ETV Bharat / city

ਪੰਜਾਬ ਯੂਨੀਵਰਸਿਟੀ ਵਿੱਚ ਫ਼ੀਸਾਂ ਨੂੰ ਲੈਕੇ 19 ਦਿਨਾਂ ਤੋਂ ਏਬੀਵੀਪੀ ਦੀ ਹੜਤਾਲ ਜਾਰੀ - ਹੈਂਡੀਕੈਪ ਵਿਦਿਆਰਥੀਆਂ ਦੀ ਸਾਰੀ ਫੀਸ ਮੁਆਫ਼

ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ 19 ਦਿਨਾਂ ਤੋਂ ਏਬੀਵੀਪੀ ਵਿਦਿਆਰਥੀ ਸੰਗਠਨ ਦੇ ਵਰਕਰ ਹੜਤਾਲ 'ਤੇ ਬੈਠੇ ਨੇ। ਇਹ ਧਰਨਾ ਫ਼ੀਸਾਂ ਦੇ ਮੁੱਦੇ ਨੂੰ ਲੈਕੇ ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਾਰ ਨਾ ਲੈਣ ਦੇ ਇਲਜ਼ਾਮ ਲਗਾਏ ਹਨ। ਮੰਗਾਂ ਨਾ ਮੰਣਨ 'ਤੇ ਵਿਦਿਆਰਥੀਆਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।

ABVP strike over fees at Punjab University
ਪੰਜਾਬ ਯੂਨੀਵਰਸਿਟੀ ਵਿੱਚ ਫ਼ੀਸਾਂ ਦੇ ਮੁੱਦੇ ਨੂੰ ਲੈਕੇ ਏਬੀਵੀਪੀ ਵੱਲੋਂ ਹੜਤਾਲ
author img

By

Published : Aug 25, 2020, 12:43 PM IST

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਫ਼ੀਸਾਂ ਦੇ ਮੁੱਦੇ ਨੂੰ ਲੈਕੇ ਪਿਛਲੇ 19 ਦਿਨਾਂ ਤੋਂ ਏਬੀਵੀਪੀ ਵਿਦਿਆਰਥੀ ਸੰਗਠਨ ਧਰਨਾ ਦੇ ਰਹੇ ਹਨ। ਵਿਦਿਆਰਥੀ ਵੀਸੀ ਦੇ ਦਫ਼ਤਰ ਦੇ ਬਾਹਰ ਹੜਤਾਲ 'ਤੇ ਬੈਠੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਜਦੋਂ ਤੱਕ ਮੰਗਾਂ ਨਹੀਂ ਮੰਨ੍ਹੀਆਂ ਜਾਂਦੀਆਂ ਉਹ ਨਹੀਂ ਉੱਠਣਗੇ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਾਰ ਨਾ ਲੈਣ ਦੇ ਇਲਜ਼ਾਮ ਲਗਾਏ ਹਨ।

ਪੰਜਾਬ ਯੂਨੀਵਰਸਿਟੀ ਵਿੱਚ ਫ਼ੀਸਾਂ ਦੇ ਮੁੱਦੇ ਨੂੰ ਲੈਕੇ ਏਬੀਵੀਪੀ ਵੱਲੋਂ ਹੜਤਾਲ

ਏਬੀਵੀਪੀ ਦੇ ਪ੍ਰਧਾਨ ਹਰੀਸ਼ ਗੁੱਜਰ ਨੇ ਦੱਸਿਆ ਕਿ ਉਹ ਪਿਛਲੇ 19 ਦਿਨਾਂ ਤੋਂ ਇੱਥੇ ਹੜਤਾਲ 'ਤੇ ਨੇ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵੀਸੀ ਵੱਲੋਂ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਗਈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪ੍ਰੀਖਿਆ ਫ਼ੀਸ ਵਾਪਸ ਕਰਨਾ ਤੇ ਈਡਬਲਿਊਐੱਸ ਅਤੇ ਹੈਂਡੀਕੈਪ ਵਿਦਿਆਰਥੀਆਂ ਦੀ ਸਾਰੀ ਫੀਸ ਮੁਆਫ਼ ਕਰਨਾ ਹੈ। ਮੰਗਾਂ ਨਾ ਮੰਣਨ 'ਤੇ ਉਨ੍ਹਾਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਨਾਲ ਇਹ ਵੀ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਪੂਰਨ ਤੌਰ 'ਤੇ ਯੂਨੀ. ਪ੍ਰਸ਼ਾਸਨ ਦੀ ਹੋਵੇਗੀ।

ਉੱਥੇ ਹੀ ਏਬੀਵੀਪੀ ਵਰਕਰ ਕੁਦਰਤਜੋਤ ਕੌਰ ਨੇ ਦੱਸਿਆ ਕਿ ਹੁਣ ਤਾਂ ਮੌਸਮ ਵੀ ਅਜਿਹਾ ਹੈ ਕਦੋਂ ਮੀਂਹ ਪੈ ਜਾਵੇ ਕਦੋਂ ਧੁੱਪਾਂ ਪੈ ਜਾਣ ਇਸ ਦਾ ਕੁਝ ਪਤਾ ਨਹੀਂ ਲੱਗ ਪਾ ਰਿਹਾ ਹੈ। ਇਨ੍ਹੇ ਖਰਾਬ ਮੌਸਮ ਦੇ ਬਾਵਜੂਦ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਵੀਸੀ ਆਫਿਸ ਦੇ ਬਾਹਰ ਬੈਠੇ ਹਾਂ ਤੇ ਜੋ ਤੱਕ ਮੰਗਾਂ ਪ੍ਰਵਾਨ ਨਹੀਂ ਹੋਣਗੀਆਂ ਸਾਡੇ ਚੋਂ ਕੋਈ ਵੀ ਇੱਥੋਂ ਨਹੀਂ ਹਿੱਲੇਗਾ।

ਏਬੀਵੀਪੀ ਦੀ ਸਕੱਤਰ ਪ੍ਰਿਆ ਸ਼ਰਮਾ ਨੇ ਦੱਸਿਆ ਕਿ ਹਾਲਾਂਕਿ ਉਨ੍ਹਾਂ ਦੀਆਂ ਮਹਿਲਾਵਾਂ ਨੂੰ ਲੈ ਕੇ ਕੋਈ ਖਾਸ ਮੰਗਾਂ ਨਹੀਂ ਨਹੀਂ ਹੋ ਜਾਂਦੇ ਅਤੇ ਉਸ ਦੇ ਤਹਿਤ ਹੀ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਕੀਤੀਆਂ ਜਾਣ।

ਏਬੀਵੀਪੀ ਦੇ ਮੈਂਬਰ ਚਿਰਾਂਸ਼ੁ ਰਤਨ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰ ਵਿਦਿਆਰਥੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ। ਜੇ ਪ੍ਰਸ਼ਾਸਨ ਉਨ੍ਹਾਂ ਦੀ ਸਮੱਸਿਆਵਾਂ ਨੂੰ ਹੱਲ ਨਹੀਂ ਕਰੇਗਾ ਤਾਂ ਉਹ ਤਿੱਖਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.