ETV Bharat / city

40 ਕਰੋੜ ਦੀ ਕੰਪਨੀ ਤੇ 350 ਕਰੋੜ ਦਾ ਲੋਨ, ਜਾਂਚ ਦੇ ਘੇਰੇ 'ਚ ਅੰਮ੍ਰਿਤਸਰ ਪੁਲਿਸ

ਅੰਮ੍ਰਿਤਸਰ-ਤਰਨ ਤਾਰਨ ਰੋਡ 'ਤੇ ਸਥਿਤ ਰਾਈਸ ਬਾਸਮਤੀ ਮਿੱਲ ਵੱਲੋਂ 350 ਕਰੋੜ ਦੇ ਲੋਨ ਦੀ ਧੋਖਾਧੜੀ ਕੀਤੀ ਗਈ ਹੈ। ਇਸ ਗੱਲ ਦਾ ਖ਼ੁਲਾਸਾ ਆਰਟੀਆਈ ਐਕਟੀਵਿਸਟ ਗੁਰਮੀਤ ਸਿੰਘ ਬਬਲੂ ਨੇ ਕੀਤਾ ਹੈ।

ਫ਼ੋਟੋ।
ਫ਼ੋਟੋ।
author img

By

Published : Jul 21, 2020, 12:35 PM IST

ਚੰਡੀਗੜ੍ਹ: ਅੰਮ੍ਰਿਤਸਰ-ਤਰਨ ਤਾਰਨ ਰੋਡ 'ਤੇ ਸਥਿਤ ਰਾਈਸ ਬਾਸਮਤੀ ਮਿੱਲ ਵੱਲੋਂ 350 ਕਰੋੜ ਦੇ ਲੋਨ ਦੀ ਧੋਖਾਧੜੀ ਕੀਤੀ ਗਈ ਹੈ ਜਿਸ ਦਾ ਖ਼ੁਲਾਸਾ ਆਰਟੀਆਈ ਐਕਟੀਵਿਸਟ ਗੁਰਮੀਤ ਸਿੰਘ ਬਬਲੂ ਨੇ ਕੀਤਾ ਹੈ। ਇਸ ਤਰੀਕੇ ਨਾਲ 40 ਕਰੋੜ ਦੀ ਕੰਪਨੀ ਨੂੰ ਪੁਲਿਸ ਨੇ ਕੈਨਰਾ ਬੈਂਕ ਦੇ ਅਧਿਕਾਰੀਆਂ ਵੱਲੋਂ ਕਰੋੜਾਂ ਰੁਪਏ ਖੁਰਦ ਬੁਰਦ ਕਰਨ ਦੇ ਦਿੱਤੇ।

ਵੇਖੋ ਵੀਡੀਓ

ਬਬਲੂ ਦੇ ਖ਼ੁਲਾਸੇ ਤੋਂ ਬਾਅਦ ਉਨ੍ਹਾਂ ਉੱਤੇ ਤੇ ਉਸ ਦੇ ਪੁੱਤਰ ਉੱਤੇ ਗੈਂਗਸਟਰਾਂ ਕੋਲੋਂ ਜਾਨਲੇਵਾ ਹਮਲਾ ਕਰਵਾਇਆ ਗਿਆ ਤਾਂ ਜੋ ਬਬਲੂ ਦੀ ਆਵਾਜ਼ ਦਬਾਈ ਜਾ ਸਕੇ। ਉੱਥੇ ਹੀ ਅੰਮ੍ਰਿਤਸਰ ਪੁਲਿਸ ਦੀ ਜਾਂਚ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ 350 ਕਰੋੜ ਦੇ ਘਪਲੇ ਦੀ ਜਾਂਚ ਇੱਕ ਆਈਪੀਐਸ ਅਫ਼ਸਰ ਵੱਲੋਂ ਕਰਨ ਦੀ ਥਾਂ ਤਿੰਨ ਸਾਲ ਤੱਕ ਇੱਕ ਏਐਸਆਈ ਨੂੰ ਜਾਂਚ ਦਿੱਤੀ ਗਈ ਪਰ ਏਐਸਆਈ ਫਾਈਲ ਦੱਬ ਕੇ ਬੈਠਾ ਰਿਹਾ।

ਪੁਲਿਸ ਵੱਲੋਂ ਉਲਟਾ ਸ਼ਿਕਾਇਤਕਰਤਾ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਗੁਰਮੀਤ ਸਿੰਘ ਵੱਲੋਂ ਹਾਈ ਕੋਰਟ ਵਿੱਚ ਜਾ ਕੇ ਘਪਲੇ ਕਰਨ ਵਾਲੇ ਲੋਕਾਂ ਦੇ ਪਾਸਪੋਰਟ ਜ਼ਬਤ ਕਰਵਾ ਦਿੱਤੇ ਗਏ। ਅੰਮ੍ਰਿਤਸਰ ਪੁਲਿਸ ਤੋਂ ਅੱਕੇ ਗੁਰਮੀਤ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਸੀਬੀਆਈ ਨੂੰ ਚਿੱਠੀ ਲਿਖ ਇਸ ਘਪਲੇ ਬਾਰੇ ਮੇਲ ਕਰ ਦਿੱਤੀ ਤਾਂ 10 ਦਿਨਾਂ ਦੇ ਅੰਦਰ-ਅੰਦਰ ਸੀਬੀਆਈ ਵੱਲੋਂ ਦੋ ਕੰਪਨੀ ਦੇ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕਰ ਬੈਂਕ ਅਧਿਕਾਰੀਆਂ ਦੇ ਨਾਂਅ ਵੀ ਇਸ ਮਾਮਲੇ ਵਿੱਚ ਦਰਜ ਕਰ ਦਿੱਤੇ ਗਏ।

ਪੀੜਤ ਬਬਲੂ ਨੇ ਦੱਸਿਆ ਕਿ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਲਿਆਉਣ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਉਹ ਇਸ ਮਾਮਲੇ ਵਿੱਚ ਸੀਬੀਆਈ ਦੇ ਮੁੱਖ ਗਵਾਹ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਇਹ ਨੈਕਸਿਸ ਚਲਾਉਣ ਵਾਲੇ ਚਾਰਟਰਡ ਅਕਾਊਂਟੈਂਟ ਜਾਅਲੀ ਦਸਤਾਵੇਜ਼ ਤਿਆਰ ਕਰਦੇ ਸਨ ਤੇ ਘਪਲਾ ਕਰਨ ਵਾਲੇ ਕੰਪਨੀ ਦੇ ਤਿੰਨ ਡਾਇਰੈਕਟਰਾਂ ਵਿੱਚੋਂ ਦੋ ਸੀਬੀਆਈ ਦੇ ਸ਼ਿਕੰਜੇ ਵਿੱਚ ਹਨ।

ਉੱਥੇ ਹੀ ਇੱਕ ਮੁਲਜ਼ਮ ਕੈਨੇਡਾ ਵਿੱਚ ਬੈਠਾ ਹੈ। ਫਿਲਹਾਲ ਬਬਲੂ ਵੱਲੋਂ ਮੁੱਖ ਗਵਾਹ ਸੀਬੀਆਈ ਦਾ ਹੋਣ ਕਾਰਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਖ਼ਤਰੇ ਵਿੱਚ ਹੋਣ ਕਾਰਨ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਵੀ ਅਪੀਲ ਕਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.