ETV Bharat / city

ਵਿਰੋਧੀਆਂ ‘ਤੇ ਵਰ੍ਹੇ ਸਾਂਸਦ ਸਿਮਰਨਜੀਤ ਮਾਨ

ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਹਾ ਕਿ ਰਾਸ਼ਟਰਪਤੀ ਦੀ ਚੋਣ (Presidential election) ਵਿੱਚ ਉਮੀਦਵਾਰ ਦਰੌਪਦੀ ਮੁਰਮੂ ਤੋਂ ਉਮੀਦ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨਗੇ।

ਵਿਰੋਧੀਆਂ ‘ਤੇ ਵਰ੍ਹੇ ਸਾਂਸਦ ਸਿਮਰਨਜੀਤ ਮਾਨ
ਵਿਰੋਧੀਆਂ ‘ਤੇ ਵਰ੍ਹੇ ਸਾਂਸਦ ਸਿਮਰਨਜੀਤ ਮਾਨ
author img

By

Published : Jul 13, 2022, 8:44 AM IST

ਬਠਿੰਡਾ: ਸੰਗਰੂਰ ਉਪ ਚੋਣ (Sangrur by-election) ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ (Lok Sabha Member Simranjit Singh Mann) ਬਠਿੰਡਾ ‘ਚ ਪੱਤਰਕਾਰਾਂ ਦੇ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ (Central Government and Punjab Government) ਨੂੰ ਕਰੜੇ ਹੱਥੀਂ ਲਿਆ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ (Presidential election) ਵਿੱਚ ਉਮੀਦਵਾਰ ਦਰੌਪਦੀ ਮੁਰਮੂ ਤੋਂ ਉਮੀਦ ਹੈ ਕਿ ਉਹ ਇੱਕ ਆਦਿਵਾਸੀ ਪਰਿਵਾਰ ਵਿੱਚੋਂ ਅੱਗੇ ਆਏ ਹਨ ਅਤੇ ਰਾਸ਼ਟਰਪਤੀ ਬਣਨ ਉਪਰੰਤ ਆਦਿਵਾਸੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨਗੇ।

ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ (Assassins of Prime Minister Rajiv Gandhi) ਨੂੰ ਰਿਹਾਅ ਕੀਤਾ ਜਾ ਸਕਦਾ ਹੈ, ਤਾਂ ਫਿਰ ਬੰਦੀ ਸਿੰਘਾਂ ਨੂੰ ਰਿਹਾਅ (Bandi Singhs released) ਕਿਉਂ ਨਹੀਂ ਕੀਤਾ ਜਾ ਸਕਦਾ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖ਼ਾਲਿਸਤਾਨ ਲਿਖਣਾ ਜਾਂ ਉਸ ਦੀ ਗੱਲ ਕਰਨਾ ਕੋਈ ਜੁਰਮ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਵੱਲੋਂ ਵੀ ਇਸ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਇਹ ਜ਼ਰੂਰ ਹੈ ਕਿ ਕਿਸੇ ਨੂੰ ਭੜਕਾਉਣਾ ਗ਼ਲਤ ਹੈ।

ਵਿਰੋਧੀਆਂ ‘ਤੇ ਵਰ੍ਹੇ ਸਾਂਸਦ ਸਿਮਰਨਜੀਤ ਮਾਨ

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਉਪ ਚੋਣ ਦੇ ਨਤੀਜੇ ਪੰਜਾਬ ਸਰਕਾਰ (Government of Punjab) ਦੇ ਵਾਅਦਿਆਂ ਪ੍ਰਤੀ ਕੋਈ ਕੰਮ ਨਾ ਕਰਨ ਦਾ ਨਤੀਜਾ ਹੈ ਅਤੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਆਮ ਇਨਸਾਨ ਨੂੰ ਜਿਤਾਉਣਾ ਪੰਜਾਬ ਵਾਸੀਆਂ ਨੇ ਦਰਸਾ ਦਿੱਤਾ ਹੈ, ਕਿ ਉਹ ਲੋਕ ਹਿੱਤਾਂ ਦੀ ਪੈਰਵੀ ਕਰਦੇ ਹਨ ਨਾ ਕਿ ਝੂਠੇ ਲਾਰਿਆਂ ਵਿੱਚ ਆਉਣਗੇ। ਸਿਮਰਨਜੀਤ ਸਿੰਘ ਮਾਨ ਨੇ ਬਠਿੰਡਾ ਪਹੁੰਚਣ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੱਦ ਕੇ ਉਨ੍ਹਾਂ ਨਾਲ ਮੌੜ ਬੰਬ ਕਾਂਡ ਅਤੇ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਗੁਰਸਿੱਖ ਕੈਦੀ ਦੇ ਕੱਟੇ ਗਏ ਵਾਲਾਂ ਦੇ ਮਾਮਲੇ ‘ਤੇ ਜਾਂਚ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਿਮਰਨਜੀਤ ਸਿੰਘ ਮਾਨ ਨੇ ਦੀਪ ਸਿੱਧੂ ਦੀ ਘਟਨਾ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ, ਜਿੱਥੇ ਜਾਂਚ ਦੀ ਮੰਗ ਕੀਤੀ, ਉੱਥੇ ਹੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਾਂਚ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਨੁਕਸਾਨ ਲਈ ਨਹੀਂ ਲੀਡਰ ਬਣੇ, ਸਗੋਂ ਲੋਕਾਂ ਦੇ ਭਲੇ ਲਈ ਲੀਡਰ ਬਣੇ ਹਾਂ।

ਇਹ ਵੀ ਪੜ੍ਹੋ: ਖੇਤੀਬਾੜੀ ਅਧਿਕਾਰੀਆਂ ਨੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ, ਕਿਸਾਨਾਂ ਨੇ ਦੱਸਿਆ 'ਖਾਨਾਪੂਰਤੀ'

ETV Bharat Logo

Copyright © 2024 Ushodaya Enterprises Pvt. Ltd., All Rights Reserved.