ਬਠਿੰਡਾ: ਸਮਾਂ ਬਦਲਿਆ ਤਕਨੀਕ ਬਦਲੀ ਤੇ ਹੌਲੀ ਹੌਲੀ ਕੁਝ ਚੀਜ਼ਾਂ ਅਲੋਪ ਹੁੰਦੀਆਂ ਗਈਆਂ, ਇਨ੍ਹਾਂ ਅਲੋਪ ਹੋਈਆਂ ਚੀਜ਼ਾਂ ਸਬੰਧੀ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਬਠਿੰਡਾ ਵਿੱਚ ਪਿਛਲੇ ਪੰਜ ਦਹਾਕਿਆਂ ਤੋਂ ਹੱਥੀਂ ਕਾਰੀਗਰੀ ਦਾ ਕੰਮ ਕਰ ਰਹੇ ਮਿਸਤਰੀ ਭੋਲਾ ਸਿੰਘ ਵੱਲੋਂ ਛੋਟੀ ਜਿਹੀ ਪਹਿਲਕਦਮੀ (Hand made toys related to Punjabi heritage) ਕੀਤੀ ਗਈ ਹੈ।
ਇਹ ਵੀ ਪੜੋ: ਸੀਐੱਮ ਮਾਨ ਦੀ ਰਿਹਾਇਸ਼ ਬਾਹਰ ਚੱਲ ਰਿਹਾ ਕਿਸਾਨਾਂ ਦਾ ਧਰਨਾ, ਧਰਨੇ 'ਚ ਜੋਸ਼ ਭਰਨ ਪਹੁੰਚੇਗੀ ਹੇਜ਼ਲ
ਭੋਲਾ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਨੇ ਪੁਰਾਣੀਆਂ ਵਿਰਾਸਤੀ ਚੀਜ਼ਾਂ ਨੂੰ ਅਲੋਪ ਕਰ ਦਿੱਤਾ ਹੈ ਨਵੀਂ ਆਈ ਤਕਨੀਕ ਨੇ ਪੁਰਾਣੀਆਂ ਵਿਰਾਸਤੀ ਚੀਜ਼ਾਂ ਦੀ ਜਗ੍ਹਾ ਲੈਣ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਅਲੋਪ ਹੋਈਆਂ ਚੀਜ਼ਾਂ ਸਬੰਧੀ ਕੋਈ ਜਾਣਕਾਰੀ ਨਹੀਂ ਰੱਖਦੀ, ਇਸ ਲਈ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ ਅਤੇ ਲੱਕੜ ਦੇ ਛੋਟੇ ਛੋਟੇ ਮਾਡਲ ਅਲੋਪ ਹੋ ਚੁੱਕੀਆਂ ਇਨ੍ਹਾਂ ਚੀਜ਼ਾਂ ਦੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚ ਪੁਰਾਣੇ ਸਮੇਂ ਵਿੱਚ ਆਉਣ ਜਾਣ ਲਈ ਵਰਤੇ ਜਾਂਦੇ ਰੱਥ ਵਿਆਹ ਸਮਾਗਮਾਂ ਵਿੱਚ ਬਲਦਾਂ ਨਾਲ ਜੋੜੇ ਜਾਣ ਵਾਲੀ ਡੋਲੀ ਅਤੇ ਗੱਡਾ ਪੰਜਾਲੀ ਤੰਗਲੀ ਆਦਿ ਛੋਟੇ ਛੋਟੇ ਮਾਡਲ ਲੱਕੜ ਦੇ ਤਿਆਰ ਕੀਤੇ (Hand made toys related to Punjabi heritage) ਗਏ ਹਨ।
ਉਨ੍ਹਾਂ ਦੀਆਂ ਤਿਆਰ ਕੀਤੀਆਂ ਆਈਆਂ ਇਹ ਲੱਕੜ ਦੇ ਮਾਡਲ ਹਰਿਆਣਾ ਤੇ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚੋਂ ਲੋਕ ਖਰੀਦਣ ਲਈ ਪਹੁੰਚਦੇ ਹਨ। ਭੋਲਾ ਸਿੰਘ ਨੇ ਦੱਸਿਆ ਕਿ ਅੱਜ ਦੇ ਤਕਨੀਕੀ ਯੁੱਗ ਨੇ ਵਿਰਾਸਤੀ ਚੀਜ਼ਾਂ ਨੂੰ ਲੋਕਾਂ ਦੇ ਮਨਾਂ ਵਿੱਚੋਂ ਵਿਸਾਰ ਦਿੱਤਾ ਹੈ, ਪਰ ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ ਹੈ ਕਿ ਇਨ੍ਹਾਂ ਵਿਰਾਸਤੀ ਚੀਜ਼ਾਂ ਦੀ ਹੋਂਦ ਨੂੰ ਬਚਾਇਆ ਜਾਵੇ।
ਭੋਲਾ ਸਿੰਘ ਕਿਹਾ ਕਿ ਉਹ ਪਿਛਲੇ ਪੰਜ ਦਹਾਕਿਆਂ ਤੋਂ ਲੱਕੜ ਦਾ ਕੰਮ ਕਰਦੇ ਆ ਰਹੇ ਹਨ ਪੁਰਾਣੀਆਂ ਖਾਧੀਆਂ ਖੁਰਾਕਾਂ ਕਾਰਨ ਅੱਜ ਵੀ ਉਹ ਲੱਕੜ ਦਾ ਕੰਮ ਬਾਦਸਤੂਰ ਕਰ ਰਹੇ ਹਨ ਅਤੇ ਲੋਕ ਉਨ੍ਹਾਂ ਦੀ ਹੱਥੀਂ ਕਾਰੀਗਰੀ ਤੋਂ ਪ੍ਰਭਾਵਿਤ ਹੋ ਕੇ ਦੂਰੋਂ ਨੇਡ਼ਿਓਂ ਇਹ ਲੱਕੜ ਦੇ ਛੋਟੇ ਛੋਟੇ ਮਾਡਲ ਖਰੀਦਣ ਲਈ (Hand made toys related to Punjabi heritage) ਆਉਂਦੇ ਹਨ।
ਇਹ ਵੀ ਪੜੋ: ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਮਿੱਤਰ ਤੇ ਜਗਤਾਰ ਮੂਸਾ ਦਾ ਵਧਿਆ ਪੁਲਿਸ ਰਿਮਾਂਡ