ETV Bharat / city

ਡੇਰਾ ਮੁਖੀ ਲਈ ਅਰਦਾਸ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ

ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਵਾਸੀ ਬੀੜ ਤਲਾਬ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਡੇਰਾ ਮੁਖੀ ਲਈ ਅਰਦਾਸ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ
ਡੇਰਾ ਮੁਖੀ ਲਈ ਅਰਦਾਸ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ
author img

By

Published : May 20, 2021, 10:31 PM IST

ਬਠਿੰਡਾ :ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਵਾਸੀ ਬੀੜ ਤਲਾਬ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਅੱਜ ਇਹ ਮਾਮਲਾ ਮੀਡੀਆ ’ਚ ਸੁਰਖੀਆਂ ਬਣਨ ਤੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਸਬੰਧਤ ਗਰੰਥੀ ਨੂੰ ਹਿਰਾਸਤ ’ਚ ਲੈਣ ਉਪਰੰਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰਚਾਉਣ ਨਾਲ ਸਬੰਧਤ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੂੰਘਾਈ ਨਾਲ ਪੜਤਾਲ ਕਰਨ ’ਚ ਜੁਟ ਗਈ ਹੈ।

ਡੇਰਾ ਮੁਖੀ ਲਈ ਅਰਦਾਸ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ
ਡੇਰਾ ਮੁਖੀ ਲਈ ਅਰਦਾਸ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ

ਬਠਿੰਡਾ ਦੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਕੇ ਗੁਰਮੇਲ ਸਿੰਘ ਖਾਲਸਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਪਿੰਡ ਬੀੜ ਤਲਾਬ ’ਚ ਅੱਜ ਸਵੇਰ ਵੇਲੇ ਗਰੰਥੀ ਗੁਰਮੇਲ ਸਿੰਘ ਖਾਲਸਾ ਨੇ ਪਿੰਡ ਦੀਆਂ ਔਰਤਾਂ ਦੀ ਮੌਜੂਦਗੀ ’ਚ ਦੋਵਾਂ ਸਬੰਧੀ ਕੀਤੀ ਸੀ। ਆਪਣੇ ਆਪ ਨੂੰ ਤਿੰਨ ਪਿੰਡਾਂ ਦਾ ਸਰਪੰਚ ਦੱਸਣ ਵਾਲੇ ਗੁਰਮੇਲ ਸਿੰਘ ਖਾਲਸਾ ਦੀ ਪਤਨੀ ਰਾਜਪਾਲ ਕੌਰ ਪਿੰਡ ਬੀੜ ਤਲਾਬ ਦੀ ਸਰਪੰਚ ਹੈ। ਗਰੰਥੀ ਦਾ ਕਹਿਣਾ ਸੀ ਕਿ ਡਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੁਸ਼ਾਕ ਦੇ ਅਧਾਰ ਤੇ ਸੁਨਾਰੀਆ ਜੇਲ੍ਹ ’ਚ ਬੰਦ ਕਰਵਾਇਆ ਹੈ। ਉਸ ਨੇ ਇਸ ਸਬੰਧ ’ਚ ਜਿੰਮੇਵਾਰ ਇੱਕ ਵੱਡੇ ਅਕਾਲੀ ਆਗੂ ਦਾ ਨਾਮ ਵੀ ਲਿਆ ਹੈ ਜਿਸ ਨੇ ਨਰਿੰਦਰ ਮੋਦੀ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਹੈ।

ਉਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਦਾ ਸੁਪਨਾ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸਰਸਾ ਮੁਖੀ ਅਤੇ ਨਰਿੰਦਰ ਮੋਦੀ ਦਾ ਦਲਿਤ ਮੁੱਖ ਮੰਤਰੀ ਬਾਰੇ ਸੁਪਨਾ ਪੂਰਾ ਕਰਨ ਲਈ ਅੱਜ ਅਰਦਾਸ ਕੀਤੀ ਗਈ ਹੈ। ਉਸ ਨੇ ਆਖਿਆ ਕਿ ਇਹ ਅਰਦਾਸ ਕਿਸੇ ਦਬਾਅ ਹੇਠ ਨਹੀਂ ਕੀਤੀ ਬਲਕਿ ਖਾਲਸਾ ਕਿਸੇ ਤੋਂ ਡਰਦਾ ਨਹੀਂ ਹੈ। ਇਸ ਮਾਮਲੇ ਨੂੰ ਲੈਕੇ ਸਾਹਮਣੇ ਆਈ ਵੀਡੀਓ ’ਚ ਗਰੰਥੀ ਗੁਰਮੇਲ ਸਿੰਘ ਨੇ ਹੋਰ ਵੀ ਕਾਫੀ ਕੁੱਝ ਬੋਲਿਆ ਹੈ।ਦੱਸਣਯੋਗ ਹੈ ਕਿ ਆਪਣੇ ਸਿਆਸੀ ਨਿਸ਼ਾਨਿਆਂ ਤਹਿਤ ਭਾਰਤੀ ਜੰਤਾ ਪਾਰਟੀ ਲੀਡਰਸ਼ਿੱਪ ਨੇ ਕਿਸੇ ਦਲਿਤ ਆਗੂ ਨੂੰ ਪੰਜਾਬ ’ਚ ਅਗਲੇ ਮੁੱਖ ਮੰਤਰੀ ਦਾ ਚਿਹਰਾ ਬਨਾਉਣ ਦੀ ਵਕਾਲਤ ਕੀਤੀ ਹੈ।

ਗ੍ਰੰਥੀ ਗ੍ਰਿਫਤਾਰ:ਐਸ ਐਸ ਪੀ

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਗਰੰਥੀ ਗੁਰਮੇਲ ਸਿੰਘ ਖਿਲਾਫ ਧਾਰਾ 295 ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਟੀਮ ਨੂੰ ਪੂਰੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.