ਬਠਿੰਡਾ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੀਐੱਨਜੀ 'ਤੇ ਚੱਲਣ ਵਾਲੀਆਂ ਗੱਡੀਆਂ ਆਮ ਵੇਖੀਆਂ ਜਾਂਦੀਆਂ ਹਨ ਪਰ ਬਠਿੰਡਾ ਵਿੱਚ ਸੀਐਨਜੀ ਦੀ ਹਾਲੇ ਸ਼ੁਰੂਆਤ ਹੀ ਹੋਈ ਹੈ। ਬਠਿੰਡਾ ਦੇ ਇੱਕ ਸੀਐੱਨਜੀ ਪੰਪ ਦੇ ਖੁੱਲ੍ਹਣ ਨਾਲ ਹੁਣ ਸ਼ਹਿਰ ਵਿੱਚ ਸੀਐਨਜੀ ਤੇ ਚੱਲਣ ਵਾਲੇ ਆਟੋ ਰਿਕਸ਼ਾ ਦੇ ਨਾਲ-ਨਾਲ ਗੱਡੀਆਂ ਵੀ ਨਜ਼ਰ ਆਉਣ ਲੱਗ ਪਈਆਂ ਹਨ ਅਤੇ ਲੋਕਾਂ ਦੀ ਗੱਡੀਆਂ ਵੱਲ ਨੂੰ ਵੱਧ ਨਜ਼ਰ ਆ ਰਿਹਾ ਹੈ।
ਬਠਿੰਡਾ ਦੇ ਮਲੋਟ ਰੋਡ 'ਤੇ ਖੁੱਲ੍ਹੇ ਨਵੇਂ ਸੀਐਨਜੀ ਪੰਪ 'ਤੇ ਗੈਸ ਭਰਵਾਉਣ ਆਏ ਆਟੋ ਚਾਲਕ ਨੇ ਦੱਸਿਆ ਕਿ ਉਸ ਕੋਲ ਪਹਿਲਾਂ ਡੀਜ਼ਲ 'ਤੇ ਚੱਲਣ ਵਾਲਾ ਆਟੋ ਰਿਕਸ਼ਾ ਸੀ ਜੋ ਬਹੁਤ ਹੀ ਮਹਿੰਗਾ ਸੀ ਅਤੇ ਪ੍ਰਦੂਸ਼ਣ ਵੀ ਬਹੁਤ ਕਰਦਾ ਸੀ।

ਇਸ ਤੋਂ ਬਾਅਦ ਹੁਣ ਸੀਐੱਨਜੀ ਪੰਪ ਦੇ ਖੁੱਲ੍ਹਣ ਨਾਲ ਸੀਐੱਨਜੀ ਆਟੋ ਰਿਕਸ਼ਾ ਲੈ ਕੇ ਬਹੁਤ ਸੰਤੁਸ਼ਟ ਹਨ ਕਿਉਂਕਿ ਸੀਐਨਜੀ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ ਪ੍ਰਦੂਸ਼ਣ ਰਹਿਤ ਦੇ ਨਾਲ ਨਾਲ ਸਸਤਾ ਵੀ ਪੈਂਦਾ ਹੈ। ਇਸ ਨੂੰ ਸਵਾਰੀਆਂ ਵੀ ਬੇਹੱਦ ਪਸੰਦ ਕਰ ਰਹੀਆਂ ਹਨ। ਸੀਐੱਨਜੀ 'ਤੇ ਗੱਡੀ ਚਲਾ ਰਹੇ ਮਾਲਕ ਨੇ ਦੱਸਿਆ ਹੈ ਕਿ ਕਾਫ਼ੀ ਸਸਤੀ ਪੈਂਦੀ ਹੈ ਜੋ ਖਰਚਾ ਪੈਟਰੋਲ ਅਤੇ ਡੀਜ਼ਲ ਤੇ ਹਜ਼ਾਰ ਰੁਪਏ ਦਾ ਹੁੰਦਾ ਹੈ ਤਾਂ ਸੀਐੱਨਜੀ ਤੇ ਸਿਰਫ 400 ਰੁਪਏ ਤੱਕ ਪੈਂਦਾ ਹੈ ਜੋ ਕਿ ਪ੍ਰਦੂਸ਼ਣ ਰਹਿਤ ਵੀ ਹੈ ਚੰਗੀ ਐਵਰੇਜ ਦੇ ਨਾਲ ਨਾਲ ਚੰਗੀ ਪਿਕਅੱਪ ਵੀ ਹੈ।

ਸੀਐਨਜੀ ਪੰਪ ਦੇ ਮੈਨੇਜਰ ਸਰਵਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹ ਪੰਪ ਦੀ ਸ਼ੁਰੂਆਤ 2 ਮਹੀਨੇ ਪਹਿਲਾਂ ਕੀਤੀ ਗਈ ਸੀ, ਉਸ ਸਮੇਂ ਉਨ੍ਹਾਂ ਦੀ ਸੇਲ ਸਿਰਫ 35 ਕਿੱਲੋ ਦੇ ਕਰੀਬ ਰੋਜ਼ਾਨਾ ਹੋ ਜਾਂਦੀ ਸੀ ਪਰ ਹੁਣ ਇਹ ਸੇਲ ਵੱਧ ਕੇ 400 ਤੋਂ 500 ਰੋਜ਼ਾਨਾ ਹੋ ਜਾਂਦੀ ਹੈ।

ਹੁਣ ਸੀਐੱਨਜੀ ਗੱਡੀਆਂ ਵਧਣ ਕਰਕੇ ਉਨ੍ਹਾਂ ਦੀ ਸੇਲ ਵੀ ਵਧੀ ਹੈ ਅਤੇ ਉਨ੍ਹਾਂ ਕੋਲ ਸੀਐਨਜੀ ਗੈਸ 57.05 ਰੁਪਏ ਪ੍ਰਤੀ ਕਿੱਲੋ ਪੈਂਦੀ ਹੈ, ਜੋ ਕਿ ਪੈਟਰੋਲ ਅਤੇ ਡੀਜ਼ਲ ਤੋਂ ਸਸਤੀ ਦੇ ਨਾਲ ਨਾਲ ਚੰਗੀ ਐਵਰੇਜ ਵੀ ਲੋਕਾਂ ਨੂੰ ਦੇ ਰਹੀ ਹੈ। ਇਸ ਨੂੰ ਲੈ ਕੇ ਬਠਿੰਡਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਧਦੇ ਰੁਝਾਨ ਕਾਰਨ ਜ਼ਿਆਦਾ ਗੱਡੀਆਂ ਵੇਖਣ ਨੂੰ ਮਿਲਣਗੀਆਂ।