ETV Bharat / city

ਕੀ ਕਾਂਗਰਸ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਜ਼ਿਮਨੀ ਚੋਣ ‘ਚ ਦੇ ਸਕਦੀ ਹੈ ਟਿਕਟ ? - Can Congress give ticket to Sidhu Musewalas father

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਉੱਥੇ ਹੀ ਸਿਆਸੀ ਲੋਕਾਂ ਵੱਲੋਂ ਇਹ ਚਰਚਾ ਛੇੜ ਦਿੱਤੀ ਗਈ ਕਿ ਉਹ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਮਿਲੀ ਹਮਦਰਦੀ ਤੋਂ ਬਾਅਦ ਕਾਂਗਰਸ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਉਤਾਰ ਸਕਦੀ ਹੈ। ਜਾਣੋ ਪੂਰੀ ਖ਼ਬਰ...

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਜ਼ਿਮਨੀ ਚੋਣ ‘ਚ ਦੇ ਸਕਦੀ ਹੈ ਟਿਕਟ

author img

By

Published : Jun 2, 2022, 7:19 AM IST

ਬਠਿੰਡਾ: ਦੁਨੀਆਂ ਭਰ ‘ਚ ਆਪਣੇ ਗੀਤਾਂ ਕਾਰਨ ਮਸ਼ਹੂਰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੇ ਜਿੱਥੇ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਵਿੱਚ ਬੈਕਫੁੱਟ ‘ਤੇ ਲੈ ਆਂਦਾ ਹੈ, ਉੱਥੇ ਹੀ ਸੰਗਰੂਰ ਵਿਖੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਜਿੱਥੇ ਪੰਜਾਬ ਸਰਕਾਰ ਨੂੰ ਨਮੋਸ਼ੀ ਝੱਲਣੀ ਪਈ ਉਥੇ ਹੀ ਵਿਰੋਧੀਆਂ ਵਲੋਂ ਲਗਾਤਾਰ ਘੇਰਿਆ ਹੋਇਆ ਹੈ।

ਇਹ ਵੀ ਪੜੋ: ਪਿੰਡ ਮੂਸਾ ’ਚ ਸਿੱਧੂ ਮੂਸੇਵਾਲੇ ਦੀ ਯਾਦ ’ਚ ਬਣੇਗਾ ਸਮਾਰਕ, ਹਰ ਸਾਲ ਹੋਵੇਗਾ ਸਮਾਗਮ !

ਪੰਜਾਬ ਦੀ ਸ਼ਾਇਦ ਹੀ ਕੋਈ ਅੱਖ ਐਸੀ ਹੋਵੇ ਜਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ ‘ਤੇ ਹੰਝੂ ਨਾ ਵਹਾਏ ਹੋਣ, ਜਿੱਥੇ ਇਸ ਕਤਲ ਕਾਂਡ ਦੀ ਹਰ ਪਾਸੇ ਨਿੰਦਾ ਹੋਈ ਉਥੇ ਹੀ ਸਿੱਧੂ ਉਸੇ ਵਾਲੇ ਦੇ ਪਰਿਵਾਰ ਨੂੰ ਮਿਲੀ ਹਮਦਰਦੀ ਨੇ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬ ਦਾ ਹਰ ਵਰਗ ਉਸ ਦੇ ਪਰਿਵਾਰ ਨਾਲ ਆ ਖੜਿਆ ਹੋਇਆ ਅਤੇ ਚਰਚਾ ਛਿੜੀ ਕਿ ਸੰਗਰੂਰ ਪਾਰਲੀਮੈਂਟ ਜ਼ਿਮਨੀ ਚੋਣ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਨੂੰ ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ ?

ਛੋਟੀ ਉਮਰ ਵਿੱਚ ਮਿਲੀ ਪ੍ਰਸਿੱਧੀ ਕਾਰਨ ਦੁਨੀਆਂ ਦੇ ਪਹਿਲੇ ਪ੍ਰਸਿੱਧ ਵਿਅਕਤੀਆਂ ਵਿੱਚ ਸਿੱਧੂ ਮੂਸੇਵਾਲੇ ਦਾ ਆਉਂਦਾ ਸੀ ਨਾਂ: ਮਕੈਨੀਕਲ ਇੰਜੀਨੀਅਰਿੰਗ ਕਰਨ ਤੋਂ ਬਾਅਦ ਕੈਨੇਡਾ ਵਿੱਚ ਅਗਲੇਰੀ ਪੜ੍ਹਾਈ ਕਰਨ ਗਏ ਸਿੱਧੂ ਮੂਸੇਵਾਲਾ ਦੇ ਪਹਿਲੇ ਗੀਤ ਨੇ ਹੀ ਦੁਨੀਆਂ ਵਿੱਚ ਚਰਚਾ ਛੇੜ ਦਿੱਤੀ ਸੀ ਸਿੱਧੂ ਨੂੰ ਮਿਲੀ ਇਸ ਪ੍ਰਸਿੱਧੀ ਤੋਂ ਬਾਅਦ ਉਸਨੇ ਮੁੜ ਕੇ ਨਹੀਂ ਵੇਖਿਆ ਅਤੇ ਦੁਨੀਆਂ ਭਰ ਦੇ ਦੇ ਲੋਕਾਂ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਮਸ਼ਹੂਰ ਹੋ ਗਿਆ। ਇਸੇ ਕਾਰਨ ਸਿੱਧੂ ਮੁਸੇਵਾਲਾ ਕਈ ਵਿਵਾਦਾਂ ਵਿੱਚ ਵੀ ਰਹਿੰਦੇ ਸਨ ਅਤੇ ਇਸ ਦੌਰਾਨ ਹੀ ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਰਾਜਨੀਤੀ ਵਿੱਚ ਪੈਰ ਰੱਖਿਆ।

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਜ਼ਿਮਨੀ ਚੋਣ ‘ਚ ਦੇ ਸਕਦੀ ਹੈ ਟਿਕਟ

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਮਾਨਸਾ ਤੋਂ ਲੜੀ ਸੀ ਚੋਣ: ਪੰਜਾਬ ਵਿੱਚ ਹੋਈਆਂ 2022 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਸਿੱਧੂ ਮੁੱਸੇਵਾਲਾ ਨੂੰ ਮਾਨਸਾ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ, ਪਰ ਸਿੱਧੂ ਮੂਸੇ ਵਾਲਾ ਇਹ ਚੋਣ ਡਾ. ਵਿਜੇ ਸਿੰਗਲਾ ਤੋਂ ਹਾਰ ਗਏ। ਹਾਰ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਆਪਣੀ ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵੀ ਕੰਮ ਉਸੇ ਤਰ੍ਹਾਂ ਜਾਰੀ ਰੱਖੇ, ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਪਿੰਡ ਮੂਸਾ ਦੇ ਸਰਪੰਚ ਬਣੇ ਸਨ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ, ਪਰ ਉਨ੍ਹਾਂ ਵੱਲੋਂ ਲਗਾਤਾਰ ਆਪਣੇ ਰਾਜਨੀਤਕ ਅਤੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੰਦੇ ਹੋਏ ਹਰ ਵਰਗ ਨੂੰ ਸਹਿਯੋਗ ਦੇਣ ਦਾ ਕਾਰਜ ਜਾਰੀ ਰੱਖਿਆ।

ਕਾਂਗਰਸ ਲੀਡਰਸ਼ਿਪ ਦਾ ਕਹਿਣਾ ਇਹ ਸਮਾਂ ਉੱਚਿਤ ਨਹੀਂ ਟਿਕਟ ਦਾ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਉੱਥੇ ਹੀ ਸਿਆਸੀ ਲੋਕਾਂ ਵੱਲੋਂ ਇਹ ਚਰਚਾ ਛੇੜ ਦਿੱਤੀ ਗਈ ਕਿ ਉਹ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਮਿਲੀ ਹਮਦਰਦੀ ਤੋਂ ਬਾਅਦ ਕਾਂਗਰਸ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਉਤਾਰ ਸਕਦੀ ਹੈ। ਹਲਕਾ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਕਹਿਣਾ ਹੈ ਕਿ ਸਮਾਂ ਉੱਚਿਤ ਨਹੀਂ ਹੋਵੇਗਾ ਇਹੋ ਜਿਹੀ ਗੱਲ ਕਰਨ ਦਾ ਬਾਕੀ ਸੰਗਰੂਰ ਜ਼ਿਮਨੀ ਚੋਣ ਸਬੰਧੀ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਵਿੱਚ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ ਕਿਸ ਨੂੰ ਨਹੀਂ।

ਉਧਰ ਪਿੰਡ ਵਾਸੀ ਕੁਲਦੀਪ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਸੁਪਨਾ ਐਮਐਲਏ ਦੇ ਬੰਣਨ ਦੇ ਨਾਲ ਨਾਲ ਮਾਨਸਾ ਜ਼ਿਲ੍ਹੇ ਦਾ ਵਿਕਾਸ ਕਰਨਾ ਸੀ, ਉਹ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਸੀ, ਪਰ ਅਸੀਂ ਉਸ ’ਤੇ ਦਬਾਅ ਪਾ ਕੇ ਇਲੈਕਸ਼ਨ ਲੜਾਈ। ਉਹਨਾਂ ਕਿਹਾ ਕਿ ਅੱਜ ਉਹ ਸਾਡੇ ਵਿੱਚ ਨਹੀਂ ਹਨ ਜਿਸ ਦਾ ਸਾਨੂੰ ਸਦਾ ਦੇ ਲਈ ਦੁੱਖ ਹੋਵੇਗਾ ਅਤੇ ਇਲੈਕਸ਼ਨ ਸਬੰਧੀ ਕੋਈ ਵੀ ਗੱਲਬਾਤ ਕਰਨੀ ਠੀਕ ਨਹੀਂ।

ਇਹ ਵੀ ਪੜੋ: VIP ਸੁਰੱਖਿਆ ਕਟੌਤੀ ਮਾਮਲਾ: ਵਿਰੋਧੀਆਂ ਦੇ ਨਾਲ ਮਾਹਿਰਾਂ ਨੇ ਵੀ ਚੁੱਕੇ ਸਰਕਾਰ 'ਤੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.