ਬਠਿੰਡਾ: ਕਰੀਬ ਤਿੰਨ ਸਾਲ ਪਹਿਲਾਂ ਸੋਸ਼ਲ ਮੀਡੀਆ ਉੱਤੇ ਪਰਿਵਾਰ ਸਮੇਤ ਪਾਈ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਦੇ ਅਜੀਤ ਰੋਡ ਦੀ ਰਹਿਣ ਵਾਲੀ ਹੇਜ਼ਲ ਨੂੰ ਇੰਨਾ ਫੇਮ ਮਿਲਿਆ ਕਿ ਅੱਜ ਹੇਜ਼ਲ ਨੇ ਮਹਿਜ਼ ਦੱਸ ਸਾਲ ਦੀ ਉਮਰ ਵਿੱਚ ਆਪਣਾ ਨਾਮ (Hazel Best Actor From bathinda) ਵਰਲਡ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ। ਹੇਜ਼ਲ ਨੇ ਦੱਸਿਆ ਕਿ ਉਸ ਦੀ ਉਮਰ ਦੱਸ ਸਾਲ ਹੈ ਅਤੇ ਉਸ ਨੇ ਆਪਣਾ ਕਰੀਅਰ ਸ਼ੋਅ ਸਟਾਪਰ ਦੇ ਤੌਰ ਉੱਤੇ ਸ਼ੁਰੂ ਕੀਤਾ ਸੀ।
ਬਠਿੰਡਾ ਦੇ ਨਾਮੀ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਰਹੀ ਹੇਜ਼ਲ ((girl wants to become IPS) ਨੇ ਦੱਸਿਆ ਕਿ ਮਾਪਿਆਂ ਵੱਲੋਂ ਦਿੱਤੇ ਗਏ ਸਹਿਯੋਗ ਦੇ ਚਲਦਿਆਂ ਅੱਜ ਉਹ ਬੈਸਟ ਐਕਟਰ ਅਤੇ ਬੈਸਟ ਪਰਫਾਰਮੈਂਸ ਕਾਰਨ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੀ ਹੈ। ਹੇਜ਼ਲ ਨੇ ਦੱਸਿਆ ਕਿ ਉਸ ਵੱਲੋਂ ਚੰਡੀਗੜ੍ਹ, ਦਿੱਲੀ, ਮੁੰਬਈ ਅਤੇ ਇੰਦੌਰ ਵਿਖੇ ਆਪਣੀ ਪਰਫਾਰਮੈਂਸ ਦਿੱਤੀ ਗਈ ਜਿਸ ਦੇ ਚਲਦਿਆਂ ਇੰਡੀਅਨ ਬੁੱਕ ਆਫ ਰਿਕਾਰਡਜ਼ ਨੇ ਉਸ ਦਾ ਨਾਮ ਦਰਜ ਕਰ ਲਿਆ।
ਬੈਸਟ ਪਰਫਾਰਮੈਂਸ ਤਹਿਤ ਇੰਦੌਰ ਵਿਖੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਰਾਹੀਂ ਹੇਜ਼ਲ ਨੂੰ ਸਨਮਾਨਿਤ ਵੀ ਕਰਵਾਇਆ ਗਿਆ। ਹੇਜ਼ਲ ਨੇ ਦੱਸਿਆ ਕਿ ਉਹ ਵੱਖ ਵੱਖ ਈਵੈਂਟਸ ਵਿੱਚ ਹੁਣ ਤੱਕ ਭਾਗ ਲੈ ਚੁੱਕੀ ਹੈ ਅਤੇ ਵੱਖ ਵੱਖ ਥਾਂਵਾਂ ਉੱਤੇ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਹੇਜ਼ਲ ਨੇ ਕਿਹਾ ਕਿ ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਖ਼ੂਬੀ ਜ਼ਰੂਰ ਹੁੰਦੀ ਹੈ ਜਿਸ ਨੂੰ ਪਛਾਣ ਲੈਣ ਦੀ ਲੋੜ ਹੈ। ਉਸ ਨੇ ਕਿਹਾ ਕਿ ਭਾਵੇਂ ਉਸ ਨੂੰ ਸ਼ੋਅ ਸਟੌਪਰ ਤੋਂ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਬੈਸਟ ਐਕਟਰ ਅਤੇ ਪਰਫਾਰਮੈਂਸ ਲਈ ਸਨਮਾਨਤ ਕੀਤਾ ਗਿਆ ਹੈ, ਪਰ ਉਹ ਆਈਪੀਐੱਸ ਬਣਨਾ ਚਾਹੁੰਦੀ ਹੈ ਕਿਉਂਕਿ ਕਿਰਨ ਬੇਦੀ ਉਸ ਦੇ ਰੋਲ ਮਾਡਲ ਹਨ।
ਹੇਜ਼ਲ ਦੇ ਪਿਤਾ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦਾ ਨਾਮ ਵਰਲਡ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਹੇਜਲ ਉਨ੍ਹਾਂ ਦੀ ਇਕਲੌਤੀ ਬੇਟੀ ਹੈ ਅਤੇ ਉਨ੍ਹਾਂ ਵੱਲੋਂ ਇਸ ਦੀ ਚੰਗੀ ਸਿੱਖਿਆ ਲਈ ਸ਼ਹਿਰ ਦੇ ਨਾਮੀ ਸਕੂਲ ਵਿੱਚ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕਾ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ । ਲੜਕੀਆਂ ਮਾਪਿਆਂ ਦਾ ਲੜਕਿਆਂ ਨਾਲੋਂ ਵੱਧ ਨਾਮ ਰੌਸ਼ਨ ਕਰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦੇਣ।
ਇਹ ਵੀ ਪੜ੍ਹੋ: ਅੱਜ ਤੋਂ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਵੇਗਾ ਆਗਾਜ਼