ਬਠਿੰਡਾ: ਲੰਬੀ ਸਕਿਨ ਬਿਮਾਰੀ (lumpy skin Disease) ਦੇ ਪ੍ਰਭਾਅ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਬਠਿੰਡਾ ਨੂੰ 3 ਲੱਖ ਰੁਪਏ ਫੰਡ ਜਾਰੀ (Bathinda Animal Husbandry Department) ਕੀਤੇ ਗਏ ਹਨ। ਨਾਲ ਹੀ ਆਦੇਸ਼ ਦਿੱਤੇ ਗਏ ਹਨ ਕਿ ਪ੍ਰਭਾਵਿਤ ਗਊਵੰਸ਼ ਦਾ ਇਲਾਜ ਪੂਰੀ ਚੁਸਤੀ ਨਾਲ ਕੀਤਾ ਜਾਵੇ। ਵਿਭਾਗ ਵੱਲੋਂ ਇਸ ਬਿਮਾਰੀ ਦੇ ਲਈ ਮੈਡੀਸੀਨ ਖ਼ਰੀਦੀਆਂ ਜਾ ਰਹੀਆਂ ਹਨ।
ਬਠਿੰਡਾ ਪਸ਼ੂ ਪਾਲਣ ਵਿਭਾਗ ਦੀ ਅਸਿਸਟੈਂਟ ਡਾਇਰੈਕਟਰ ਚਮਨਦੀਪ ਕੌਰ ਨੇ ਦੱਸਿਆ ਕਿ ਲੰਬੀ ਸਕਿਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ ਲਈ ਦਵਾਈਆਂ ਲਈ 3 ਲੱਖ ਰੁਪਏ ਫੰਡ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਲਗਾਤਾਰ ਲੋਕਾਂ ਦੇ ਘਰ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਹੁਣ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਬਠਿੰਡਾ ਵਿੱਚ ਕਰੀਬ ਡੇਢ ਲੱਖ ਗਊਵੰਸ਼ ਹੈ ਜਿਨ੍ਹਾਂ ਵਿੱਚ 4200 ਤੋਂ ਵੱਧ ਗਊਵੰਸ਼ ਲੰਬੀ ਸਕਿਨ ਬਿਮਾਰੀ ਤੋਂ ਪ੍ਰਭਾਵਿਤ ਹੋਇਆ ਹੈ ਅਤੇ 150 ਗਊਵੰਸ਼ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਸ਼ੂ ਪਾਲਣ ਵਿਭਾਗ ਦੀਆਂ 51 ਟੀਮਾਂ ਵੱਲੋਂ ਲਗਾਤਾਰ ਲੰਬੀ ਸਕਿਨ ਸੰਬੰਧੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ ਦੀਆਂ ਗਊਸ਼ਾਲਾਂ ਵਿੱਚ ਲੱਗਭਗ 20 ਹਜ਼ਾਰ ਗਊਵੰਸ਼ ਹੈ, ਜਿਨ੍ਹਾਂ ਦਾ ਟੀਕਾਕਰਨ ਕਰੀਬਨ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਟੀਕਾਕਰਨ ਲਗਾਤਾਰ ਜਾਰੀ ਹੈ, ਪਰ ਲੋਕਾਂ ਵੱਲੋਂ ਲੰਪੀ ਸਕਿਨ ਨਾਲ ਮਰੇ ਗਊ ਵੰਸ਼ ਨੂੰ ਖੁੱਲ੍ਹੇ ਆਸਮਾਨ ਜਾਂ ਨਹਿਰਾਂ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਪੰਜਾਬ ਸਰਕਾਰ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮ੍ਰਿਤਕ ਗਊਵੰਸ਼ ਨੂੰ ਆਬਾਦੀ ਹੈ ਅਤੇ ਪੀਣ ਵਾਲੇ ਸਰੋਤ ਤੋਂ ਦੂਰ ਟੋਆ ਪੁੱਟ ਕੇ ਦਬਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬਿਜਲੀ ਚੋਰੀ ਖ਼ਿਲਾਫ਼ ਛਾਪਾ ਮਾਰਨ ਗਈ ਵਿਭਾਗ ਦੀ ਟੀਮ ਨਾਲ ਕੁੱਟਮਾਰ, ਜੇਈ ਹੋਏ ਜ਼ਖਮੀ