ਬਠਿੰਡਾ: ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਲਗਾਤਾਰ ਜਨਸੰਪਰਕ ਮੁਹਿੰਮ (Public relations campaign) ਤਹਿਤ ਬੈਠਕਾਂ ਦਾ ਦੌਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਉਨ੍ਹਾਂ ਵੱਲੋਂ ਬਠਿੰਡਾ ਵਿੱਚ ਵਪਾਰੀਆਂ ਨਾਲ ਬੈਠਕ ਕੀਤੀ ਗਈ। ਬੈਠਕ ਤੋਂ ਪਹਿਲਾਂ ਪੰਜਾਬ ਦੀ ਸਮੁੱਚੀ ਆਮ ਆਦਮੀ ਪਾਰਟੀ (Aam Aadmi Party) ਦੀ ਲੀਡਰਸ਼ਿਪ ਬਠਿੰਡਾ ਪਹੁੰਚੀ।
ਇਹ ਵੀ ਪੜੋ: ਕਪੂਰਥਲਾ ਦੀ ਧੀ ਨੂੰ ਮਿਲਿਆ ਇਟਲੀ ਦੇ ਰਾਸ਼ਟਰਪਤੀ ਤੋਂ ਐਵਾਰਡ
ਇਸ ਦੌਰਾਨ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਵਿੱਚ ਜਾ ਕੇ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਫਿਰ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਇਸੇ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਹਰ ਵਰਗ ਨਾਲ ਪੰਜਾਬ ਵਿਚ ਬੈਠਕਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜੋ: ਕਿਸਾਨਾਂ ਨੇ ਟਿੱਕਰੀ ਬਾਰਡਰ ਖੋਲ੍ਹਣ ਤੋਂ ਕੀਤਾ ਇਨਕਾਰ, ਕਿਹਾ- ਦੁਰਘਟਨਾ ਦਾ ਸ਼ਿਕਾਰ ਹੋਏ ਤਾਂ ਜ਼ਿੰਮੇਵਾਰ ਕੌਣ ?
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਸੀ ਅਤੇ ਰਹੇਗਾ ਅਤੇ ਆਉਂਦੇ ਸਮੇਂ ਵਿੱਚ ਵੀ ਨਸ਼ਿਆਂ ਦੇ ਵਿਰੁੱਧ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਪਾਰਟੀ ਵਿੱਚ ਨਵੀਂਆਂ ਅਹੁਦੇਦਾਰੀਆਂ ਅਤੇ ਪੁਰਾਣੇ ਵਰਕਰਾਂ ਵੱਲੋ ਛੱਡਣ ਦੇ ਮੁੱਦੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਰੇਕ ਦੇ ਆਪਣੇ ਵਿਚਾਰ ਹਨ ਕੋਈ ਵੀ ਪਾਰਟੀ ਵਿੱਚ ਆ ਸਕਦਾ ਅਤੇ ਛੱਡ ਕੇ ਜਾ ਸਕਦਾ ਹੈ।
ਇਹ ਵੀ ਪੜੋ: 14 ਸੂਬਿਆ ਦੀਆਂ 3 ਲੋਕ ਸਭਾ ਸੀਟਾਂ ਅਤੇ 30 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ
ਆਮ ਆਦਮੀ ਪਾਰਟੀ (Aam Aadmi Party) ਬਠਿੰਡਾ ਵੱਲੋਂ ਜਾਰੀ ਪੋਸਟਰ ਵਿੱਚ ਮੌਜੂਦਾ ਵਿਧਾਇਕ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਫੋਟੋ ਗਾਇਬ ਸਬੰਧੀ ਬੋਲਦਿਆਂ ਕਿਹਾ ਜੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਫਿਲਹਾਲ ਉਹ ਜਾਣਕਾਰੀ ਇਕੱਠੀ ਕਰ ਲੈਂਦੇ ਹਨ।