ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਗੇਟ ਭਗਤਾ ਵਾਲਾ ਦੇ ਨਜ਼ਦੀਕ ਨਗਰ ਨਿਗਮ ਦੇ ਡੰਪ ਵਿੱਚ ਭਿਆਨਕ ਅੱਗ ਲਗਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਪਏ ਫਲੈਕਸ ਬੋਰਡ ਸੜ ਕੇ ਸੁਆਹ ਹੋ ਗਏ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਨਗਰ ਨਿਗਮ ਅਤੇ ਸੇਵਾ ਸੰਮਤੀ ਢਾਬ ਬਸਤੀ ਰਾਮ ਦੀਆ ਚਾਰ ਗੱਡੀਆਂ ਵੱਲੋਂ ਕਾਫੀ ਮਸਕਤ ਤੋਂ ਬਾਅਦ ਇਸ ਅੱਗ ਉੱਤੇ ਕਾਬੂ ਪਾਇਆ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਸੰਜੇ ਕੁਮਾਰ ਨੇ ਦਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਅੰਮ੍ਰਿਤਸਰ ਦੇ ਗੇਟ ਭਗਤਾ ਵਾਲਾ ਨਜ਼ਦੀਕ ਜੋ ਨਗਰ ਨਿਗਮ ਦਾ ਡੰਪ ਹੈ। ਉਸ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਜਿਸ ਦੇ ਚਲਦੇ ਮੌਕੇ ਉੱਤੇ ਚਾਰ ਗੱਡੀਆ ਮੰਗਵਾ ਕੇ ਅੱਗ ਉੱਤੇ ਕਾਬੂ ਪਾਇਆ ਗਿਆ ਹੈ।
ਇਸ ਘਟਨਾ ਵਿੱਚ ਉੱਥੇ ਡੰਪ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਏ ਫਲੈਕਸ ਬੋਰਡ ਅਤੇ ਨਿਗਮ ਵਿਭਾਗ ਵੱਲੋਂ ਜ਼ਬਤ ਕੀਤਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਸਬੰਧੀ ਫਿਲਹਾਲ ਕੋਈ ਵੀ ਜਾਨੀ ਨੁਕਸਾਨ ਬਾਰੇ ਜਾਣਕਾਰੀ ਨਹੀਂ ਹੈ, ਫਿਲਹਾਲ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ: 'ਕਾਤਲਾਂ ਦੀ ਪੈਰਵੀ ਨਹੀਂ ਕਰੇਗਾ ਕੋਈ ਵਕੀਲ'