ਅੰਮ੍ਰਿਤਸਰ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂ ਭਲਕੇ ਪਾਕਿਸਤਾਨ ਲਈ ਰਵਾਨਾ ਹੋਣਗੇ। ਪਾਕਿਸਤਾਨ ਵੱਖ-ਵੱਖ ਗੁਰਦੁਆਰਿਆਂ ਵਿੱਚ ਸਿੱਖ ਸ਼ਰਧਾਲੂ ਮੱਥਾ ਟੇਕ ਕੇ ਪੰਜਾ ਸਾਹਿਬ ਵਿਖੇ ਬਰਸੀ ਮਨਾਉਣਗੇ। ਅੱਜ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚੇ। ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਸਿੰਘ ਨੇ ਸਿੱਖ ਸੰਗਤਾਂ ਨੂੰ ਪਾਸਪੋਰਟ ਦਿੱਤੇ, ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ 277 ਪਾਸਪੋਰਟ ਵੀਜ਼ੇ ਲਈ ਭੇਜੇ ਗਏ, ਜਿਨ੍ਹਾਂ 'ਚੋਂ 11 ਸ਼ਰਧਾਲੂਆਂ ਦੇ ਵੀਜ਼ੇ ਕੱਟੇ ਗਏ, ਹੁਣ 266 ਸ਼ਰਧਾਲੂ ਭਲਕੇ ਰਵਾਨਾ ਹੋਣਗੇ।
ਕੱਲ੍ਹ ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਲਈ ਸ਼ਰਧਾਲੂ ਜਾਣਗੇ ਪਾਕਿਸਤਾਨ : ਪਾਸਪੋਰਟ ਭੇਜੇ ਗਏ ਅਤੇ 11 ਵਿਅਕਤੀਆਂ ਦੇ ਵੀਜੇ ਕੱਟੇ ਗਏ ਅਤੇ 266 ਸ਼ਰਧਾਲੂ ਭਲਕੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਣਗੇ। ਸ਼੍ਰੋਮਣੀ ਕਮੇਟੀ ਇੰਚਾਰਜ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਰਧਾਲੂ 21 ਤਰੀਕ ਨੂੰ ਬਰਸੀ ਮਨਾਉਣ ਲਈ ਪਾਕਿਸਤਾਨ ਲਈ ਰਵਾਨਾ ਹੋਣਗੇ ਅਤੇ 30 ਨੂੰ ਵਾਪਸ ਭਾਰਤ ਪਰਤਣਗੇ।
ਦੂਜੇ ਪਾਸੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਖੁਸ਼ ਹਨ ਕਿ ਉਨ੍ਹਾਂ ਨੂੰ ਗੁਰੂਧਾਮਾਂ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਹੈ, ਇਨ੍ਹਾਂ ਦਿਨਾਂ ਵਿੱਚ ਉਹ ਪਾਕਿਸਤਾਨ ਸਥਿਤ ਸਿੱਖ ਗੁਰੂਧਾਮਾਂ ਦੇ ਦਰਸ਼ਨ ਕਰਨਗੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਧਾਲੂਆਂ ਦੇ ਵੀਜੇ ਨਾ ਕੱਟੇ।
ਇਹ ਵੀ ਪੜ੍ਹੋ : ਅਗਨੀਪਥ ਸਕੀਮ ਦਾ ਵਿਰੋਧ ਦੇ ਚੱਲਦੇ ਟਰੇਨਾਂ ਰੱਦ, ਮਾਨਸਾ ਸਟੇਸ਼ਨ ’ਤੇ ਰੁਕੇ ਦਿੱਲੀ ਜਾ ਰਹੇ ਨੌਜਵਾਨ