ਅੰਮ੍ਰਿਤਸਰ:ਸ਼ਹਿਰ 'ਚ ਅਪਰਾਧਕ ਵਾਰਦਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਤੋਂ ਬੇਖੌਫ ਲੁੱਟੇਰੇ ਲਗਾਤਾਰ ਲੁੱਟ ਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਮਾਮਲਾ ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਪਿੰਡਾਂ ਕਸਬਿਆਂ ਤੋਂ ਸਾਹਮਣੇ ਆਇਆ ਹੈ।
ਪੀੜਤ ਮਹਿਲਾ ਬਲਜੀਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸਵੇਰੇ ਸੈਰ ਕਰਨ ਗਈ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਆਇਆ,ਪਹਿਲਾਂ ਉਹ ਉਨ੍ਹਾਂ ਤੋਂ ਅੱਗੇ ਨਿਕਲ ਗਿਆ ਤੇ ਅਚਾਨਕ ਮੁੜ ਵਾਪਸ ਆ ਕੇ ਉਸ ਨੇ ਅਚਾਨਕ ਉਸ ਦੇ ਕੰਨਾਂ 'ਚ ਪਈਆਂ ਵਾਲਿਆਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਈ। ਇਸ ਦੇ ਬਾਵਜੂਦ ਵੀ ਲੁੱਟੇਰੇ ਨੇ ਉਸ ਦੇ ਕੰਨ ਨਹੀਂ ਛੱਡੇ ਤੇ ਉਸ ਦੇ ਕੰਨਾਂ ਵਿੱਚ ਪਾਈਆਂ ਵਾਲਿਆਂ ਖੋਹ ਕੇ ਫਰਾਰ ਹੋ ਗਿਆ। ਇਸ ਕਾਰਨ ਉਸ ਦਾ ਇੱਕ ਕੰਨ ਕੱਟਆ ਗਿਆ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਮਹਿਲਾ ਨੇ ਦੱਸਿਆ ਕਿ ਉਸ ਦਾ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।
ਪੀੜਤਾ ਦੇ ਰਿਸ਼ਤੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਟਨਾ ਤੋਂ ਮਹਿਜ਼ ਕੁੱਝ ਸਮੇਂ ਬਾਅਦ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ, ਪਰ ਕਈ ਘੰਟਿਆਂ ਬਾਅਦ ਵੀ ਪੁਲਿਸ ਕਾਰਵਾਈ ਲਈ ਨਹੀਂ ਪੁੱਜੀ। ਉਨ੍ਹਾਂ ਦੱਸਿਆ ਕਿ ਲੁੱਟ ਦੀ ਇਹ ਸਾਰੀ ਘਟਨਾ ਪਿੰਡ ਦੀ ਸੜਕ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਸੀਸੀਟੀਵੀ ਫੁੱਟੇਜ ਦੇ ਅਧਾਰ 'ਤੇ ਜਾਂਚ ਕਰਨ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਵਿਆਹੁਤਾ ਨੇ ਪਤੀ 'ਤੇ ਲਾਇਆ ਜਬਰ ਜਨਾਹ ਦਾ ਦੋਸ਼