ਅੰਮ੍ਰਿਤਸਰ: ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਸ਼੍ਰੋਮਣੀ ਕਮੇਟੀ (Shiromani Committee)ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲਣ ਵਾਸਤੇ ਪਹੁੰਚੇ। ਉੱਥੇ ਉਨ੍ਹਾਂ ਵੱਲੋਂ ਆਪਣੇ ਭਰਾ ਦੀ ਰਿਹਾਈ ਲਈ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕੀਤੀ।ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਰਾਸ਼ਟਰਪਤੀ (President) ਨਾਲ ਮੁਲਾਕਾਤ ਕੀਤੀ ਜਾਵੇ। ਉਨ੍ਹਾਂ ਵੱਲੋਂ 26 ਸਾਲ ਤੱਕ ਜੇਲ੍ਹ ਵਿੱਚ ਬੰਦ ਹੋ ਕੇ ਆਪਣੀ ਸਜ਼ਾ ਪੂਰੀ ਕਰ ਦਿੱਤੀ ਹੈ।ਇਸ ਬਾਬਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਰਾਜੋਆਣਾ ਦੀ ਭੈਣ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਰਾਸ਼ਟਰਪਤੀ ਨਾਲ ਗੱਲਬਾਤ ਸ਼ੁਰੂ ਕਰਨਗੇ।
ਰਾਜੋਆਣਾ ਦੀ ਭੈਣ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਜਲਦ ਹੀ ਰਾਸ਼ਟਰਪਤੀ ਨੂੰ ਮਿਲਣਗੇ।ਇਸ ਪ੍ਰਤੀ ਗੱਲਬਾਤ ਵੀ ਕਰਨਗੇ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਸਿੱਖਾਂ ਦੇ ਲਈ ਸੰਜੀਦਾ ਨਹੀਂ ਵਿਖ ਰਹੀ ਪਰ ਫਿਰ ਵੀ ਜੇਕਰ ਉਹ ਉਨ੍ਹਾਂ ਦੇ ਭਰਾ ਦੇ ਲਈ ਕੁਝ ਕਰਦੇ ਹਨ ਤਾਂ ਉਨ੍ਹਾਂ ਦਾ ਧੰਨਵਾਦੀ ਹੋਵੇਗੀ।
ਇਹ ਵੀ ਪੜੋ:ਘਰ ’ਚ ਕੰਮ ਕਰਨ ਨਾਲੇ ਨੌਕਰ ਨੇ ਇੰਝ ਲੱਖਾਂ ਦੀ ਚੋਰੀ ਨੂੰ ਦਿੱਤਾ ਅੰਜਾਮ