ETV Bharat / city

ਪੁਲਿਸ ਮੁਲਾਜ਼ਮ ਉੱਤੇ ਨੌਜਵਾਨ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮ - ਦੁਸ਼ਕਰਮ ਦੀ ਘਿਣੌਨੀ ਵਾਰਦਾਤ

ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜ਼ਮ ਉੱਤੇ ਇੱਕ ਨੌਜਵਾਨ ਦੇ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਪੀੜਤ ਨੌਜਵਾਨ ਉੱਤੇ ਨਸ਼ੇ ਦੇ ਖਿਲਾਫ ਦੋ ਪਰਚੇ ਦਰਜ ਹਨ। ਸਾਹਮਣੇ ਆਇਆ ਹੈ ਕਿ ਪਰਚਿਆਂ ਨੂੰ ਰੱਦ ਕਰਵਾਉਣ ਦੇ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Policeman accused of misdemeanor
ਦੁਸ਼ਕਰਮ ਕਰਨ ਦੇ ਇਲਜ਼ਾਮ
author img

By

Published : Aug 25, 2022, 3:23 PM IST

ਅੰਮ੍ਰਿਤਸਰ: ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੀ ਖਾਕੀ ਵਰਦੀ ਦਾਗਦਾਰ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਅਧਿਕਾਰੀ ’ਤੇ ਇੱਕ ਨੌਜਵਾਨ ਦੇ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਉਕਤ ਪੁਲਿਸ ਅਧਿਕਾਰੀ ਪੀਸੀਆਰ ਵਿੱਚ ਏਐਸਆਈ ਦੇ ਅਹੁਦੇ ’ਤੇ ਤੈਨਾਤ ਹੈ।

ਮਿਲੀ ਜਾਣਕਾਰੀ ਮੁਤਾਬਿਕ ਉਕਤ ਨੌਜਵਾਨ 22 ਸਾਲ ਦੇ ਕਰੀਬ ਹੈ ਉਸ ਉੱਤੇ ਨਸ਼ੇ ਦੇ ਦੋ ਮਾਮਲੇ ਦਰਜ ਸਨ ਜਿਸਨੂੰ ਇਹ ਨੌਜਵਾਨ ਰੱਦ ਕਰਵਾਉਣਾ ਚਾਹੁੰਦਾ ਸੀ। ਇਲਜ਼ਾਮਾਂ ਮੁਤਾਬਿਕ ਨੌਜਵਾਨ ਦੀ ਮੁਲਾਕਾਤ ਪੀਸੀਆਰ ਵਿੱਚ ਤੈਨਾਤ ਏਐਸਆਈ ਦੇ ਰੈਂਕ ’ਤੇ ਤੈਨਾਤ ਪਵਨ ਕੁਮਾਰ ਨਾਲ ਹੋਈ। ਪਵਨ ਕੁਮਾਰ ਵੱਲੋਂ ਇਸਨੂੰ ਆਪਣੇ ਪੁਲਿਸ ਲਾਈਨ ਦੇ ਕੁਆਟਰ ਵਿੱਚ ਸੱਦਿਆ। ਜਿੱਥੇ ਉਸ ਦੇ ਨਾਲ ਪੁਲਿਸ ਮੁਲਾਜ਼ਮ ਵੱਲੋਂ ਦੁਸ਼ਕਰਮ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ।

ਦੁਸ਼ਕਰਮ ਕਰਨ ਦੇ ਇਲਜ਼ਾਮ

ਫਿਲਹਾਲ ਉਕਤ ਪੀੜਤ ਨੌਜਵਾਨ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਨੂੰ ਦੇ ਦਿੱਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਪੁਲਿਸ ਮੁਲਾਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਿਸਦੇ ਚਲਦੇ ਪੁਲਿਸ ਵੱਲੋਂ ਆਪਣੇ ਪੁਲਿਸ ਅਧਿਕਾਰੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਉਸ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ: PAU ਦੇ ਵਿਦਿਆਰਥੀਆਂ ਨੇ ਮੱਝ ਅੱਗੇ ਬੀਨ ਵਜਾਕੇ ਸਰਕਾਰ ਨੂੰ ਜਗਾਉਣ ਦੀ ਕੀਤੀ ਕੋਸ਼ਿਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.