ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰੀ ਹਿਦਾਇਤਾਂ ਮੁਤਾਬਕ ਲੋਕਾਂ ਨੂੰ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਧਾਰਮਿਕ ਸਥਾਨਾਂ ਉੱਤੇ ਸੈਨੇਟਾਈਜ਼ਰ ਦੀ ਵਰਤੋਂ ਨੂੰ ਲੈ ਕੇ ਜੀਵਨ ਜਾਗ੍ਰੀਤੀ ਫਾਊਂਡੇਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੀਤੀ ਗਈ ਹੈ।
ਜੀਵਨ ਜਾਗ੍ਰੀਤੀ ਫਾਊਂਡੇਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਧਾਰਮਿਕ ਸਥਾਨਾਂ ਅਤੇ ਗੁਰੂ ਘਰਾਂ 'ਚ ਐਲਕੋਹਲ ਬੇਸਡ ਸੈਨੇਟਾਈਜ਼ਰ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਿੱਖ ਮਰਿਆਦਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਐਲਕੋਹਲ ਵਾਲਾ ਪਰਫਿਊਮ ਨਹੀਂ ਵਰਤਿਆ ਜਾਂਦਾ। ਇਸ ਲਈ ਗੁਰੂ ਘਰਾਂ 'ਚ ਐਲਕੋਹਲ ਬੇਸਡ ਸੈਨੇਟਾਈਜ਼ਰ ਦੀ ਵਰਤੋਂ ਉੱਤੇ ਰੋਕ ਲੱਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਡਬਲਿਊੂਐਚਓ ਵੱਲੋਂ ਵੀ ਸਾਬਣ ਨਾਲ ਹੱਥ ਧੋਣ ਨੂੰ ਸੁਰੱਖਿਤ ਮੰਨਿਆ ਗਿਆ ਹੈ। ਇਸ ਦੇ ਲਈ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਗੁਰੂ ਘਰਾਂ ਵਿੱਚ ਐਲਕੋਹਲ ਬੇਸਡ ਸੈਨੇਟਾਈਜ਼ਰ ਦੀ ਵਰਤੋਂ ਨਾ ਕੀਤੀ ਜਾਵੇ। ਭਾਵੇਂ ਲੋਕ ਇਸ ਦੀ ਵਰਤੋਂ ਬਾਹਰ ਕਰਨ ਪਰ ਗੁਰੂ ਘਰ ਦੇ ਅੰਦਰ ਇਨ੍ਹਾਂ ਸੈਨੇਟਾਈਜ਼ਰਾਂ ਦੀ ਵਰਤੋਂ ਨਾ ਕੀਤੀ ਜਾਵੇ।