ਅੰਮ੍ਰਿਤਸਰ : ਇੱਕ ਪਾਸੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਲਈ ਆਕਸੀਜਨ ਦੀ ਕਿੱਲਤ ਲਗਾਤਾਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਕਸੀਜਨ ਦੇਣ ਵਾਲੇ ਰੁੱਖਾਂ ਨੂੰ ਵੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਸਥਾਨਕ ਆਗੂਆਂ ਨੇ ਪੰਜਾਬ ਸਰਕਾਰ 'ਤੇ ਸ਼ਹਿਰ 'ਚ ਤਾਰਾਂ ਵਾਲਾ ਪੁੱਲ ਨੇੜੇ ਲੱਗੇ 150 ਸਾਲ ਪੁਰਾਣੇ ਕਰੀਬ 80 ਦਰੱਖਤ ਵੱਢਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਪਾਇਆ ਸੀ ਸਰਕਾਰਾਂ ਵੱਲੋਂ ਇਹ ਦਰੱਖਤ ਵੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਹਰ ਦਰੱਖਤ ਉੱਤੇ ਲਾਲ ਨੇ ਨਿਸ਼ਾਨ ਲਗਾਇਆ ਹੋਇਆ ਹੈ। ਪਰਮਜੀਤ ਸਿੰਘ ਅਕਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਦਰੱਖਤਾਂ ਨੂੰ ਵੱਢਣ ਦੀ ਤਿਆਰੀ ਕਰ ਰਹੀ ਤੇ ਅਸੀਂ ਹਰਗਿਜ਼ ਅਜਿਹਾ ਨਹੀਂ ਹੋਣ ਦੇਵਾਂਗੇ। ਪਰਮਜੀਤ ਸਿੰਘ ਅਕਾਲੀ ਨੇ ਅੱਗੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਇੱਥੇ ਸਰਕਾਰ ਵੱਲੋਂ ਪਾਰਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਾਰਕ ਜੀ ਸਦਕੇ ਬਣਾਵੇ ਪਰ ਇਥੇ ਲੱਗੇ ਦਰੱਖ਼ਤ ਨਹੀਂ ਕੱਟਣ ਦਿੱਤੇ ਜਾਣਗੇ। ਕਿਉਂਕਿ ਇਹ ਦਰੱਖਤ ਬੇਹਤ ਪੁਰਾਣੇ ਹਨ ਤੇ ਇਹ ਆਕਸੀਜਨ ਪੈਦਾ ਕਰਦੇ ਹਨ। ਜੇਕਰ ਸਰਕਾਰ ਪਿਛੇ ਨਹੀਂ ਹੱਟਦੀ ਤਾਂ ਸਿੱਖ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਇਸ ਲਈ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।
ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਣ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੇ ਚਲਦੇ ਲੋਕਾਂ ਲਈ ਆਕਸੀਜਨ ਬੇਹਦ ਲੋੜੀਂਦਾ ਹੈ। ਦੇਸ਼ ਭਰ ਵਿੱਚ ਆਕਸੀਜਨ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇੱਕ ਪਾਸੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਬੂੱਟੇ ਵੰਡ ਕੇ ਤੇ ਰੁੱਖ ਲਾ ਕੇ ਆਕਸੀਜਨ ਘਾਟ ਪੂਰੀ ਕਰਨ ਲਈ ਪ੍ਰੇਰਤ ਕਰ ਰਹੀਆਂ ਹਨ, ਪਰ ਸਰਕਾਰ ਵੱਲੋਂ ਰੁੱਖਾਂ ਦੀ ਵੱਢਾਈ ਕਰਨਾ ਬੇਹਦ ਗ਼ਲਤ ਹੈ। ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਲੋਕਾਂ ਦੀ ਸਿਹਤ ਲਈ ਸਾਨੂੰ ਰੁੱਖਾਂ ਨੂੰ ਵੱਢਣ ਦੀ ਬਜਾਏ ਇਨ੍ਹਾਂ ਨੂੰ ਬਚਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।