ਅੰਮ੍ਰਿਤਸਰ: ਗੁਲਮੋਹਰ ਐਵੇਨਿਊ 'ਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨੂੰ ਮਾਰ ਦਿੱਤਾ ਅਤੇ ਆਪ ਖ਼ੁਦਕੁਸ਼ੀ ਕਰ ਲਈ। ਇਲਾਕਾ ਨਿਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਮ੍ਰਿਤਕ ਦੀ ਪਤਨੀ ਚਰਚ ਗਈ ਹੋਈ ਸੀ। ਜਦੋਂ ਉਹ ਘਰ ਪਰਤੀ ਤਾਂ ਘਰ ਅੰਦਰੋਂ ਬੰਦ ਸੀ। ਗੁਆਂਢੀਆਂ ਦੀ ਮਦਦ ਨਾਲ ਘਰ ਖੋਲ੍ਹਿਆ ਤਾਂ ਦੇਖਿਆ ਦੋਹਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ।
ਪਿਤਾ ਨੇ ਧੀ ਦਾ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ - ਪਿਤਾ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਸਰ ਦੇ ਵਿੱਚ ਹੋਈ ਵਾਰਦਾਤ, ਪਿਤਾ ਨੇ ਕੀਤਾ ਆਪਣੀ ਧੀ ਦਾ ਕਤਲ ਅਤੇ ਫੇਰ ਕੀਤੀ ਖ਼ੁਦਕੁਸ਼ੀ। ਇਲਾਕਾ ਨਿਵਾਸੀਆਂ ਮੁਤਾਬਕ ਪਿਤਾ ਸੀ ਡਿਪਰੈਸ਼ਨ ਦਾ ਮਰੀਜ਼।
murder
ਅੰਮ੍ਰਿਤਸਰ: ਗੁਲਮੋਹਰ ਐਵੇਨਿਊ 'ਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨੂੰ ਮਾਰ ਦਿੱਤਾ ਅਤੇ ਆਪ ਖ਼ੁਦਕੁਸ਼ੀ ਕਰ ਲਈ। ਇਲਾਕਾ ਨਿਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਮ੍ਰਿਤਕ ਦੀ ਪਤਨੀ ਚਰਚ ਗਈ ਹੋਈ ਸੀ। ਜਦੋਂ ਉਹ ਘਰ ਪਰਤੀ ਤਾਂ ਘਰ ਅੰਦਰੋਂ ਬੰਦ ਸੀ। ਗੁਆਂਢੀਆਂ ਦੀ ਮਦਦ ਨਾਲ ਘਰ ਖੋਲ੍ਹਿਆ ਤਾਂ ਦੇਖਿਆ ਦੋਹਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ।
ਅੰਮ੍ਰਿਤਸਰ
ਬਲਜਿੰਦਰ ਬੋਬੀ
ਗੁਲਮੋਹਰ ਐਵੇਨਿਊ ਵਿੱਚ ਇਕ ਪਿਤਾ ਨੇ ਆਪਣੀ ਹੀ ਬੇਟੀ ਦੀ ਹੱਤਿਆ ਕਰ ਆਪਣੇ ਆਪ ਨੂੰ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਬੇਟੀ ਨੈਲੋਫਾਰ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਿਸ ਭਾਰਤ ਆਈ ਸੀ ਅਤੇ ਉਸ ਦਾ ਪਿਤਾ ਬਿਜਲੀ ਵਿਭਾਗ ਵਿੱਚ ਬਤੌਰ ਜੇ ਈਂ ਰਿਟਾਇਰ ਹੋਇਆ ਸੀ ਅਤੇ ਕੁਝ ਦਿਨਾਂ ਤੋਂ ਪਰੇਸ਼ਨ ਸੀ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਡੇਵਿਡ ਪਿਛਲੇ 6 ਮਹੀਨੇ ਤੋਂ ਮਾਨਸਿਕ ਪਰੇਸ਼ਨ ਸੀ ਅਤੇ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਸੀ। ਅੱਜ ਸਵੇਰੇ ਡੇਵਿਡ ਦੀ ਘਰਵਾਲੀ ਚਰਚ ਚ ਗਈ ਤੇ ਆਪ ਬਾਅਦ ਵਿੱਚ ਆਉਣ ਦੀ ਗੱਲ ਕਹੀ। ਡੇਵਿਡ ਨੇ ਪਹਿਲਾ ਤੇਜ਼ ਧਾਰ ਹਥਿਆਰ ਨਾਲ ਪਹਿਲਾ ਆਪਣੀ ਬੇਟੀ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
Bite...ਸੁਰਿੰਦਰ ਇਲਾਕਾ ਨਿਵਾਸੀ
ਉਧਰ ਮੌਕੇ ਤੇ ਪਹੁੰਚਕੇ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਹਨ ਤੇ ਜਾਂਚ ਸ਼ੁਰੂ ਕਰ ਦਿਤੀ ਹੈ।
Bite.... ਹਰਜੀਤ ਸਿੰਘ ਜਾਚ ਅਧਿਕਾਰੀ