ETV Bharat / city

26 ਜਨਵਰੀ ਨੂੰ ਜੰਡਿਆਲਾ ਗੁਰੂ ਵਿਖੇ ਹੋਵੇਗੀ ਕਿਸਾਨ ਮਹਾਂ ਰੈਲੀ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਜੰਡਿਆਲਾ ਗੁਰੂ ਵਿਖੇ 26 ਜਨਵਰੀ ਨੂੰ ਕਿਸਾਨ ਮਹਾਂ ਰੈਲੀ ਹੋਵੇਗੀ(farmers would hold kisan maharally at jandiala guru on 26 jan)। ਇਸ ਸਬੰਧ ਵਿੱਚ ਖਡੂਰ ਸਾਹਿਬ ਅਤੇ ਪਿੰਡ ਘੱਗੇ ਪਿੰਡ ਕੋਟਲੀ ਸਰੂਖਾਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (kisan majdoor sangharsh committee punjab) ਦੇ ਸੂਬਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ ਦੀ ਪ੍ਰਧਾਨਗੀ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਜੋਨ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡਾਂ ਦੇ ਸਮੂਹ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ।

ਜੰਡਿਆਲਾ ਗੁਰੂ ਵਿਖੇ ਹੋਵੇਗੀ ਕਿਸਾਨ ਮਹਾਂ ਰੈਲੀ

author img

By

Published : Jan 17, 2022, 1:20 PM IST

ਖਡੂਰ ਸਾਹਿਬ: ਕਿਸਾਨ ਮਹਾਰੈਲੀ (farmers would hold kisan maharally at jandiala guru on 26 jan)ਦੇ ਸਬੰਧ ਵਿੱਚ ਹੋਈ ਮੀਟਿੰਗ ਵਿੱਚ ਸੂਬਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸਿੱਧਵਾਂ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਜੋਨ ਖਡੂਰ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ ਮੀਆਵਿੰਡ ਸਿੰਘ ਨੇ ਹਾਜ਼ਰ ਆਗੂਆਂ ਨੂੰ ਏਜੰਡਿਆਂ ਤੋ ਜਾਣੂ ਕਰਵਾਇਆ।ਸੂਬਾ ਆਗੂ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਦਿੱਲੀ ਫਤਿਹ ਦੀ ਵਾਰਤਾ ਤੋਂ ਜਾਣੂ ਕਰਵਾਉਦੇਂ ਹੋਏ ਜਥੇਬੰਦੀ ਦੀਆਂ ਆਉਣ ਵਾਲੀਆਂ ਯੋਜਨਾਵਾਂ ਸਾਝੀਆਂ ਕੀਤੀਆਂ।

ਐਮੈਸਪੀ ’ਤੇ ਨਹੀਂ ਬਣਾਈ ਕਮੇਟੀ

ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ (delhi morcha)ਦੌਰਾਨ ਭਾਵੇਂ ਸੈਂਟਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਨੂੰਨ (farm laws)ਵਾਪਸ ਲੈ ਲਏ ਹਨ ਪਰ ਜੋ ਐਮ ਐਸ ਪੀ ਤੇ ਜੋ ਖਰੀਦ ਗਰੰਟੀ ਕਨੂੰਨ ਬਣਾਉਣ ਲਈ ਪੰਜ ਮੈਂਬਰੀ ਕਮੇਟੀ ਬਣਾਉਣੀ ਸੀ ਪਰ ਇਸ ਬਾਰੇ ਕੋਈ ਚਿੱਠੀ ਜਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਲਾਹੇਵੰਦ ਭਾਅ ਲੈਣ ਲਈ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਗਰੀਬ ਲੋੜਵੰਦਾਂ ਨੂੰ ਸਸਤਾ ਅਨਾਜ ਦੇਣ ਲਈ, ਕਾਰਪੋਰੇਟ ਪੱਖੀ ਤੇ ਰਸਾਇਣਕ ਆਧਾਰਿਤ ਖੇਤੀ ਮਾਡਲ ਰੱਦ ਕਰਕੇ ਰੁਜ਼ਗਾਰ ਮੁਹੱਈਆ ਕਰਵਾਉਣ ਵਾਲਾ ਅਤੇ ਪੇਂਡੂ ਛੋਟੀ ਸਨਅਤ ਆਧਾਰਤ ਕਿਰਤ ਮੁਖੀ ਮਾਡਲ ਲਿਆਂਦਾ ਜਾਣਾ ਚਾਹੀਦਾ ਹੈ।

ਜੰਡਿਆਲਾ ਗੁਰੂ ਵਿਖੇ ਹੋਵੇਗੀ ਕਿਸਾਨ ਮਹਾਂ ਰੈਲੀ

ਜਨਤਕ ਖੇਤਰ ਦਾ ਨਿਜੀਕਰਣ ਬੰਦ ਹੋਵੇ

ਉਨ੍ਹਾਂ ਕਿਹਾ ਕਿ ਜਨਤਕ ਖੇਤਰ ਵਿੱਚ ਨਿਜੀਕਰਨ ਬੰਦ ਕੀਤਾ ਜਾਵੇ ਪੜੇ ਲਿਖੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਮੋਦੀ ਸਰਕਾਰ ਵੱਲੋਂ ਲਿਆਂਦੇ ਚਾਰ ਲੇਬਰ ਕਾਨੂੰਨ ਰੱਦ ਕਰਕੇ ਮਜ਼ਦੂਰ ਪੱਖੀ 29 ਕਿਰਤ ਕਾਨੂੰਨ ਬਹਾਲ ਕੀਤੇ ਜਾਣ , ਕਿਸਾਨਾਂ ਮਜ਼ਦੂਰਾਂ ਦਾ ਦੇਸ਼ ਵਿਆਪੀ ਕਾਨੂੰਨ ਕਰਜ਼ੇ ਖ਼ਤਮ ਕਰਕੇ ਕਿਸਾਨ ਮਜ਼ਦੂਰ ਪੱਖੀ ਕਰਜਾ ਕਨੂੰਨ ਲਿਆਂਦਾ ਜਾਵੇ, ਮੁੜ ਜ਼ਮੀਨਾਂ ਦੀ ਸਾਵੀ ਵੰਡ ਕਰਕੇ ਥੁੜ ਜ਼ਮੀਨੇ, ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਨੂੰ ਕਿਸਾਨਾਂ ਨੇ ਕਿਹਾ ਕਿ ਜ਼ਮੀਨਾਂ ਦਿਤੀਆਂ ਜਾਣ ਅਤੇ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ।

ਬਿਜਲੀ ਕਾਨੂੰਨ 2003 ਰੱਦ ਹੋਵੇ

ਕਿਸਾਨ ਆਗੂਆਂ (kisan majdoor sangharsh committee punjab)ਨੇ ਕਿਹਾ ਕਿ ਨਿਗਮੀਕਰਨ ਕਰਨ ਤੇ ਬਿਜ਼ਲੀ ਪੈਦਾ ਕਰਨ ਦਾ ਪ੍ਰਾਈਵੇਟ ਕੰਪਨੀਆਂ ਨੂੰ ਅਧਿਕਾਰ ਦਿੰਦਾ ਬਿਜਲੀ ਕਨੂੰਨ 2003 ਰੱਦ ਕਰਕੇ ਬਿਜ਼ਲੀ ਬੋਰਡ ਨੂੰ ਪੁਰਾਣੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਅੰਦੋਲਨ ਦੌਰਾਨ ਦਿੱਲੀ ਵਿਖੇ 26 ਜਨਵਰੀ ਜਾਂ ਉਸ ਤੋ ਪਹਿਲਾਂ ਦੇ ਕਿਸੇ ਵੀ ਸੂਬੇ ਵਿੱਚ ਕਿਸਾਨਾਂ ਉਪਰ ਹੋਏ ਪਰਚੇ ਰੱਦ ਕੀਤੇ ਜਾਣ ਲਾਲ ਕਿਲ੍ਹਾ ਲਖੀਮਪੁਰ ਖੀਰੀ ਘਟਨਾ ਚ ਬੇਕਸੂਰ ਕਿਸਾਨਾਂ ਉਪਰ ਕੀਤੇ ਨਜਾਇਜ਼ ਕੇਸ਼ ਰੱਦ ਕਰਕੇ ਜੇਲਾਂ ਅੰਦਰ ਡੱਕੇ ਕਿਸਾਨ ਬਾ ਇਜਤ ਰਿਹਾਅ ਕੀਤੇ ਜਾਣ ਅਤੇ ਅਸਲ ਦੋਸ਼ੀ ਅਜੇ ਮਿਸ਼ਰਾ ਟੈਨੀ ਜੋ ਭਾਜਪਾ ਦਾ ਮੰਤਰੀ ਹੈ ਉਸ ਨੂੰ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰਕੇ ਮੁਕੱਦਮਾ ਦਰਜ ਕਰਕੇ ਜੇਲ ਅੰਦਰ ਸੁਟਿਆ ਜਾਵੇ ਅਤੇ ਹੋਰ ਮੰਗਾਂ ਨੂੰ ਲੈ ਕੇ 26 ਜਨਵਰੀ ਦੀ ਜੰਡਿਆਲਾ ਗੁਰੂ ਰੈਲੀ ਲਈ ਲਾਮਬੰਦ ਕੀਤਾ

ਲੋਕ ਪੱਖੀ ਬਦਲ ਉਸਾਰੋ ਦਾ ਸੰਕਲਪ ਦਿੱਤਾ

ਅਤੇ ਕੁਦਰਤੀ ਅਤੇ ਲੋਕ ਪੱਖੀ ਬਦਲ ਉਸਾਰੋ ਦਾ ਸੰਕਲਪ ਦਿੱਤਾ ਪ੍ਰਧਾਨ ਮੁਖਤਾਰ ਸਿੰਘ ਬਿਹਾਰੀਪੁਰ ਜੀ ਨੇ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਅਤੇ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਤੇ ਪਹਿਰਾ ਦੇਣ ਦੀ ਮੰਗ ਕੀਤੀ। ਉਨ੍ਹਾਂ ਸੰਬੋਧਿਤ ਕਰਦਿਆਂ ਮੋਰਚੇ ਦੀਆਂ ਆਉਣ ਵਾਲੀਆਂ ਰਣਨੀਤੀਆਂ ਅਤੇ ਅਗਾਂਹੂ ਆਉਣ ਵਾਲੀਆਂ ਚੋਣਾਂ ਵਿੱਚ ਜਥੇਬੰਦੀ ਨੂੰ ਆਪਣੇ ਕਾਰਜਾਂ ਨੂੰ ਹੋਰ ਸੰਘਰਸ਼ ਸ਼ੀਲ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਭਗਵਾਨ ਸਿੰਘ ਸੰਘਰ ਅਤੇ ਹਰਜਿੰਦਰ ਸਿੰਘ ਘੱਗੇ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 26 ਜਨਵਰੀ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ ਤੇ ਮੀਟਿੰਗਾਂ ਲਗਾਈਆਂ ਜਾਣਗੀਆਂ ਅਤੇ ਜੱਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਅਤੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਜੋਨ ਖਡੂਰ ਸਾਹਿਬ ਤੋ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਦੇ ਵਿਸ਼ਾਲ ਕਾਫਲੇ ਜੰਡਿਆਲਾ ਗੁਰੂ ਵਿਖੇ ਪਹੁੰਚਣਗੇ।

ਇਹ ਵੀ ਪੜ੍ਹੋ:ਕਿਸੇ ਇਕ ਸਿਆਸੀ ਪਾਰਟੀ ਦੀ ਲੜਾਈ ਨਾ ਲੜਨ SGPC ਪ੍ਰਧਾਨ ਧਾਮੀ : ਸਿਰਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.