ETV Bharat / city

ਗਲੀ ’ਚ ਝਗੜੇ ਦੌਰਾਨ ਸਾਬਕਾ ਸਰਪੰਚ ਦੀ ਮੌਤ, ਮਹੌਲ ਗਰਮਾਇਆ - ਸਾਬਕਾ ਸਰਪੰਚ ਦੀ ਮੌਤ

ਗਲੀ ਵਿੱਚ ਸਫਾਈ ਦਾ ਕੰਮ (Cleanliness work) ਵੇਖਣ ਗਏ ਇੱਕ ਸਾਬਕਾ ਸਰਪੰਚ ਦੀ ਮੌਤ (Ex sarpanch died) ਹੋ ਗਈ। ਇਸ ਦੌਰਾਨ ਉਸ ਦੀ ਕੁਝ ਵਿਅਕਤੀਆਂ ਦੀ ਤਕਰਾਰਬਾਜੀ ਹੋਈ ਸੀ। ਸਰਪੰਚ ਦੇ ਪਰਿਵਾਰਕ ਮੈਂਬਰ ਇਸ ਮੌਤ ’ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਤੇ ਪੁਲਿਸ ਨੇ ਅਣਗਹਿਲੀ ਨਾਲ ਹੋਈ ਮੌਤ ਸਬੰਧੀ ਕਾਰਵਾਈ ਕੀਤੀ ਹੈ।13622933_Beas2

ਗਲੀ ’ਚ ਝਗੜੇ ਦੌਰਾਨ ਸਾਬਕਾ ਸਰਪੰਚ ਦੀ ਮੌਤ, ਮਹੌਲ ਗਰਮਾਇਆ

author img

By

Published : Nov 13, 2021, 7:41 PM IST

ਬਾਬਾ ਬਕਾਲਾ: ਗਲੀ ਦੀ ਸਫਾਈ ਤੋਂ ਹੋਏ ਝਗੜੇ ਦੌਰਾਨ ਸਾਬਕਾ ਸਰਪੰਚ ਦੀ ਮੌਤ ਹੌ ਗਈ ਤੇ ਇਸ ਮੌਤ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਂਕੀ ਮੂਹਰੇ ਮੁਜਾਹਰਾ ਕੀਤਾ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ (Postmortem conducted) ਕਰਵਾ ਲਿਆ ਹੈ ਤੇ ਨਾਲ ਹੀ ਅਣਗਹਿਲੀ ਨਾਲ ਹੋਈ ਮੌਤ ਸਬੰਧੀ ਕਾਰਵਾਈ ਵੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸ਼ੱਕੀ ਹਾਲਾਤਾਂ ਵਿੱਚ ਮੌਤ (Death in mysterious circumstances) ਹੋਣ ਦੀ ਕਾਰਵਾਈ ਕੀਤੀ ਗਈ ਸੀ ਪਰ ਰੋਹ ਨੂੰ ਵੇਖਦਿਆਂ ਅਣਗਹਿਲੀ ਨਾਲ ਹੋਈ ਮੌਤ ਸਬੰਧੀ ਕਾਰਵਾਈ ਕੀਤੀ ਗਈ ਹੈ ਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਣ ਦਾ ਖੁਲਾਸਾ ਹੋਣ ’ਤੇ ਹੀ ਬਾਕੀ ਕਾਰਵਾਈ ਕੀਤੀ ਜਾਵੇਗੀ, ਜੇਕਰ ਕੋਈ ਬਣਦੀ ਹੋਈ।

ਘਟਨਾ ਬਾਬਾ ਬਕਾਲਾ ਦੇ ਪਿੰਡ ਜਮਾਲਪੁਰ ਦੀ ਹੈ। ਅੰਮ੍ਰਿਤਸਰ ਦਿਹਾਤੀ (Amritsar Rural) ਅਧੀਨ ਪੈਂਦੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਜਮਾਲਪੁਰ ਵਿਖੇ ਗਲੀ ਦੀ ਸਫਾਈ ਨੂੰ ਲੈ ਕੇ ਹੋਏ ਕਥਿਤ ਝਗੜੇ ਦੌਰਾਨ ਬਜੁਰਗ ਸਰਪੰਚ ਦੇ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਵਾਪਰਨ ਮੌਕੇ ਕਿਸੇ ਵਿਅਕਤੀ ਵਲੋਂ ਬਣਾਈ ਗਈ ਇੱਕ ਵੀਡਿਓ (Man shoot a video of incident) ਵੀ ਸਾਹਮਣੇ ਆਈ ਹੈ। ਹਾਲਾਂਕਿ ਥਾਣਾ ਬਿਆਸ ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਗਲੀ ’ਚ ਝਗੜੇ ਦੌਰਾਨ ਸਾਬਕਾ ਸਰਪੰਚ ਦੀ ਮੌਤ, ਮਹੌਲ ਗਰਮਾਇਆ

ਐਸਐਚਓ ਬਿਆਸ ਹਰਜੀਤ ਸਿੰਘ ਖਹਿਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ 10 ਨਵੰਬਰ ਨੂੰ ਪਿੰਡ ਜਮਾਲਪੁਰ ਦੇ ਵਿੱਚ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਸਾਬਕਾ ਸਰਪੰਚ ਬਹਾਦਰ ਸਿੰਘ ਕੰਮ ਕਾਜ ਦੇਖ ਰਿਹਾ ਸੀ ਅਤੇ ਇਸ ਦੌਰਾਨ ਕਥਿਤ ਮੁਲਜਮਾਂ ਮਨਜੀਤ ਕੌਰ, ਕਿਰਨ, ਲਵਪ੍ਰੀਤ ਸਿੰਘ ਨਾਲ ਤਕਰਾਰਬਾਜੀ ਹੋਣ ਦੌਰਾਨ ਬਹਾਦਰ ਸਿੰਘ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪਹਿਲਾਂ ਸਹਿਮਤੀ ਦੇ ਕੇ 174 ਦੇ ਤਹਿਤ ਕਾਰਵਾਈ ਤਹਿਤ ਪੋਸਟਮਾਰਟਮ ਕਰਵਾਇਆ ਗਿਆ ਸੀ, ਪਰ ਬਾਅਦ ਵਿੱਚ ਕੁਝ ਬੰਦਿਆਂ ਨੇ ਮੰਗ ਕੀਤੀ ਕਿ ਇਸ ਦੀ ਹੁਣੇ ਐਫਆਈਆਰ ਲਾਂਚ ਕਰੋ ਜਿਸ ਕਾਰਣ ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਧਾਰਾ 304 ਤਹਿਤ ਮਾਮਲਾ ਦਰਜ ਕਰਕੇ ਉਕਤ ਤਿੰਨੇ ਮੁਲਜਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਫਿਲਹਾਲ ਕਿਸੇ ਤਰ੍ਹਾਂ ਦੀ ਰੰਜਿਸ਼ ਸਾਹਮਣੇ ਨਹੀਂ ਆਈ ਹੈ ਬਾਕੀ ਪੋਸਟਮਾਰਟਮ ਰਿਪੋਰਟ ਦੇਖ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:ਬਾਰ ਗਰਲਜ਼ ਦੀ ਹਥਿਆਰ ਲੈ ਕੇ ਡਾਂਸ ਕਰਦੀਆਂ ਦੀ ਵੀਡੀਓ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.