ਅੰਮ੍ਰਿਤਸਰ :ਭਾਰਤੀ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ (Indo-Pak border) ਨੇੜੇ 5 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਹੈਰੋਇਨ ਦੇ ਪੈਕੇਟ ਇੱਕ ਜ਼ੁਰਾਬ ਚੋਂ ਮਿਲੇ ਹਨ।
ਜਾਣਕਾਰੀ ਮੁਤਾਬਕ ਭਾਰਤ-ਪਾਕਿਸਤਾਨ ਦੇ ਸਰਹੱਦ ਨੇੜੇ ਪੁਲਿਸ ਥਾਣਾ ਘਰਿੰਡਾ ਦੇ ਅਧੀਨ ਪੈਂਦੀ ਬਰਾਮਦ ਹੋਈ ਹੈ। ਪੁਲਿਸ ਥਾਣਾ ਘਰਿੰਡਾ ਦੇ ਅਧੀਨ ਪੈਂਦੀ ਬੀਐਸਐਫ ਦੀ ਬਟਾਲੀਅਨ 144 ਦੀ ਬੀਓਰ ਦਾਓਕੇ 'ਤੇ ਤਾਇਨਾਤ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ।
ਇਸ ਦੌਰਾਨ ਜਵਾਨਾਂ ਨੂੰ ਕੰਡਿਆਲੀ ਤਾਰ ਦੇ ਨੇੜਿਓ ਇੱਕ ਲਵਾਰਸ ਜ਼ੁਰਾਬ ਮਿਲੀ। ਜਵਾਨਾਂ ਵੱਲੋਂ ਬਰਾਮਦ ਕੀਤੀ ਗਈ ਜ਼ੁਰਾਬ ਦੀ ਜਾਂਚ ਦੇ ਦੌਰਾਨ ਉਸ ਵਿੱਚ ਤਕਰੀਬਨ 5 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਕੀਤੀ ਗਈ ਹੈਰੋਇਨ ਦਾ ਕੁੱਲ ਭਾਰ 1 ਕਿੱਲੋ ਹੈ ਅਤੇ ਇਸ ਦੀ ਅੰਤਰ ਰਾਸ਼ਟਰੀ ਕੀਮਤ ਤਕਰੀਬਨ 5 ਕਰੋੜ ਰੁਪਏ ਹੈ।
ਦੱਸਣਯੋਗ ਹੈ ਕਿ ਆਏ ਦਿਨ ਭਾਰਤ-ਪਾਕਿ ਸਰਹੱਦ ਨੇੜੇ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਸਪਲਾਈ, ਡਰੋਨ ਤੇ ਨਾਸ਼ ਤਸਕਰੀ ਆਦਿ ਵੱਖ-ਵੱਖ ਤਰੀਕੇ ਨਾਲ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਮਸ਼ਹੂਰ ਜਵੈਲਰ ਦੇ ਘਰ ਵਿੱਚ ਹੋਈ ਡਕੈਤੀ ਦੀ ਕੋਸ਼ਿਸ਼