ਬਾਬਾ ਬਕਾਲਾ:ਬੇਸ਼ੱਕ ਕਿਸਾਨੀ ਅੰਦੋਲਨ ਕਰੀਬ ਇਕ ਸਾਲ ਚੱਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਕਰਨ ਉਪਰੰਤ ਸਮਾਪਤ ਹੋ ਗਿਆ ਪਰ ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਥਾਵਾਂ ’ਤੇ ਭਾਜਪਾ ਆਗੂਆਂ ਨੂੰ ਅਜੇ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ (BJP candidate face farmers' anquish in baba bakala)ਹੈ।
ਬਿਆਸ ਨੇੜੇ ਪੈਂਦੇ ਪਿੰਡ ਵਜ਼ੀਰ ਭੁੱਲਰ ਵਿਖੇ ਅੱਜ ਹਲਕਾ ਬਾਬਾ ਬਕਾਲਾ (Baba bakala news) ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵਲੋਂ ਇਕ ਇਕੱਠ ਨੂੰ ਸੰਬੋਧਨ ਕੀਤਾ ਜਾਣਾ ਸੀ, ਜਿਸ ਦੀ ਭਿਣਕ ਲਗਦੇ ਹੀ ਕਿਸਾਨ ਵੀ ਉਥੇ ਪੁੱਜ ਗਏ ਅਤੇ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਪੁੱਜਣ ’ਤੇ ਨਾਅਰੇਬਾਜ਼ੀ ਅਤੇ ਵਿਰੋਧ ਕੀਤਾ। ਜਿਸ ਦੌਰਾਨ ਦੇਖਦੇ ਹੀ ਦੇਖਦੇ ਸਥਿਤੀ ਤਣਾਅਪੂਰਨ ਬਣ ਗਈ, ਇਸ ’ਤੇ ਪ੍ਰਸ਼ਾਸ਼ਨ ਵੱਲੋਂ ਹੋਰ ਫੋਰਸ ਤੈਨਾਤ ਕਰ ਦਿੱਤੀ ਗਈ।
ਕਿਸਾਨ ਆਗੂ ਸਤਨਾਮ ਸਿੰਘ ਨੇ ਕਿਹਾ ਕਿ ਅਸੀਂ ਕੋਈ ਹਿੰਸਕ ਵਿਰੋਧ ਨਹੀਂ ਕੀਤਾ ਹੈ ਅਤੇ ਸਮੂਹ ਕਿਸਾਨਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਜਾਰੀ ਸੀ, ਅਸੀਂ ਸਿਰਫ ਮਨਜੀਤ ਸਿੰਘ ਮੰਨਾ ਨੂੰ ਪੁੱਛਨਾ ਚਾਹੁੰਦੇ ਸੀ ਕਿ ਉਹ 750 ਕਿਸਾਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਭਾਜਪਾ ਵਿੱਚ ਕਿਉਂ ਸ਼ਾਮਲ ਹੋਏ। ਉਨਾਂ ਕਿਹਾ ਕਿ ਬੈਠ ਕੇ ਗੱਲਬਾਤ ਹੋਈ ਹੈ ਅਤੇ ਅੱਗੇ ਵੀ ਭਾਜਪਾ ਉਮੀਦਵਾਰ ਦਾ ਸ਼ਾਂਤਮਈ ਵਿਰੋਧ ਜਾਰੀ ਰਹੇਗਾ।
ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ, ਮਜ਼ਦੂਰ, ਨੌਜਵਾਨਾਂ, ਗਰੀਬ ਵਰਗ ਲਈ ਲਾਗੂ ਹੋਈਆਂ ਸਕੀਮਾਂ ਦਾ ਲਾਭ ਦੇਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਾਰੇ ਦੇਸ਼ ਵਿਚ 5 ਲੱਖ ਸਿਹਤ ਬੀਮਾ ਯੋਜਨਾ ਲਾਗੂ ਹੈ ਪੰਜਾਬ ਵਿੱਚ ਕਿਉਂ ਨਹੀਂ।ਵਿਰੋਧ ਦੇ ਸਵਾਲ ਤੇ ਉਨਾਂ ਕਿਹਾ ਕਿ ਕੁਝ ਰਾਜਨੀਤਕ ਪਾਰਟੀਆਂ ਦੇ ਲੋਕ ਵਿਰੋਧ ਕਰ ਰਹੇ ਹਨ ਅਤੇ ਮਨਜੀਤ ਸਿੰਘ ਮੰਨਾ ਲੋਕਾਂ ਦਾ ਦਿਲ ਜਿੱਤਣ ਆਏ ਹਨ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਮਰੇ ਹੋਏ ਪਿਓ ਦੇ ਕਰਵਾ ਦਿੱਤੇ ਦੋ ਵਿਆਹ: ਸੁਮਨ ਟੂਰ