ਅੰਮ੍ਰਿਤਸਰ:ਬੀਤੇ ਦਿਨ੍ਹੀਂ ਸ਼ੋਸ਼ਲ ਮੀਡੀਆ ਤੇ ਇੱਕ ਪੁਲਿਸ ਮੁਲਾਜਮ ਦੀ ਸ਼ਲਾਘਾਯੋਗ ਸੇਵਾਵਾਂ ਨਿਭਾਉਂਦੇ ਦੀ ਵੀਡਿਓ ਵਾਇਰਲ ਹੋਣ ਉਪਰੰਤ ਈ ਟੀ ਵੀ ਭਾਰਤ ਦੀ ਟੀਮ ਵਲੋਂ ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਪਿੰਡ ਭੋਏਵਾਲ ਵਿਖੇ ਸਹਾਰਾ ਸੇਵਾ ਸੁਸਾੲਟਿੀ ਅਨਾਥ ਆਸ਼ਰਮ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲੇ ਅਤੇ ਉੱਥੇ ਮੌਜੂਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਲਈ ਸਭ ਨੂੰਅਪਲ਼ਿ ਕਰਦਿਆਂ ਪ੍ਰਮੁੱਖਤਾ ਨਾਲ ਖਬਰ ਚਲਾਈ ਗਈ ਸੀ।ਜਿਸ ਤੋਂ ਬਾਅਦ ਕਾਫੀਤਰ ਲੋਕ ਆਸ਼ਰਮ ਚ ਰਹਿ ਰਹੇ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਏ ਹਨ ਅਤੇ ਅੱਜ ਜਿਲਾ ਪੁਲਿਸ ਮੁੱਖੀ ਦੇ ਨਿਰਦੇਸ਼ਾਂ ਤੇ ਸਥਾਨਕ ਥਾਣੇ ਦੇ ਪੁਲਿਸ ਮੁੱਖੀ ਵੀ ਆਸ਼ਰਮ ਚ ਰਹਿ ਰਹੇ ਲੋਕਾਂ ਨੂੰ ਮਿਲਣ ਪੁੱਜੇ।

ਜਾਣਕਾਰੀ ਅਨੁਸਾਰ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ (ਆਈ.ਪੀ.ਐਸ) ਵਲੋਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਸਮੂਹ ਥਾਣਿਆਂ ਦੇ ਇੰਚਾਰਜਾਂ ਨੂੰ ਕੋਵਿਡ ਕੰਨਟੀਨਾਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਅਤੇ ਇੰਨ੍ਹਾਂ ਕੋਵਿਡ ਕੰਨਟੀਨਾਂ ਦਾ ਮੁੱਖ ਮਕਸਦ ਕਰੋਨਾ ਮਰੀਜਾਂ ਅਤੇ ਲੋੜਵੰਦਾਂ ਨੂੰ ਖਾਣਾ ਮੁਹੱਈਆ ਕਰਵਾਉਣਾ ਹੈ ਤਾਂ ਜੋ ਕਰੋਨਾ ਦੇ ਇਸ ਦੌਰ ਵਿੱਚ ਕੋਈ ਵੀ ਵਿਅਕਤੀ ਭੁੱਖੇ ਢਿੱਡ ਨਾ ਸੌਂਵੇਂ।ਇਸੇ ਤਹਿਤ ਐਸਐਸਪੀ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਉਪ ਪੁਲਿਸ ਕਪਤਾਨ ਜੰਡਿਆਲਾ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਥਾਣਾ ਮਹਿਤਾ ਐਸ.ਐਚ.ਓ ਇੰਸਪੈਕਟਰ ਮਨਜਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਸਹਾਰਾ ਸੇਵਾ ਸੋਸਾਇਟੀ ਅਨਾਥ ਆਸ਼ਰਮ ਭੋਏਵਾਲ ਵਿਖੇ ਰਹਿ ਰਹੇ ਲੋਕਾਂ ਵਿੱਚ ਜਾ ਕੇ ਖਾਣ ਪੀਣ ਦੀਆਂ ਵਸਤੂਆਂ ਵਰਤਾਈਆਂ ਗਈਆਂ।ਇਸ ਦੇ ਨਾਲ ਹੀ ਆਸ਼ਰਮ ਵਿੱਚ ਸੇਵਾ ਨਿਭਾਅ ਰਹੇ ਪੁਲਿਸ ਮੁਲਾਜਮ ਹਰਪ੍ਰੀਤ ਸਿੰਘ ਹੈਪੀ ਵਲੋਂ ਕੀਤੀਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਲਈ ਉਨ੍ਹਾਂ ਦੀ ਹੌਂਸਲਾ ਹਫਜਾਈ ਕੀਤੀ ਗਈ।

ਪੁਲਿਸ ਟੀਮ ਵਲੋਂ ਭੋਏਵਾਲ ਆਸ਼ਰਮ ਪੁੱਜ ਕੇ ਜਿੱਥੇ ਉੱਥੇ ਮੌਜੂਦ ਬੱਚਿਆਂ ਬਜੁਰਗਾਂ ਨੌਜਵਾਨਾਂ ਨਾਲ ਕੁਝ ਸਮਾਂ ਬਿਤਾਇਆ ਗਿਆ, ਉੱਥੇ ਹੀ ਰਿਫਰੈਸ਼ਮੈਂਟ ਵਸਤੂਆਂ ਦੇਣ ਉਪਰੰਤ ਪੁਲਿਸ ਵਲੋਂ ਅੱਗੇ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।ਇਸ ਮੌਕੇ ਏ.ਐਸ.ਆਈ ਗੁਰਦੇਵ ਸਿੰਘ, ਏ.ਐਸ.ਆਈ ਮੇਜਰ ਸਿੰਘ, ਏ.ਐਸ.ਆਈ ਸੁਖਵੰਤ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ ਆਦਿ ਮੋਜੂਦ ਸਨ।
