ETV Bharat / city

'ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਨ ਲਈ ਸਾਰੀਆਂ ਧਿਰਾਂ ਨੂੰ ਇੱਕਮੁੱਠ ਹੋਣ ਦੀ ਲੋੜ' - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਭਾਈ ਸੁਖਪਾਲ ਸਿੰਘ ਗੋਨਿਆਣਾ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਰੂਪ ਲੈਣਾ ਹੁੰਦਾ ਹੈ ਤਾਂ ਪੂਰੀ ਕਾਗ਼ਜ਼ੀ ਕਾਰਵਾਈ ਹੁੰਦੀ ਹੈ, ਇਹ ਹੋਣੀ ਵੀ ਚਾਹੀਦੀ ਹੈ ਚੰਗੀ ਗੱਲ ਹੈ ਪਰ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਕਿੱਥੇ ਚਲੀ ਗਈ ? ਆਮ ਬੇਅਦਬੀ ਦੀ ਘਟਨਾ ਪਿੱਛੇ ਤਾਂ ਕਿਹਾ ਜਾਂਦਾ ਹੈ ਕਿ ਵਿਅਕਤੀ ਅਣਪਛਾਤਾ ਸੀ।

ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਨ ਲਈ ਸਾਰੀਆਂ ਧਿਰਾਂ ਨੂੰ ਇੱਕਮੁੱਠ ਹੋਣ ਦੀ ਲੋੜ

author img

By

Published : Oct 19, 2020, 3:26 PM IST

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗ਼ਾਇਬ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਾਹਮਣੇ ਸਿੱਖ ਸੰਸਥਾਵਾਂ ਵੱਲੋਂ ਇਨਸਾਫ਼ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਵੱਖ-ਵੱਖ ਥਾਵਾਂ ਤੋਂ ਸਿੱਖ ਸੰਗਤਾਂ ਹਰ ਰੋਜ਼ ਹਾਜ਼ਰੀ ਭਰ ਰਹੀਆਂ ਹਨ। ਇਸੇ ਤਹਿਤ ਬਠਿੰਡਾ ਅਤੇ ਨੇੜਲੇ ਇਲਾਕਿਆਂ 'ਚੋਂ ਮੋਰਚੇ ਵਿੱਚ ਪਹੁੰਚੀਆਂ ਸੰਗਤਾਂ ਦਾ ਜਥਾ ਲੈ ਕੇ ਪਹੁੰਚੇ ਏਕ ਨੂਰ ਖਾਲਸਾ ਫੌਜ ਦੇ ਪ੍ਰਧਾਨ ਭਾਈ ਸੁਖਪਾਲ ਸਿੰਘ ਗੋਨਿਆਣਾ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।

ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਨ ਲਈ ਸਾਰੀਆਂ ਧਿਰਾਂ ਨੂੰ ਇੱਕਮੁੱਠ ਹੋਣ ਦੀ ਲੋੜ

ਸਵਾਲ: ਗਾਇਬ ਸਰੂਪਾਂ ਦੇ ਮਾਮਲੇ ਵਿੱਚ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੋ ਸਕੀ ?

ਭਾਈ ਸੁਖਪਾਲ ਸਿੰਘ ਗੋਨਿਆਨਾ ਨੇ ਕਿਹਾ ਕਿ ਅੱਗੇ ਤਾਂ ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਉਂਦੇ ਹਨ ਪਰ ਹੁਣ ਉਹ ਦਰਦ ਲੈ ਕੇ ਆਏ ਹੋਏ ਹਨ, ਮਨ ਰੋ ਰਿਹਾ ਹੈ। ਦਰਦ ਇਹ ਹੈ ਕਿ ਜਦੋਂ ਪਹਿਲਾਂ ਬੇਅਦਬੀਆਂ ਹੁੰਦੀਆਂ ਸਨ ਤਾਂ ਸ਼ਰਾਰਤੀ ਅਨਸਰ ਕਿਹਾ ਜਾਂਦਾ ਸੀ, ਹੁਣ ਜਦੋਂ ਸਿੱਖਾਂ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਹੋਈ ਤਾਂ ਮਨ ਨੂੰ ਦੁੱਖ ਲੱਗਿਆ।

ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਰੂਪ ਲੈਣਾ ਹੁੰਦਾ ਹੈ ਤਾਂ ਪੂਰੀ ਕਾਗ਼ਜ਼ੀ ਕਾਰਵਾਈ ਹੁੰਦੀ ਹੈ, ਇਹ ਹੋਣੀ ਵੀ ਚਾਹੀਦੀ ਹੈ ਚੰਗੀ ਗੱਲ ਹੈ ਪਰ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਕਿੱਥੇ ਚਲੀ ਗਈ ? ਆਮ ਬੇਅਦਬੀ ਦੀ ਘਟਨਾ ਪਿੱਛੇ ਤਾਂ ਕਿਹਾ ਜਾਂਦਾ ਹੈ ਕਿ ਵਿਅਕਤੀ ਅਣਪਛਾਤਾ ਸੀ।

ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਅਤੇ ਅਧਿਕਾਰੀ ਅਣਪਛਾਤੇ ਹਨ? ਭਾਈ ਗੋਨਿਆਣਾ ਨੇ ਕਿਹਾ ਕਿ ਜੇ ਕਿਸੇ ਵੀ ਸੰਸਥਾ ਵਿੱਚ ਚੰਗਾ ਕੰਮ ਹੁੰਦਾ ਹੈ ਤਾਂ ਉਸ ਦੀ ਸ਼ਾਬਾਸ਼ ਪ੍ਰਧਾਨ ਨੂੰ ਮਿਲਦੀ ਹੈ ਪਰ ਇਸ ਗ਼ਲਤ ਕੰਮ ਲਈ ਸਿਰਫ਼ ਛੋਟੇ ਮੁਲਾਜ਼ਮਾਂ ਨੂੰ ਦੋਸ਼ੀ ਸਾਬਤ ਕੀਤਾ ਗਿਆ।

ਕੀ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੀ ? ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਿਆਨ ਦਿੱਤੇ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ ਪਰ ਜਦੋਂ ਉਨ੍ਹਾਂ ਦੇ ਆਕਾਵਾਂ ਨੇ ਉੱਪਰੋਂ ਉਨ੍ਹਾਂ ਦੇ ਕੰਨ ਖਿੱਚੇ ਤਾਂ ਉਹ ਪਿੱਛੇ ਹੱਟ ਗਏ, ਆਪਣੇ ਬਿਆਨਾਂ ਤੋਂ ਮੁੱਕਰ ਗਏ।

ਸਵਾਲ: ਜਥੇਦਾਰ ਹਰਪ੍ਰੀਤ ਸਿੰਘ ਨੇ ਅਗਨ ਭੇਟ ਹੋਏ ਸਰੂਪਾਂ ਦੇ ਮਾਮਲੇ ਵਿੱਚ ਤਾਂ ਸਜ਼ਾ ਸੁਣਾ ਦਿੱਤੀ ਪਰ ਗਾਇਬ ਸਰੂਪਾਂ ਬਾਰੇ ਕਿਉਂ ਨਹੀਂ ?

ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਹਨ, ਇਸ ਲਈ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਸਿੰਘ ਗੁਰੂ ਸਾਹਿਬ ਦੇ ਦਰਦ ਕਰਕੇ ਮੋਰਚੇ 'ਤੇ ਬੈਠੇ ਹਨ, ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਇੱਥੇ ਮੋਰਚੇ 'ਤੇ ਆ ਕੇ ਇਨ੍ਹਾਂ ਨੂੰ ਤਸੱਲੀ ਦੇਣ ਕਿ ਦੋਸ਼ੀ ਚਾਹੇ ਵੱਡੇ ਹਨ ਜਾਂ ਛੋਟੇ ਉਨ੍ਹਾਂ ਨੂੰ ਜ਼ਰੂਰ ਸਜ਼ਾ ਮਿਲੇਗੀ ਪਰ ਜੇ ਉਹ ਮੋਰਚੇ ਵਿੱਚ ਨਹੀਂ ਆਉਂਦੇ ਜਾਂ ਸਜ਼ਾ ਦੀ ਗੱਲ ਨਹੀਂ ਕਰਦੇ ਤਾਂ ਦੁਨੀਆਂ ਜੋ ਕਿਆਸ ਕਰ ਰਹੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਬਾਦਲ ਪਰਿਵਾਰ ਦੇ ਥੱਲੇ ਲਾ ਕੇ ਕੰਮ ਕਰ ਰਹੇ ਹਨ, ਉਹ ਸੱਚ ਹੈ, ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਹੁੰਦੀ ਹੈ।

ਸਵਾਲ: ਕੀ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ ?

ਅਕਾਲੀ ਦਲ ਵਾਲੇ ਤਾਂ ਖਮਿਆਜ਼ਾ ਪਹਿਲਾਂ ਭੁਗਤ ਰਹੇ ਹਨ ਤੇ ਹੁਣ ਅੱਗੇ ਵੀ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਲ 2015 ਵਿੱਚ ਬਰਗਾੜੀ ਵਿਖੇ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ, ਬਹਿਬਲ ਕਲਾਂ ਵਿੱਚ ਸਿੱਖ ਸ਼ਹੀਦ ਕਰ ਦਿੱਤੇ ਗਏ, ਫਿਰ ਅਕਾਲੀਆਂ ਨੇ ਕੋਟਕਪੂਰੇ ਵਿੱਚ ਸੰਗਤਾਂ ਉੱਪਰ ਪਾਣੀ ਦੀਆਂ ਬੁਛਾੜਾਂ ਮਰਵਾਈਆਂ, ਨਿਹੱਥੇ ਸਿੱਖਾਂ 'ਤੇ ਗੋਲੀਆਂ ਚਲਵਾਈਆਂ, ਲਾਠੀਚਾਰਜ ਕੀਤਾ ਅਤੇ ਪੁਲਿਸ ਨੂੰ ਅਣਪਛਾਤੀ ਕਹਿ ਕੇ ਕਾਰਵਾਈ ਕਰਨ ਤੋਂ ਟਾਲਾ ਕੀਤਾ, ਜਿਸ ਕਰਕੇ ਇਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ।

ਦੂਜੀ ਗੱਲ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਲੇ ਪਹਿਲਾਂ ਤਾਂ ਕਿਸਾਨਾਂ ਦੇ ਆਰਡੀਨੈਂਸ ਨੂੰ ਸਹੀ ਦੱਸ ਰਹੇ ਸਨ ਤੇ ਹੁਣ ਜਦੋਂ ਰੋਹ ਦੇਖਿਆ ਤਾਂ ਵੋਟ ਬੈਂਕ ਕਰਕੇ ਬਿੱਲ ਦੇ ਖ਼ਿਲਾਫ਼ ਹੋ ਗਏ, ਜੋ ਦੋਗਲਾਪਣ ਹੈ, ਇਹ ਸਾਰੀਆਂ ਅਕਾਲੀ ਦਲ ਦੀਆਂ ਚਾਲਾਂ ਹਨ, ਜਿਸ ਤੋਂ ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਮੌਕੇ ਵਧੀਆ ਅਤੇ ਸਾਫ਼ ਸੁਥਰੇ ਉਮੀਦਵਾਰ ਲਿਆ ਕੇ ਸ਼੍ਰੋਮਣੀ ਕਮੇਟੀ ਨੂੰ ਚੰਗਾ ਬਣਾਉਣਾ ਚਾਹੀਦਾ ਹੈ ਨਾ ਕਿ ਕਿਸੇ ਦੀ ਚਮਚਾਗਿਰੀ ਕਰਨ ਵਾਲੇ ਲੋਕ ਅੱਗੇ ਹੋਣ।

ਸਵਾਲ: ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਆਪਸ ਵਿੱਚ ਵੰਡੀਆਂ ਹੋਈਆਂ ਹਨ, ਚੋਣਾਂ ਵਿੱਚ ਕਿਵੇਂ ਕਾਮਯਾਬ ਹੋਣਗੀਆਂ ?

ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਇੱਕ ਥਾਂ ਹੁੰਦਾ ਹੈ ਤੇ ਦੂਜੇ ਪਾਸੇ ਵਿਰੋਧੀ ਪੰਥਕ ਧਿਰਾਂ ਆਪਸ ਵਿੱਚ ਵੰਡੀਆਂ ਹੋਈਆਂ ਹਨ, ਜਿਸ ਕਰਕੇ ਇਸ ਦਾ ਫਾਇਦਾ ਦੁਸ਼ਮਣ ਭਾਵ ਬਾਦਲ ਪਰਿਵਾਰ ਨੂੰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਵੀ ਸੀਟ ਦਿੱਤੀ ਜਾਵੇ, ਉਸ ਨੂੰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਰਲ ਮਿਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ, ਸਾਂਝੇ ਪ੍ਰੋਗਰਾਮ ਬਣਾ ਕੇ ਸਾਂਝੇ ਬੰਦੇ ਖੜ੍ਹੇ ਕਰਨੇ ਚਾਹੀਦੇ ਹਨ ਤਾਂ ਜੋ ਸਾਡਾ ਅਸਲ ਜਲੂਸ ਨਾ ਨਿਕਲੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.