ETV Bharat / city

ਜੇ ਆਰੂਸਾ ਆਲਮ ਦਾ ਕੇਸ ਖੁੱਲ੍ਹ ਗਿਆ ਤਾਂ ਘਿਰਣਗੇ ਸਾਰੇ ਮੰਤਰੀ: ਮਜੀਠੀਆ - Bikram Majithia

ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਮਜੀਠੀਆ (Bikram Majithia) ਵਲੋਂ ਕਾਂਗਰਸ ਸਰਕਾਰ (Congress Government) 'ਤੇ ਹਮਲਾ ਬੋਲਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ (Punjab Government) ਕੋਲੋਂ ਵਾਅਦੇ ਪੂਰੇ ਹੀ ਨਹੀਂ ਕੀਤੇ ਜਾਂਦੇ ਤਾਂ ਉਹ ਵਾਅਦੇ ਕਰਦੇ ਹੀ ਕਿਉਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ (CM) ਵਲੋਂ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਗੁੰਮਰਾਹ (Miss Guide) ਕੀਤਾ ਜਾ ਰਿਹਾ ਹੈ।

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਾਧੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ

author img

By

Published : Oct 22, 2021, 9:28 PM IST

Updated : Oct 22, 2021, 9:53 PM IST

ਅੰਮ੍ਰਿਤਸਰ: ਚੰਨੀ ਸਰਕਾਰ (Charanjit Singh Channi) ਦੇ ਇੱਕ ਮਹੀਨਾ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਬਿਕਰਮ ਮਜੀਠੀਆ (Bikram Majithia) ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੇ ਕਹਿਰ ਤੋਂ ਬਾਅਦ ਮੁੱਖ ਮੰਤਰੀ ਚੰਨੀ (CM Charanjit Singh Channi) ਉਥੇ ਜਾ ਕੇ ਆਏ ਇਸ ਦੇ ਬਾਵਜੂਦ ਉਨ੍ਹਾਂ ਵਲੋਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਗੁਣ ਗਾਉਣ ਵਾਲੇ ਹੀ ਚੰਨੀ ਸਰਕਾਰ 'ਚ ਮੰਤਰੀ ਹਨ। ਘਰ-ਘਰ ਨੌਕਰੀ ਦੇ ਫਾਰਮ ਭਰਾਏ ਗਏ ਸੀ ਪਰ ਕੋਈ ਵੀ ਜ਼ਮੀਨੀ ਪੱਧਰ ਤੇ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਵਾਅਦੇ ਨਾ ਪੂਰੇ ਹੋਣ 'ਤੇ ਕਿਸੇ ਵੀ ਮੰਤਰੀ ਨੇ ਅਸਤੀਫਾ ਨਹੀਂ ਦਿੱਤਾ।

ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਤਾਂ ਮੁੱਖ ਮੰਤਰੀ ਵਾਅਦੇ ਕਿਵੇਂ ਕਰ ਸਕਦੇ ਨੇ

ਖਜ਼ਾਨਾ ਖਾਲੀ ਹੋਣ ਦੇ ਬਾਵਜੂਦ 12,000 ਹਜ਼ਾਰ ਕਰੋੜ ਦੇ ਚੰਨੀ ਸਰਕਾਰ ਨੇ ਵਾਅਦੇ ਕਿਵੇਂ ਕੀਤੇ। ਹੁਣ ਫਿਰ ਬਿਜਲੀ ਮੁਫਤ ਦੇ ਫਾਰਮ ਭਰਾਏ ਜਾ ਰਹੇ ਹਨ ਜਿਵੇਂ ਕੈਪਟਨ ਸਰਕਾਰ ਨੇ ਭਰਵਾਏ ਸਨ। 11 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੰਨੀ ਸਰਕਾਰ ਕਿਵੇਂ ਦੇਵੇਗੀ। ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। 2400 ਕਰੋੜ ਐਸ.ਸੀ ਬੱਚਿਆਂ ਦਾ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਾਧੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ

ਕੈਪਟਨ ਦੀਆਂ ਆਦਤਾਂ ਨੂੰ ਫਾਲੋ ਕਰ ਰਹੇ ਨੇ ਮੁੱਖ ਮੰਤਰੀ ਚੰਨੀ

ਚੰਨੀ ਸਰਕਾਰ ਨੇ ਇੱਕ ਮਹੀਨੇ 'ਚ 17 ਹਜ਼ਾਰ ਕਰੋੜ ਦੇ ਵਾਅਦੇ ਕੀਤੇ ਹਨ। ਨਵੇਂ ਮੁੱਖ ਮੰਤਰੀ ਚੰਨੀ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਉਨ੍ਹਾਂ ਦੀਆਂ ਆਦਤਾਂ ਨੂੰ ਫੋਲੋਅ ਕਰ ਰਹੇ ਹਨ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੇਸ਼ ਕੀਤੇ ਗਏ ਰਿਪੋਰਟ ਕਾਰਡ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਹਾਲ ਹੀ ਵਿਚ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਨੌਜਵਾਨ ਵਲੋਂ ਸਵਾਲ ਕਰਨ 'ਤੇ ਉਸ ਨਾਲ ਕੁੱਟਮਾਰ ਕਰਨ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਗੈਂਗਸਟਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੀਅਤ ਵਿਚ ਖੋਟ ਹੈ।

ਗੈਂਗਸਟਰ ਚਲਾ ਰਹੇ ਹਨ ਪੰਜਾਬ ਦੀ ਸਰਕਾਰ

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਿਰਫ ਕਪਤਾਨ ਹੀ ਬਦਲਿਆ ਹੈ ਬਾਕੀ ਸਾਰੀ ਟੀਮ ਪੁਰਾਣੀ ਹੀ ਹੈ। ਐੱਸ.ਸੀ. ਸਕਾਲਰਸ਼ਿਪ ਘੁਟਾਲੇ ਵਿਚ ਵੀ ਕਿਸੇ ਮੰਤਰੀ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਹਰੀਸ਼ ਚੌਧਰੀ ਦੇ ਪੰਜਾਬ ਕਾਂਗਰਸ ਇੰਚਾਰਜ ਲੱਗਣ 'ਤੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਪਰੋਂ ਆਰਡਰ ਆਉਂਦੇ ਨੇ ਤੇ ਉਹ ਉਸੇ ਤਰ੍ਹਾਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਰੂਸਾ ਆਲਮ ਦਾ ਕੇਸ ਖੁੱਲ੍ਹ ਗਿਆ ਤਾਂ ਸਾਰੇ ਮੰਤਰੀ ਵੀ ਇਸ ਵਿਚ ਘਿਰਣਗੇ। ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਸੁੱਖੀ ਰੰਧਾਵਾ ਦੀ ਸ਼ਹਿ 'ਤੇ ਫਿਰੌਤੀਆਂ ਮੰਗ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਡਾ. ਵੇਰਕਾ ਜਾਂ ਰਾਣਾ ਕੇ.ਪੀ. ਸਿੰਘ ਦੇ ਐਲਾਨ ਕਰਨ ਨਾਲ ਕੁਝ ਨਹੀਂ ਹੋਣ ਵਾਲਾ ਹੈ ਇਹ ਤਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਐਲਾਨ ਕਰੇ ਕਿ 2022 ਵਿਚ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੀ ਹੋਣਗੇ।

ਇਹ ਵੀ ਪੜ੍ਹੋ-ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ

Last Updated : Oct 22, 2021, 9:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.