ਅੰਮ੍ਰਿਤਸਰ: ਭਾਰਤ ਪਾਕਿਸਤਾਨ ਸਰਹੱਦ ਸੈਕਟਰ ਖੇਮਕਰਨ ’ਚ ਤੈਨਾਤ ਬੀਐੱਸਐੱਫ ਦੀ 14 ਬਟਾਲੀਅਨ ਨੇ 30 ਪੈਕਟ ਹੈਰੋਇਨ ਸਮੇਤ ਇੱਕ ਪਾਕਿਸਤਾਨੀ ਤਸਕਰ ਨੂੰ ਕਾਬੂ ਕੀਤਾ ਹੈ। ਇਸ ਤਸਕਰ ਤੋਂ ਹੈਰੋਇਨ ਤੋਂ ਇਲਾਵਾ 2 ਮੋਬਾਇਲ, ਇੱਕ ਪਾਵਰ ਬੈਂਕ ਵੀ ਬਰਾਮਦ ਹੋਇਆ ਹੈ। ਇਹ ਤਸਕਰ ਤੋਂ 2 ਪਲਾਸਟਿਕ ਦੀਆਂ ਪਾਈਪਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜੋ: ਕੋਰੋਨਾ ਪਾਜ਼ੀਟਿਵ ਆਉਣ ’ਤੇ ਗਰਭਵਤੀ ਔਰਤਾਂ ਨੂੰ ਘਬਰਾਉਣ ਦੀ ਲੋੜ ਨਹੀਂ- ਡਾਕਟਰ ਅਹਿਮਦ
ਡੀਆਈਜੀ ਐਸ.ਕੇ. ਮਹਿਤਾ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਬਾਅਦ ਸਾਡੇ ਜਵਾਨਾਂ ਨੂੰ ਸਰਹੱਦ ’ਤੇ ਮੀਆਵਾਲ ਪੋਸਟ ਦੇ ਨੇੜੇ ਕੁੱਝ ਹਰਕਤ ਦਿਖਾਈ ਦਿੱਤੀ ਜਿਸ ਦੀ ਸੂਚਨਾ ਜਵਾਨਾਂ ਵੱਲੋਂ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਜਿਸ ਮਗਰੋਂ ਕਾਰਵਾਈ ਕਰਨ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਕੁੱਝ ਤਸਕਰਾਂ ਵੱਲੋਂ ਭਾਰਤੀ ਇਲਾਕੇ ਅੰਦਰ ਕੁਝ ਸਮਾਨ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਵਾਨਾਂ ਨੇ ਲਲਕਾਰਾ ਮਾਰਦਿਆਂ ਗੋਲੀ ਚਲਾਈ ਤਾਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਕੁੱਝ ਪਾਕਿਸਤਾਨੀ ਸਮਗਲਰਾਂ ਭੱਜ ਗਏ। ਇਸ ਦੌਰਾਨ ਇੱਕ ਪਾਕਿਸਤਾਨੀ ਸਮਗਲਰ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਅਜੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜੋ: ਭਾਜਪਾ ਮਹਿਲਾ ਵਰਕਰਾਂ ਨੇ ਕੈਬਨਿਟ ਮੰਤਰੀ ਆਸ਼ੂ ਦੇ ਘਰ ਸੁੱਟੀਆਂ ਚੂੜੀਆਂ