ਅੰਮ੍ਰਿਤਸਰ: ਜ਼ਿਲ੍ਹੇ ਦੇ ਅੰਦਰੂਨੀ ਇਲਾਕੇ ਕਿਲਾ ਭੰਗੀਆ ਵਿਖੇ ਬੀਤੀ ਰਾਤ ਬਿਜਲੀ ਦੀ ਹਾਈਵੋਲਟੇਜ (High voltage) ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਣ ਇੱਕ ਘਰ ਦੇ ਬਾਹਰ ਅੱਗ ਲੱਗ ਗਈ। ਇਸ ਘਟਨਾ ਦੌਰਾਨ ਘਰ ਦੇ ਮਾਲਕ ਨੇ ਕੋਠੇ ਟੱਪ ਆਪਣੀ ਜਾਨ ਬਚਾਈ। ਇਸ ਹਾਦਸੇ ਦੇ ਚੱਲਦੇ ਭਾਵੇਂ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਹੈ ਪਰ ਅਜਿਹੀ ਭਿਆਨਕ ਸਪਾਰਕਿੰਗ ਦੇ ਚੱਲਦੇ ਲੋਕ ਸਦਮੇ ਵਿੱਚ ਹਨ ਜਿਹਨਾਂ ’ਚ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜੋ: YARN MILL FIRE: ਬੁੱਢੇਵਾਲ ਰੋਡ ’ਤੇ ਧਾਗਾ ਮਿੱਲ ਨੂੰ ਲੱਗੀ ਭਿਆਨਕ ਅੱਗ
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੰਬਧੀ ਅਸੀਂ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਸੀ ਕਿ ਸਾਡੇ ਇਲਾਕੇ ਵਿੱਚ ਆਏ ਦਿਨੀਂ ਬਿਜਲੀ ਦੀਆ ਤਾਰਾਂ ਸਪਾਰਕ ਕਰ ਰਹੀਆਂ ਹਨ, ਪਰ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਿਸਦੇ ਚੱਲਦੇ ਇਹ ਭਿਆਨਕ ਹਾਦਸਾ ਵਾਪਰਿਆ ਹੈ।
ਇਸ ਸਬੰਧੀ ਇਲਾਕੇ ਦੇ ਕੌਂਸਲਰ ਨੇ ਦੱਸਿਆ ਕਿ ਇਹ ਸਾਰਾ ਹਾਦਸਾ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ ਆਏ ਦਿਨ ਹਾਈਵੋਲਟੇਜ (High voltage) ਤਾਰਾਂ ਦੀ ਸਪਾਰਕਿੰਗ ਨੂੰ ਲੈ ਕੇ ਅਸੀਂ ਕਈ ਵਾਰ ਬਿਜਲੀ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਪਰ ਉਹਨਾਂ ਦੇ ਲਾਪਰਵਾਹੀ ਵਾਲੇ ਰਵੱਈਏ ਦੇ ਚੱਲਦੇ ਇਹ ਹਾਦਸਾ ਵਾਪਰਿਆ ਹੈ ਜਿਸਦੇ ਚੱਲਦੇ ਲੋਕਾਂ ਵਿੱਚ ਭਾਰੀ ਰੋਸ ਹੈ ਤੇ ਉਹ ਬਿਜਲੀ ਵਿਭਾਗ ਦਾ ਘਿਰਾਓ ਕਰਨਗੇ।
ਇਹ ਵੀ ਪੜੋ: ਭਾਰਤ ਪਾਕਿਤਸਨ ਸਰਹੱਦ ਨੇੜੇ ਡਰੋਨ ਦਿਖਾਈ ਦਿੱਤਾ, BSF ਦੀ ਫਾਈਰਿੰਗ ਮਗਰੋਂ ਪਰਤਿਆ