ਅੰਮ੍ਰਿਤਸਰ: ਆਰਟੀਆਈ ਕਾਰਕੁੰਨ (RTI activists) ਸੁਰੇਸ਼ ਸ਼ਰਮਾ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਪ੍ਰੋਜੈਕਟ ਦਾ ਵੱਡਾ ਖੁਲਾਸਾ ਕੀਤਾ ਹੈ। ਸੁਰੇਸ਼ ਕੁਮਾਰ ਮੁਤਾਬਕ ਉਨ੍ਹਾਂ ਵੱਲੋਂ ਆਰਟੀਆਈ (RTI) ਪਾਈ ਗਈ ਸੀ ਜਿਸ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਿਸ ਜਗ੍ਹਾ ਦੇ ਉਤੇ ਇਹ ਬਿਲਡਿੰਗ ਤਿਆਰ ਹੋਈ ਹੈ ਇਸ ਨੂੰ ਬਣਾਉਣ ਅਤੇ ਸਾਂਭ ਸੰਭਾਲ ਲਈ 15 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਹੈ। ਦੂਸਰੇ ਪਾਸੇ ਉਨ੍ਹਾਂ ਨੇ ਕਿਹਾ ਕਿ ਜਿਸ ਜੋ ਵੀ ਇਸ ਜਗ੍ਹਾ ’ਤੇ ਸ਼ੀਸ਼ੇ ਦਾ ਕੰਮ ਕੀਤਾ ਗਿਆ ਹੈ ਉਹ ਵੀ ਇਟੈਲੀਅਨ ਸ਼ੀਸ਼ਾ ਦੱਸ ਕੇ ਭਾਰਤ ਦਾ ਸ਼ੀਸ਼ਾ ਹੀ ਲਗਾਇਆ ਗਿਆ ਹੈ ਜੋ ਕਿ ਤਿੜਕ ਚੁੱਕਿਆ ਹੈ ਅਤੇ ਖ਼ਰਾਬ ਹੋ ਚੁੱਕਿਆ ਹੈ।
ਇਹ ਵੀ ਪੜੋ: ਗੁਰਨਾਮ ਸਿੰਘ ਚਡੂਨੀ ਨੇ ਕਿਸਾਨ ਮਜ਼ਦੂਰ ਫੈਡਰੇਸ਼ਨ ਦਾ ਕੀਤਾ ਗਠਨ, ਅੰਦੋਲਨ ਨੂੰ ਕਰਨਗੇ ਮਜ਼ਬੂਤ
ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮਹਿੰਗੀ-ਮਹਿੰਗੀ ਟੈਬ ਦੇ ਪੈਸੇ ਲਗਾ ਕੇ ਉਹ ਵੀ ਇਸ ਜੈੱਕ ਅਤੇ ਪੂਰਤੀ ਨਹੀਂ ਕੀਤੀ ਗਈ, ਹਾਲਾਂਕਿ ਇਨ੍ਹਾਂ ਵੱਲੋਂ ਬਿਲ ’ਚ ਪਾਸ ਕੀਤਾ ਗਿਆ ਹੈ ਕਿ ਜੋ ਬੈਰਿੰਗ ਇਸ ਬਿਲਡਿੰਗ ਦੀ ਕੀਤੀ ਗਈ ਹੈ ਉਹ ਵੀ ਲੱਖਾਂ ਰੁਪਏ ਦੀ ਕੀਤੀ ਗਈ ਹੈ। ਦੂਸਰੇ ਪਾਸੇ ਉਨ੍ਹਾਂ ਵੱਲੋਂ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇੱਕ ਡਸਟਬਿਨ ਦੀ ਕੀਮਤ 14 ਹਜ਼ਾਰ ਰੁਪਏ ਦੱਸੀ ਗਈ ਹੈ ਅਤੇ ਜਿਸ ਜਗ੍ਹਾ ’ਤੇ ਬੈਂਚ ਲਗਾਏ ਗਏ ਹਨ ਉਹ ਵੀ 10 ਹਜ਼ਾਰ ਤੋਂ ਲੈ ਕੇ 14 ਹਜ਼ਾਰ ਰੁਪਏ ਤੱਕ ਬੈਂਚ ਦੀ ਕੀਮਤ ਦੱਸੀ ਗਈ ਹੈ।
ਉੱਥੇ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਬਹੁਤ ਵੱਡਾ ਘਪਲਾ ਹੈ ਜੋ ਕਿ ਉਨ੍ਹਾਂ ਵੱਲੋਂ ਆਰਟੀਆਈ ਦੇ ਧਰੂ ਪਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਦੀ ਜਵਾਬਦੇਹੀ ਦੇਣੀ ਚਾਹੀਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਆਰਟੀਆਈ ਕਾਰਕੁੰਨ ਸੁਰੇਸ਼ ਸ਼ਰਮਾ ਵੱਲੋਂ ਲਗਾਤਾਰ ਹੀ ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਹੋ ਰਹੇ ਘਪਲੇ ਦਾ ਖੁਲਾਸਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਜਾਂਦੀ ਹੈ।
ਦੂਸਰੇ ਪਾਸੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਜੇਕਰ ਇਸ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨੀ ਤਾਂ ਸੁਰੇਸ਼ ਸ਼ਰਮਾ ਸਾਨੂੰ ਸ਼ਿਕਾਇਤ ਦੇ ਸਕਦੇ ਹਨ ਤਾਂ ਅਸੀਂ ਇਸ ਖ਼ਿਲਾਫ਼ ਕਾਰਵਾਈ ਕਰਾਗੇ।
ਇਹ ਵੀ ਪੜੋ: Effect of lockdown: ਲੇਬਰ ਦੀ ਘਾਟ ਨਾਲ ਜੂਝ ਰਹੀ ਹੈ ਹੌਜਰੀ ਇੰਡਸਟਰੀ