ਅੰਮ੍ਰਿਤਸਰ: ਤਾਜਪੋਸ਼ੀ ਸਮਾਗਮ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੋਨੀ ਨੇ ਕਿਹਾ ਕਿ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਕਾਰਨ ਕਾਂਗਰਸੀ ਵਰਕਰ ਉਤਸ਼ਾਹ ਵਿਚ ਹਨ (Congress workers are hopeful)। ਉਨ੍ਹਾਂ ਇਸ ਤੋਂ ਪਹਿਲਾਂ ਚੇਅਰਮੈਨ ਲੱਕੀ ਨੂੰ ਕੁਰਸੀ ’ਤੇ ਬਿਠਾਇਆ। ਮਾਝੇ ਦੇ ਹੋਰ ਵੱਡੇ ਆਗੂ ਵੀ ਸਮਾਗਮ ਵਿੱਚ ਮੌਜੂਦ ਰਹੇ। ਸੋਨੀ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲੋਕ ਪੱਖੀ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਫੈਸਲਿਆਂ ਨੇ ਕਾਂਗਰਸੀ ਵਰਕਰਾਂ ਵਿਚ ਨਵੀਂ ਰੂਹ ਫੂਕ ਦਿੱਤੀ ਹੈ, ਜੋ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤਣ ਲਈ ਬਹੁਤ ਜ਼ਰੂਰੀ ਸੀ (It was necessary to win coming election)।
ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜ ਕੰਵਲ ਪ੍ਰੀਤ ਪਾਲ ਸਿੰਘ ਲੱਕੀ (Raj kanwal preet singh lucky takes over as chairman) ਨੂੰ ਕੁਰਸੀ ਤੇ ਬਿਠਾਉਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਬਿਲ ਬਕਾਏ ਦੀ ਮੁਆਫੀ, ਵਪਾਰੀਆਂ ਦੇ ਮਸਲਿਆਂ ਦਾ ਹੱਲ, ਪੱਕੀਆਂ ਸਰਕਾਰੀ ਨੌਕਰੀਆਂ ਦਾ ਐਲਾਨ, ਕਿਸਾਨ ਸੰਘਰਸ਼ ਵਿਚ ਜਾਨਾਂ ਵਾਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਜਿਹੇ ਫੈਸਲੇ ਹਨ, ਜਿਨਾਂ ਨੂੰ ਲੋਕ ਸਦਾ ਯਾਦ ਰੱਖਣਗੇ। ਉਨਾਂ ਕਿਹਾ ਕਿ ਕਾਂਗਰਸ ਦਾ ਵਰਕਰ ਅੱਜ ਉਤਸ਼ਾਹ ਵਿਚ ਹੈ ਅਤੇ ਅਜਿਹੇ ਹੀ ਇੱਕ ਵਰਕਰਾਂ ਵਿੱਚੋਂ: ਲੱਕੀ ਇੱਕ ਹਨ, ਜਿੰਨ੍ਹਾਂ ਨੂੰ ਅੱਜ ਪਾਰਟੀ ਦੇ ਚੇਅਰਮੈਨ ਵਜੋਂ ਵੱਡੀ ਜਿੰਮੇਵਾਰੀ ਸੌਂਪੀ ਹੈ।
ਸ੍ਰੀ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਤੁਰੰਤ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨਾਂ ਕਿਹਾ ਕਿ ਕਿਸਾਨ ਸਾਡਾ ਅੰਨ੍ਹਦਾਤਾ ਹੈ, ਪਰ ਕੇਂਦਰ ਦੀਆਂ ਗਲਤ ਨੀਤੀਆਂ ਕਰਕੇ ਕਰੀਬ ਪਿਛਲੇ ਇਕ ਸਾਲ ਤੋਂ ਦਿੱਲੀ ਦੇ ਬਾਰਡਰ ‘ਤੇ ਧਰਨੇ ਲਾ ਕੇ ਬੈਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਆਪਣੇ ਵਰਕਰਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਅਤੇ ਮਹਿੰਗਾਈ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਿੱਚ 50 ਕਿਲੋਮੀਟਰ ਤੱਕ ਵਾਧਾ ਕਰਨਾ ਗੈਰ ਸੰਵਿਧਾਨਿਕ ਹੈ ਅਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਸਦੇ ਵਿਰੁੱਧ ਖੜ੍ਹੀ ਹੈ।
ਇਸ ਮੌਕੇ ਬੋਲਦੇ ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਨੇ ਸ: ਲੱਕੀ ਵੱਲੋਂ ਪਾਰਟੀ ਲਈ ਕੀਤੀ ਮਿਹਨਤ ਦੀ ਪ੍ਰਸੰਸਾ ਕਰਦੇ ਕਿਹਾ ਕਿ ਜਦ ਤੱਕ ਪਾਰਟੀ ਵਿਚ ਅਜਿਹੇ ਮਜ਼ਬੂਤ ਇਰਾਦੇ ਅਤੇ ਇਮਾਨਦਾਰੀ ਸੋਚ ਵਾਲੇ ਵਰਕਰ ਜਿੰਦਾਂ ਹਨ, ਪਾਰਟੀ ਨੂੰ ਕਿਸੇ ਵੀ ਰਾਜਸੀ ਧਿਰ ਤੋਂ ਕੋਈ ਖ਼ਤਰਾ ਨਹੀਂ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਆਪਣੇ ਵਰਕਰ ਦੀ ਕਦਰ ਕੀਤੀ ਹੈ। ਇਸ ਮੌਕੇ ਸ: ਰਾਜ ਕੰਵਲ ਪ੍ਰੀਤ ਪਾਲ ਸਿੰਘ ਲੱਕੀ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਨੂੰ ਬਾਖੂਬੀ ਨਿਭਾਉਣਗੇ।