ਹੈਦਰਾਬਾਦ: 1 ਜਨਵਰੀ ਤੋਂ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਸਾਲ ਦੇ ਨਾਲ ਹੀ ਕਈ ਨਵੇਂ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ ਅਤੇ ਕਈ ਨਵੇਂ ਨਿਯਮ ਲਾਗੂ ਹੁੰਦੇ ਹਨ। ਹੁਣ 1 ਜਨਵਰੀ 2024 ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਇਸ ਲਈ 1 ਜਨਵਰੀ ਤੋਂ ਪਹਿਲਾ ਹੀ ਆਪਣੇ (Rules Change from 1 Jan) ਜ਼ਰੂਰੀ ਕੰਮਾਂ ਨੂੰ ਖਤਮ ਕਰ ਲਓ, ਤਾਂਕਿ ਤੁਹਾਨੂੰ ਬਾਅਦ 'ਚ ਕੋਈ ਮੁਸ਼ਕਿਲ ਨਾ ਆਵੇ।
ਨਵੇਂ ਸਾਲ ਤੋਂ ਬਦਲਣਗੇ ਕਈ ਨਿਯਮ:-
UPI ਅਕਾਊਂਟਸ ਹੋਣਗੇ ਬੰਦ: ਅਗਲੇ ਸਾਲ ਤੋਂ UPI ਅਕਾਊਂਟਸ ਨੂੰ ਬੰਦ ਕੀਤਾ ਜਾ ਸਕਦਾ ਹੈ। NPCI ਨੇ ਗੂਗਲ ਪੇ, Paytm ਅਤੇ PhonePe ਵਰਗੇ ਐਪ ਅਤੇ ਬੈਂਕਾਂ ਨੂੰ ਕਿਹਾ ਹੈ ਕਿ ਅਜਿਹੇ UPI IDs ਅਤੇ ਨੰਬਰਾਂ ਨੂੰ ਬੰਦ ਕਰ ਦਿਓ, ਜੋ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਐਕਟਿਵ ਨਹੀਂ ਹਨ। ਆਪਣੇ ਅਕਾਊਂਟਸ ਨੂੰ ਬਚਾਉਣ ਲਈ ਤੁਹਾਡੇ ਕੋਲ੍ਹ 31 ਦਸੰਬਰ 2023 ਤੱਕ ਦਾ ਸਮੇਂ ਹੈ।
Gmail ਅਕਾਊਂਟਸ ਬੰਦ ਹੋਣਗੇ: ਗੂਗਲ ਵੱਲੋ ਜੀਮੇਲ ਅਕਾਊਂਟਸ ਵੀ ਬੰਦ ਕੀਤੇ ਜਾ ਰਹੇ ਹਨ। ਕੰਪਨੀ ਉਨ੍ਹਾਂ ਅਕਾਊਂਟ ਨੂੰ ਬੰਦ ਕਰੇਗੀ, ਜਿਨ੍ਹਾਂ ਦਾ ਇਸਤੇਮਾਲ ਦੋ ਸਾਲ ਤੋਂ ਨਹੀਂ ਕੀਤਾ ਗਿਆ ਹੈ। ਜੇਕਰ ਤੁਸੀਂ ਆਪਣਾ ਅਕਾਊਂਟ ਕਾਫ਼ੀ ਦਿਨਾਂ ਤੋਂ ਇਸਤੇਮਾਲ ਨਹੀਂ ਕੀਤਾ ਹੈ, ਤਾਂ ਇਸਨੂੰ 31 ਦਸੰਬਰ ਤੋਂ ਪਹਿਲਾ ਐਕਟਿਵ ਕਰ ਲਓ, ਨਹੀਂ ਤਾਂ ਤੁਹਾਡਾ ਅਕਾਊਂਟ ਡਿਲੀਟ ਹੋ ਜਾਵੇਗਾ।
ITR ਦਾਖਿਲ ਕਰਨ ਦੀ ਆਖਰੀ ਤਰੀਕ: ਸਾਲ 2022-23 ਲਈ ਜੁਰਮਾਨੇ ਦੇ ਨਾਲ ITR ਦਾਖਿਲ ਕਰਨ ਦੀ ਆਖਰੀ ਤਾਰੀਖ਼ 31 ਦਸੰਬਰ 2023 ਹੈ। Income Tax Act ਦੀ ਧਾਰਾ 234 ਦੇ ਤਹਿਤ, ਜੋ ਵਿਅਕਤੀ ਸਮੇਂ ਤੋਂ ਪਹਿਲਾ ਆਪਣਾ ਜੁਰਮਾਨਾ ਦਾਖਿਲ ਨਹੀਂ ਕਰਦਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਲੇਟ ITR ਦਾਖਿਲ ਕਰਨ ਵਾਲਿਆਂ ਨੂੰ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗੇਗਾ ਅਤੇ ਜਿਨ੍ਹਾਂ ਲੋਕਾਂ ਦੀ ਆਮਦਨ ਪੰਜ ਲੱਖ ਤੋਂ ਘਟ ਹੈ, ਉਨ੍ਹਾਂ ਨੂੰ ਸਿਰਫ਼ 1,000 ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।
ਸਿਮ ਕਾਰਡ ਨੂੰ ਲੈ ਕੇ ਬਦਲਾਅ: ਲੋਕ ਸਭਾ ਅਤੇ ਰਾਜ ਸਭਾ 'ਚ ਨਵਾਂ Telecommunication Bill 2023 ਪਾਸ ਹੋ ਗਿਆ ਹੈ। ਇਸ ਨਵੇਂ ਬਿੱਲ ਰਾਹੀ ਇਹ ਨਿਯਮ ਬਣਾਇਆ ਗਿਆ ਹੈ ਕਿ ਨਵੇਂ ਸਿਮ ਕਾਰਡ ਨੂੰ ਲੈਣ-ਦੇਣ ਲਈ ਗ੍ਰਾਹਕਾਂ ਨੂੰ Biometric ਡਿਟੇਲ ਦੇਣੀ ਹੋਵੇਗੀ। ਜੇਕਰ ਤੁਸੀਂ ਬਿਨ੍ਹਾਂ Biometric ਡਿਟੇਲ ਨਵਾਂ ਸਿਮ ਕਾਰਡ ਖਰੀਦਣਾ ਚਾਹੁੰਦੇ ਹੋ, ਤਾਂ 31 ਦਸੰਬਰ ਤੋਂ ਪਹਿਲਾ ਖਰੀਦ ਲਓ।
ਬੈਂਕ ਲਾਕਰ ਸਮਝੌਤੇ 'ਤੇ ਦਸਤਖਤ ਕਰਨਾ ਜ਼ਰੂਰੀ: RBI ਅਨੁਸਾਰ, ਬੈਂਕ ਲਾਕਰ ਸਮਝੌਤੇ 'ਤੇ ਦਸਤਖਤ ਕਰਨ ਦਾ ਸਮੇਂ 31 ਦਸੰਬਰ 2023 ਤੱਕ ਦਾ ਹੈ। ਜੇਕਰ ਕੋਈ ਬੈਂਕ ਗ੍ਰਾਹਕ ਅਜਿਹਾ ਨਹੀਂ ਕਰਦਾ, ਤਾਂ ਉਸਦਾ ਲਾਕਰ ਫ੍ਰੀਜ਼ ਕਰ ਦਿੱਤਾ ਜਾਵੇਗਾ। ਜਿਨ੍ਹਾਂ ਨੇ 31 ਦਸੰਬਰ, 2022 ਨੂੰ ਜਾਂ ਇਸ ਤੋਂ ਪਹਿਲਾਂ ਬੈਂਕ ਲਾਕਰ ਦਾ ਇਕਰਾਰਨਾਮਾ ਜਮ੍ਹਾ ਕੀਤਾ ਸੀ, ਉਨ੍ਹਾਂ ਨੂੰ ਇਕਰਾਰਨਾਮੇ 'ਤੇ ਦਸਤਖਤ ਕਰਨੇ ਹੋਣਗੇ ਅਤੇ ਇਸ ਨੂੰ ਆਪਣੀ ਸਬੰਧਤ ਬੈਂਕ ਸ਼ਾਖਾ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ।