ਮੁੰਬਈ: ਟਾਟਾ ਗਰੁੱਪ ਦੀ ਦਿੱਗਜ ਕੰਪਨੀ TCS ਦੀ ਬੋਰਡ ਮੀਟਿੰਗ (Board meeting of TCS) 11 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਕੰਪਨੀ ਦੇ ਸ਼ੇਅਰਾਂ ਨੂੰ ਖਰੀਦਣ ਬਾਰੇ ਚਰਚਾ ਹੋ ਸਕਦੀ ਹੈ। ਇਸ ਖਬਰ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਬਾਇਬੈਕ ਪਲਾਨ 'ਤੇ ਕਮਜ਼ੋਰ ਬਾਜ਼ਾਰ ਦੇ ਵਿਚਕਾਰ ਸ਼ੇਅਰ 1 ਫੀਸਦੀ ਦੇ ਵਾਧੇ ਨਾਲ ਵਪਾਰ ਕਰ ਰਹੇ ਹਨ। ਇਸ ਨਾਲ ਟੀਸੀਐਸ ਦੇ ਸ਼ੇਅਰ 52 ਹਫ਼ਤਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਏ ਹਨ।
ਇਸ ਤੋਂ ਪਹਿਲਾਂ, ਬਾਇਬੈਕ ਸਕੀਮ ਆਖਰੀ ਵਾਰ ਮਾਰਚ 2022 ਵਿੱਚ ਪੇਸ਼ ਕੀਤੀ ਗਈ ਸੀ। ਸਾਲ 2022 ਲਈ ਬਾਇਬੈਕ ਯੋਜਨਾ (Buyback plan) ਦੇ ਤਹਿਤ, ਕੰਪਨੀ ਦੀ ਪ੍ਰਤੀ ਸ਼ੇਅਰ ਕੀਮਤ 4,500 ਰੁਪਏ ਸੀ, ਜਿਸਦਾ ਕੁੱਲ ਬਾਇਬੈਕ ਆਕਾਰ 18,000 ਕਰੋੜ ਰੁਪਏ ਸੀ। ਕੰਪਨੀ ਨੇ 9 ਮਾਰਚ ਤੋਂ 23 ਮਾਰਚ ਦੇ ਵਿਚਕਾਰ ਆਪਣੀ ਬਾਇਬੈਕ ਯੋਜਨਾ ਨੂੰ ਪੂਰਾ ਕਰ ਲਿਆ ਹੈ। ਕੰਪਨੀ ਦੇ ਸ਼ੇਅਰਾਂ 'ਚ ਵਾਧੇ ਕਾਰਨ ਅੱਜ ਸ਼ੇਅਰ ਨਵੀਂ ਉਚਾਈ 'ਤੇ ਪਹੁੰਚ ਗਏ ਹਨ।
ਇੱਕ ਮਹੀਨੇ 'ਚ 5 ਫੀਸਦ ਦਾ ਉਛਾਲ ਆਇਆ: ਮੀਟਿੰਗ ਦੀ ਖ਼ਬਰ ਤੋਂ ਬਾਅਦ ਟੀਸੀਐਸ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਅੱਜ NSE ਨਿਫਟੀ 'ਤੇ ਟਾਟਾ TCS ਦੇ ਸ਼ੇਅਰਾਂ 'ਚ 37 ਅੰਕਾਂ ਦੀ ਉਛਾਲ ਦੇਖਣ ਨੂੰ ਮਿਲੀ ਹੈ, ਇਸ ਨਾਲ ਕੰਪਨੀ 3,657 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ। ਟਾਟਾ ਗਰੁੱਪ ਦੇ ਸ਼ੇਅਰਾਂ 'ਚ ਪਿਛਲੇ ਇੱਕ ਮਹੀਨੇ 'ਚ 5 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨਿਵੇਸ਼ਕਾਂ ਨੇ ਇੱਕ ਸਾਲ ਪਹਿਲਾਂ ਇਸ ਸ਼ੇਅਰ ਨੂੰ ਖਰੀਦਿਆ ਸੀ, ਉਨ੍ਹਾਂ ਨੇ ਹੁਣ ਤੱਕ ਇਸ ਨੂੰ ਹੋਲਡ ਕਰਕੇ 17 ਫੀਸਦੀ ਤੋਂ ਜ਼ਿਆਦਾ ਦਾ ਫਾਇਦਾ ਕੀਤਾ ਹੈ।
- Share Market Opening : ਸਟਾਕ ਮਾਰਕੀਟ ਖੁੱਲ੍ਹਦੇ ਹੀ ਨਜ਼ਰ ਆਇਆ ਇਜ਼ਰਾਈਲ-ਹਮਾਸ ਯੁੱਧ ਦਾ ਅਸਰ, ਸੈਂਸੈਕਸ 470 ਅੰਕ ਡਿੱਗਿਆ, ਨਿਫਟੀ 19550 ਤੋਂ ਹੇਠਾਂ
- GST Council Meeting: ਜੀਐਸਟੀ ਕਾਊਂਸਲਿੰਗ ਬੈਠਕ 'ਚ ਬਾਜਰਾ, ਗੁੜ ਉੱਤੇ ਲੱਗਣ ਵਾਲੇ ਟੈਕਸ ਵਿੱਚ ਕਟੌਤੀ ਲਈ ਮੰਨਜ਼ੂਰੀ
- Smartphone Insurance : ਜਾਣੋ ਤੁਹਾਨੂੰ ਕਿਵੇਂ ਮਿਲੇਗਾ ਮੋਬਾਈਲ ਬੀਮੇ ਦਾ ਲਾਭ, ਮਿਲੇਗਾ ਇਹ ਵੱਡਾ ਫਾਇਦਾ
811 ਲੱਖ ਸ਼ੇਅਰਾਂ ਦੀ ਪੇਸ਼ਕਸ਼: ਟਾਟਾ ਗਰੁੱਪ ਵਿੱਤੀ ਸਾਲ 2024 ਦੀ ਦੂਜੀ ਤਿਮਾਹੀ 'ਚ IPO ਲਾਂਚ ਕਰ ਸਕਦਾ ਹੈ। ਟਾਟਾ ਗਰੁੱਪ (Tata Group ) ਦਾ ਪਹਿਲਾ IPO 19 ਸਾਲ ਬਾਅਦ ਲਾਂਚ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਟਾਟਾ ਗਰੁੱਪ ਦੀ ਟੈਕ ਨੇ 2004 'ਚ ਟੀ.ਸੀ.ਐੱਸ. ਟਾਟਾ ਟੈਕਨਾਲੋਜੀ ਟਾਟਾ ਮੋਟਰਜ਼ ਦੀ ਸਹਾਇਕ ਕੰਪਨੀ ਹੈ। ਟਾਟਾ ਗਰੁੱਪ ਆਈਪੀਓ ਰਾਹੀਂ 811 ਲੱਖ ਸ਼ੇਅਰਾਂ ਦੀ ਪੇਸ਼ਕਸ਼ ਕਰ ਸਕਦਾ ਹੈ। ਇਸ IPO 'ਚ 100 ਫੀਸਦੀ ਸੇਲ ਆਫਰ ਹੋਵੇਗਾ।