ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ (Suzuki Motor Corporation) ਤੋਂ ਸੁਜ਼ੂਕੀ ਮੋਟਰ ਗੁਜਰਾਤ (ਐਸਐਮਜੀ) ਦੀ ਮੁਕੰਮਲ ਪ੍ਰਾਪਤੀ ਲਈ ਸ਼ੇਅਰ ਖਰੀਦ ਸਮਝੌਤੇ ਨੂੰ ਅੱਗੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ਼ੇਅਰ ਖਰੀਦ ਅਤੇ ਸਬਸਕ੍ਰਿਪਸ਼ਨ ਸਮਝੌਤਾ: ਮਾਰੂਤੀ ਸੁਜ਼ੂਕੀ ਇੰਡੀਆ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਕੰਪਨੀ ਨੇ 10 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 12,84,11,07,500 ਸ਼ੇਅਰ ਹਾਸਲ ਕਰਨ ਲਈ SMC ਅਤੇ SMG ਨਾਲ ਸ਼ੇਅਰ ਖਰੀਦ ਅਤੇ ਸਬਸਕ੍ਰਿਪਸ਼ਨ ਸਮਝੌਤਾ (Subscription Agreement) (SPSA) ਕੀਤਾ ਹੈ, ਜੋ ਕਿ 100 ਫੀਸਦੀ ਹਿੱਸੇਦਾਰੀ ਨੂੰ ਦਰਸਾਉਂਦਾ ਹੈ। 12,841.1 ਕਰੋੜ ਰੁਪਏ ਦੀ ਕੁੱਲ ਖਰੀਦ ਲਈ SMC ਦੀ ਮਲਕੀਅਤ ਵਾਲੀ SMG।
- Adani Group: ਅਡਾਨੀ ਪੋਰਟਸ 2.3 ਹਜ਼ਾਰ ਕਰੋੜ ਰੁਪਏ ਦੇ ਬਾਂਡ ਖਰੀਦੇਗੀ ਵਾਪਸ, ਹਿੰਡਨਬਰਗ ਦੇ ਦੋਸ਼ਾਂ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਕੰਪਨੀ
- Share Market Opening : ਸਟਾਕ ਮਾਰਕੀਟ ਖੁੱਲ੍ਹਦੇ ਹੀ ਨਜ਼ਰ ਆਇਆ ਇਜ਼ਰਾਈਲ-ਹਮਾਸ ਯੁੱਧ ਦਾ ਅਸਰ, ਸੈਂਸੈਕਸ 470 ਅੰਕ ਡਿੱਗਿਆ, ਨਿਫਟੀ 19550 ਤੋਂ ਹੇਠਾਂ
- Cycle Industry Punjab : ਗੁਆਂਢੀ ਸੂਬਿਆਂ 'ਚ ਵਿਦਿਆਰਥੀਆਂ ਨੂੰ ਵੰਡੇ ਜਾਣਗੇ ਸਾਇਕਲ, ਲੁਧਿਆਣਾ ਸਾਇਕਲ ਇੰਡਸਟਰੀ ਨੂੰ ਮਿਲੇ ਆਰਡਰ, ਪਰ ਪੰਜਾਬ ਨੇ ਠੁਕਰਾਈ ਸਕੀਮ !
ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ: ਸ਼ੇਅਰਧਾਰਕਾਂ ਦੀ ਮਨਜ਼ੂਰੀ ਲਈ ਵੋਟਿੰਗ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਇੱਕ ਮਹੀਨੇ ਤੱਕ ਜਾਰੀ ਰਹੇਗੀ। ਇਸ ਪ੍ਰਾਪਤੀ ਤੋਂ ਬਾਅਦ, ਸੁਜ਼ੂਕੀ ਮੋਟਰ ਗੁਜਰਾਤ (SMG) ਇਸਦੀ (MSI) ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ (Owned subsidiary company ਬਣ ਜਾਵੇਗੀ। ਦੱਸ ਦਈਏ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਕਾਰਨ ਸਾਰੇ ਵਾਹਨ ਨਿਰਮਾਤਾਵਾਂ ਨੇ ਸਪਲਾਈ ਪੂਰੀ ਕਰਨ ਲਈ ਡੀਲਰਾਂ ਨੂੰ ਸਟਾਕ ਭੇਜ ਦਿੱਤਾ ਹੈ। ਭਾਰਤ ਦੇ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ (Maruti Suzuki) ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟੋਇਟਾ ਹਨ, ਜਿਨ੍ਹਾਂ ਦੀਆਂ ਕਾਰਾਂ ਭਾਰਤ ਵਿੱਚ ਸਭ ਤੋਂ ਵੱਧ ਮੰਗ ਵਿੱਚ ਹਨ। ਸਤੰਬਰ ਮਹੀਨੇ 'ਚ ਰਿਕਾਰਡ ਤੋੜ ਵਿਕਰੀ ਦੇ ਵਿਚਕਾਰ ਮਾਰੂਤੀ ਸੁਜ਼ੂਕੀ ਦੀ ਵਿਕਰੀ ਸਾਲਾਨਾ ਵਿਕਰੀ ਤੋਂ 3 ਫੀਸਦੀ ਵਧੀ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਾਹਨਾਂ ਦੀ ਖਰੀਦ 35 ਫੀਸਦੀ (Purchase of vehicles this year) ਵਧ ਸਕਦੀ ਹੈ। ਇਸ ਸਾਲ ਦੀ ਵਿਕਰੀ ਪਿਛਲੇ ਕਈ ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਸਕਦੀ ਹੈ। ਤਿਉਹਾਰਾਂ ਦੇ ਮੱਦੇਨਜ਼ਰ ਵਾਹਨ ਨਿਰਮਾਤਾਵਾਂ ਨੇ ਸਮਰੱਥਾ ਵਧਾਉਣ ਲਈ ਆਪਣੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ।