ETV Bharat / business

Air Fare Reduction: ‘ਸਰਕਾਰ ਦੇ ਦਖਲ ਤੋਂ ਬਾਅਦ ਹਵਾਈ ਕਿਰਾਏ 61 ਫੀਸਦੀ ਘਟੇ’ - ਜਹਾਜ਼ ਦੇ ਕਿਰਾਏ ਘਟੇ

ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸਰਕਾਰ ਦੇ ਦਖ਼ਲ ਤੋਂ ਬਾਅਦ ਦਿੱਲੀ ਤੋਂ ਕੁਝ ਰੂਟਾਂ 'ਤੇ ਹਵਾਈ ਕਿਰਾਏ 'ਚ 14 ਤੋਂ 61 ਫੀਸਦੀ ਤੱਕ ਦੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ 6 ਜੂਨ ਨੂੰ ਹੋਈ ਏਅਰਲਾਈਨਜ਼ ਦੇ ਸਲਾਹਕਾਰ ਸਮੂਹ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।

air fares decreased by 61 percent
air fares decreased by 61 percent
author img

By

Published : Jun 8, 2023, 8:46 AM IST

ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਬੁੱਧਵਾਰ ਨੂੰ ਕਿਹਾ ਕਿ 6 ਜੂਨ ਨੂੰ ਹੋਈ ਏਅਰਲਾਈਨਜ਼ ਦੇ ਸਲਾਹਕਾਰ ਸਮੂਹ ਦੀ ਬੈਠਕ ਤੋਂ ਬਾਅਦ ਦਿੱਲੀ ਤੋਂ ਕੁਝ ਰੂਟਾਂ 'ਤੇ ਹਵਾਈ ਕਿਰਾਏ 'ਚ 14 ਤੋਂ 61 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਅਤੇ ਮੰਤਰਾਲੇ ਦੇ ਨਿਗਰਾਨੀ ਯਤਨਾਂ 'ਤੇ ਜ਼ੋਰ ਦਿੰਦੇ ਹੋਏ, ਸਿੰਧੀਆ ਨੇ ਦਿੱਲੀ ਤੋਂ ਸ਼੍ਰੀਨਗਰ, ਲੇਹ, ਪੁਣੇ ਅਤੇ ਮੁੰਬਈ ਵਰਗੇ ਸਥਾਨਾਂ ਲਈ ਵੱਧ ਤੋਂ ਵੱਧ ਕਿਰਾਏ ਵਿੱਚ ਕਟੌਤੀ 'ਤੇ ਤਸੱਲੀ ਪ੍ਰਗਟਾਈ।

ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ: ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੰਧੀਆ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 6 ਜੂਨ ਨੂੰ ਦਿੱਲੀ ਤੋਂ ਸ਼੍ਰੀਨਗਰ, ਲੇਹ, ਪੁਣੇ ਅਤੇ ਮੁੰਬਈ ਨੂੰ ਜੋੜਨ ਵਾਲੀਆਂ ਉਡਾਣਾਂ 'ਤੇ ਵੱਧ ਤੋਂ ਵੱਧ ਕਿਰਾਏ 'ਚ 14-61 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਡੀਜੀਸੀਏ ਅਤੇ ਮੰਤਰਾਲਾ ਰੋਜ਼ਾਨਾ ਕਿਰਾਏ ਦੀ ਨਿਗਰਾਨੀ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਧੀਨ ਪਿਛਲੇ 9 ਸਾਲਾਂ ਵਿੱਚ ਹਵਾਬਾਜ਼ੀ ਖੇਤਰ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ।

ਸਿੰਧੀਆ ਨੇ ਸਪੱਸ਼ਟ ਕੀਤਾ ਕਿ ਏਅਰਲਾਈਨਾਂ ਨੂੰ ਹਵਾਈ ਕਿਰਾਏ ਤੈਅ ਕਰਨ ਦਾ ਅਧਿਕਾਰ ਹੈ ਅਤੇ ਮਾਰਕੀਟ ਦੀ ਗਤੀਸ਼ੀਲਤਾ ਅਤੇ ਮੌਸਮ ਸਮੇਤ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਹਵਾਬਾਜ਼ੀ ਉਦਯੋਗ ਕੀਮਤਾਂ ਦੇ ਫੈਸਲਿਆਂ ਲਈ ਇੱਕ ਐਲਗੋਰਿਦਮ ਦੀ ਵਰਤੋਂ ਕਰਦਾ ਹੈ। ਏਅਰਲਾਈਨਾਂ ਨੂੰ ਹਵਾਈ ਕਿਰਾਏ ਤੈਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਜੋ ਬਾਜ਼ਾਰ ਨਿਯੰਤਰਿਤ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਾਈਵੇਟ ਏਅਰਲਾਈਨ ਕੰਪਨੀਆਂ ਦੀ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਸਾਰੇ ਸੈਕਟਰਾਂ ਵਿੱਚ ਕਿਰਾਏ ਵਧਾਉਣ ਦੀ ਇੱਕ ਸੀਮਾ ਹੋਣੀ ਚਾਹੀਦੀ ਹੈ। ਹਵਾਬਾਜ਼ੀ ਮੰਤਰਾਲੇ ਦੀ ਭੂਮਿਕਾ ਨੂੰ ਹੋਰ ਸਪੱਸ਼ਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਮੰਤਰਾਲੇ ਦੀ ਭੂਮਿਕਾ ਫੈਸਿਲੀਟੇਟਰ ਦੀ ਹੈ ਨਾ ਕਿ ਰੈਗੂਲੇਟਰ ਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਸਿੰਧੀਆ ਨੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਨੂੰ ਏਅਰਲਾਈਨਜ਼ ਸਲਾਹਕਾਰ ਸਮੂਹ ਨੇ ਬੁਲਾਇਆ ਸੀ। ਇਸ ਮੀਟਿੰਗ ਵਿੱਚ, ਉਸਨੇ ਏਅਰਲਾਈਨਾਂ ਨੂੰ ਹਵਾਈ ਕਿਰਾਏ ਨੂੰ ਸਵੈ-ਨਿਯੰਤ੍ਰਿਤ ਕਰਨ ਅਤੇ ਇੱਕ ਵਾਜਬ ਕੀਮਤ ਦੇ ਪੱਧਰ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ। ਮੰਤਰੀ ਨੇ ਮੀਟਿੰਗ ਵਿੱਚ ਕਿਹਾ ਸੀ ਕਿ ਮਨੀਪੁਰ ਅਤੇ ਹੁਣ ਓਡੀਸ਼ਾ ਵਿੱਚ ਕੁਝ ਅਣਕਿਆਸੀਆਂ ਘਟਨਾਵਾਂ ਵਾਪਰੀਆਂ ਹਨ। ਅਜਿਹੀ ਸਥਿਤੀ ਵਿੱਚ ਕਿਰਾਏ ਦੀਆਂ ਦਰਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਸ਼੍ਰੀਨਗਰ, ਲੇਹ, ਮੁੰਬਈ, ਪੁਣੇ, ਅਹਿਮਦਾਬਾਦ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਲਈ ਕਿਰਾਏ ਦੀਆਂ ਦਰਾਂ ਸਭ ਤੋਂ ਵੱਧ ਰਹੀਆਂ। ਘਰੇਲੂ ਹਵਾਈ ਟਿਕਟਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਵਧਾ ਰਹੀਆਂ ਹਨ। (ਏਐਨਆਈ)

ETV Bharat Logo

Copyright © 2025 Ushodaya Enterprises Pvt. Ltd., All Rights Reserved.