ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦੇਸ਼ ਵਿੱਚ ਕ੍ਰਿਪਟੋ ਕਰੰਸੀ ਵਿੱਚ ਵਪਾਰ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 2018 ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਇਸ ਉੱਤੇ ਰੋਕ ਲਾ ਦਿੱਤੀ ਸੀ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕ੍ਰਿਪਟੋ ਕਰੰਸੀ ਵਿੱਚ ਟ੍ਰੇਡਿੰਗ ਨੂੰ ਕਾਨੂੰਨੀ ਮਾਨਤਾ ਹੋਵੇਗੀ। ਸੁਪਰੀਮ ਕੋਰਟ ਨੇ ਆਭਾਸੀ ਮੁਦਰਾ ਅਤੇ ਕ੍ਰਿਪਟੋ ਕਰੰਸੀ ਵਿੱਚ ਟ੍ਰੇਡਿੰਗ ਨਾਲ ਵਿੱਤੀ ਸੇਵਾਵਾਂ ਉੱਤੇ ਵੀ ਰੋਕ ਲਾਈ ਗਈ ਰੋਕ ਨੂੰ ਹਟਾ ਦਿੱਤਾ।
ਭਾਰਤੀ ਰਿਜ਼ਰਵ ਬੈਂਕ ਨੇ 2018 ਵਿੱਚ ਇੱਕ ਸਰਕੁਲਰ ਜਾਰੀ ਕਰ ਬੈਂਕਾਂ ਨੂੰ ਕ੍ਰਿਪਟੋ ਕਰੰਸੀ ਵਿੱਚ ਕਾਰੋਬਾਰ ਕਰਨ ਨਾਲ ਰੋਕ ਦਿੱਤਾ ਸੀ। ਇਸ ਤੋਂ ਬਾਅਦ ਕ੍ਰਿਪਟੋ ਕਰੰਸੀ ਐਕਸਚੇਂਜ ਅਤੇ ਕੁੱਝ ਸੰਸਥਾਵਾਂ ਰਿਜ਼ਰਵ ਬੈਂਕ ਦੇ ਇਸ ਸਰਕੂਲਰ ਵਿਰੁੱਧ ਸੁਪਰੀਮ ਕੋਰਟ ਚਲੇ ਗਏ ਸਨ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਕ੍ਰਿਪਟੋ ਕਰੰਸੀ ਵਿੱਚ ਕਾਰੋਬਾਰ ਕਰਨ ਵਾਲਿਆਂ ਦੇ ਲਈ ਵੱਡੀ ਰਾਹਤ ਲੈ ਕੇ ਆਵੇਗਾ।
ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਨੂੰ 12 ਲੱਖ ਟਨ ਪੁਰਾਣੇ ਝੋਨਾ ਯੂਪੀ ਸ਼ਿਫਟ ਕਰਨ ਦੀ ਦਿੱਤੀ ਆਗਿਆ
ਦੱਸ ਦਈਏ ਕਿ ਆਰਬੀਆਈ ਕਾਫ਼ੀ ਸਮੇਂ ਨਾਲ ਇਨ ਵਰਚੁਅਲ ਕਰੰਸੀ ਨੂੰ ਲੈ ਕੇ ਚਿੰਤਾ ਜਾਹਿਰ ਕਰ ਰਿਹਾ ਸੀ। ਕੇਂਦਰੀ ਬੈਂਕ ਦਾ ਕਹਿਣਾ ਸੀ ਕਿ ਕ੍ਰਿਪਟੋ ਕਰੰਸੀ ਨਾਲ ਕਾਲੇ ਧਨ ਅਤੇ ਹਵਾਲ ਦੇ ਜ਼ਰੀਏ ਲੈਣ-ਦੇਣ ਵਿੱਚ ਇਜ਼ਾਫ਼ਾ ਹੋਵੇਗਾ।