ਨਵੀਂ ਦਿੱਲੀ: WTO ਅਤੇ WCO ਦੇ ਮੁਖੀਆਂ ਨੇ ਸੋਮਵਾਰ ਨੂੰ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਡਾਕਟਰੀ ਸਪਲਾਈ, ਭੋਜਨ ਅਤੇ ਊਰਜਾ ਵਰਗੀਆਂ ਜ਼ਰੂਰੀ ਵਸਤਾਂ ਦੇ ਵਪਾਰ ਦੀ ਸਹੂਲਤ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ।
ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੇ ਡਾਇਰੈਕਟਰ ਜਨਰਲ ਰੌਬਰਟੋ ਅਜੀਵੇਡੋ ਅਤੇ ਵਿਸ਼ਵ ਕਸਟਮ ਸੰਗਠਨ (ਡਬਲਯੂ.ਸੀ.ਓ.) ਦੇ ਜਨਰਲ ਸਕੱਤਰ ਕੁਨੀਓ ਮਿਕੂਰੀਆ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਦੋਵੇਂ ਸੰਸਥਾਵਾਂ ਵਿਸ਼ੇਸ਼ ਤੌਰ ‘ਤੇ ਜ਼ਰੂਰੀ ਵਸਤਾਂ ਲਈ ਅੰਤਰ-ਸਰਹੱਦੀ ਵਪਾਰ ਵਿੱਚ ਵਿਘਨ ਨੂੰ ਘੱਟ ਕਰਨ ਲਈ ਮਿਲ ਕੇ ਕੰਮ ਕਰਨਗੀਆਂ।
ਇਸ ਦੇ ਨਾਲ ਹੀ ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸਰਹੱਦ ਪਾਰ ਵਪਾਰ ਨੂੰ ਸੁਵਿਧਾ ਦੇਣ ਲਈ ਇੱਕ ਤਾਲਮੇਲ ਵਾਲੀ ਪਹੁੰਚ ਸਥਾਪਤ ਕਰਨ ਦਾ ਵਾਅਦਾ ਕੀਤਾ ਤਾਂ ਕਿ ਘੱਟੋ ਘੱਟ ਵਿਕਸਤ ਅਤੇ ਜ਼ਮੀਨੀ-ਬੰਦ ਦੇਸ਼ਾਂ 'ਚ ਜ਼ਰੂਰੀ ਚੀਜ਼ਾਂ ਜਲਦੀ ਲੋੜਵੰਦਾਂ ਤੱਕ ਪਹੁੰਚ ਸਕਣ।
ਇਹ ਵੀ ਪੜ੍ਹੋ: ਲਾਕਡਾਊਨ ਬਦਲ ਦਿੱਤਾ ਪੇਸ਼ਾ, ਪੈਂਚਰ ਲਾਉਣ ਵਾਲੇ ਵੇਚ ਰਹੇ ਹਨ ਸਬਜ਼ੀਆਂ, ਫ਼ਲ
ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਸੰਗਠਨਾਂ ਨੇ ਪਹਿਲਾਂ ਹੀ ਮੈਂਬਰ ਦੇਸ਼ਾਂ ਨੂੰ ਕੋਵਿਡ-19 ਮਹਾਂਮਾਰੀ ਸਬੰਧੀ ਪੇਸ਼ ਕੀਤੇ ਨਵੇਂ ਵਪਾਰ ਅਤੇ ਵਪਾਰ ਨਾਲ ਜੁੜੇ ਉਪਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਾਰਦਰਸ਼ਤਾ ਵਧਾਉਣ ਦਾ ਸੱਦਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਦੋਵਾਂ ਸੰਸਥਾਵਾਂ ਦਾ ਮੈਂਬਰ ਹੈ।