ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਕਈ ਦੇਸ਼ਾਂ ਦੇ ਵਪਾਰ ਉੱਤੇ ਅਸਰ ਪਿਆ ਹੈ ਤੇ ਹੁਣ ਦਾ ਅਸਰ ਨਿਵੇਸ਼ਕਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਸ ਕੜੀ ਵਿੱਚ ਯੂਐਸ ਫੈਡਰਲ ਰਿਜ਼ਰਵ ਬੈਂਕ ਨੇ ਬੈਂਚ ਮਾਰਕ ਵਿਆਜ਼ ਦਰ ਜੋ 1 ਫ਼ੀਸਦੀ ਤੋਂ 1.25 ਫ਼ੀਸਦੀ ਸੀ, ਉਸ ਨੂੰ ਘਟਾ ਕੇ 0 ਤੋਂ 0.25 ਫ਼ੀਸਦੀ ਕਰ ਦਿੱਤਾ ਹੈ। ਆਰਬੀਆਈ, ਫੈਡਰਲ ਰਿਜ਼ਰਵ ਦੀ ਗਲੋਬਲ ਸਵੈਪ ਲਾਈਨ ਫੈਸਿਲਿਟੀ ਦਾ ਹਿੱਸਾ ਨਹੀਂ ਹੈ, ਪਰ ਵਿੱਤੀ ਬਾਜ਼ਾਰ ਵਿੱਚ ਫਰੀਜਿੰਗ ਵਰਗੀ ਹਾਲਤ ਤੋਂ ਬਚਨ ਲਈ ਉੱਭਰਦੇ ਦੇਸ਼ਾਂ ਦੇ ਕੇਂਦਰੀ ਬੈਂਕ ਦੇ ਨਾਲ ਸਹਿਯੋਗ ਕਰਨ ਲਈ ਉਹ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਰਬੀਆਈ ਰੇਪੋ ਰੇਟ ਵਿੱਚ ਕਟੌਤੀ ਦੀ ਘੋਸ਼ਣਾ ਕਰ ਸਕਦੀ ਹੈ। ਰੇਪੋ ਰੇਟ ਵਿੱਚ ਕਟੌਤੀ ਦੀ ਘੋਸ਼ਣਾ ਹੋਣ ਦੇ ਬਾਅਦ ਬੈਂਕਾਂ ਵਿਆਜ਼ ਦਰਾਂ ਵਿੱਚ ਕਟੌਤੀ ਕਰ ਸਕਦੀਆਂ ਹਨ। ਵਿਆਜ਼ ਦਰਾਂ ਵਿੱਚ ਕਟੌਤੀ ਨਾਲ ਲੋਨ ਦੀ ਈਐਮਆਈ ਘੱਟ ਜਾਵੇਗੀ ਅਤੇ ਇਸ ਨਾਲ ਵੱਡੀ ਬੱਚਤ ਹੋ ਸਕਦੀ ਹੈ।
ਕੋਰੋਨਾ ਵਾਇਰਸ ਦੇ ਕਹਿਰ ਨਾਲ ਆਪਣੀ ਅਰਥਵਿਵਸਥਾ ਨੂੰ ਬਚਾਉਣ ਦੀ ਦਿਸ਼ਾ ਵਿੱਚ ਅਮਰੀਕਾ ਦੇ ਕੇਂਦਰੀ ਬੈਂਕ ਯੂਐਸ ਫੈਡਰਲ ਰਿਜ਼ਰਵ ਨੇ ਕਈ ਕਦਮ ਚੁੱਕੇ ਹਨ। ਫੈਡਰਲ ਰਿਜ਼ਰਵ ਨੇ ਪ੍ਰਮੁੱਖ ਵਿਆਜ਼ ਦਰਾਂ ਵਿੱਚ ਕਟੌਤੀ ਕੀਤੀ ਹੈ।