ਮੁੰਬਈ : ਕਮਜ਼ੋਰ ਪੈ ਰਹੀ ਆਰਥਿਕ ਵਾਧੇ ਦੀ ਵਿਵਸਥਾ ਵਿੱਚ ਵਾਧਾ ਕਰਨ ਲਈ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਨੀਤੀਗਤ ਦਰ ਰੇਪੋ 'ਚ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਰੇਪੋ ਦਰ 5.15 ਫੀਸਦੀ ਰਹਿ ਗਈ ਹੈ। ਰੇਪੋ ਦਰ ਵਿੱਚ ਇਸ ਸਾਲ ਲਗਾਤਾਰ ਪੰਜਵੀਂ ਵਾਰ ਇਹ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਨਾਲ ਬੈਕਾਂ ਦਾ ਕਰਜ਼ ਹੋਰ ਸਸਤਾ ਹੋਂਣ ਦੀ ਉਮੀਂਦ ਵੱਧ ਗਈ ਹੈ।
ਮੌਜੂਦਾ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨੀਆਂ ਵਿੱਚ ਆਰਥਕ ਵਾਧੇ ਦੀ ਦਰ ਘੱਟ ਕੇ ਪੰਜ ਫੀਸਦੀ ਰਹਿ ਗਈ ਸੀ। ਇਹ ਪਿਛਲੇ ਛੇ ਸਾਲਾਂ ਦੌਰਾਨ ਸਭ ਤੋਂ ਹੇਠਲਾ ਪੱਧਰ ਹੈ। ਦੇਸ਼-ਦੁਨੀਆ ਵਿੱਚ ਲਗਾਤਾਰ ਕਮਜ਼ੋਰ ਪੈ ਰਹੀ ਆਰਥਿਕ ਵਾਧੇ ਦੀ ਦਰ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਰਿਜ਼ਰਵ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਉੱਤੇ ਜ਼ੋਰ ਦੇ ਰਿਹਾ ਹੈ ਤਾਂ ਜੋਂ ਗਾਹਕਾਂ ਨੂੰ ਬੈਕਾਂ ਤੋਂ ਸਸਤਾ ਵਿਆਜ ਮਿਲੇ ਅਤੇ ਬੈਕਾਂ ਦੀ ਗਤੀਵਿਧੀਆਂ ਵਿੱਚ ਤੇਜ਼ੀ ਆ ਸਕੇ।
ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਉੱਤੇ ਚਲੀ ਤਿੰਨ ਦਿਨੀਂ ਬੈਠਕ ਦੇ ਤੀਜੇ ਦਿਨ ਵੀ ਬੈਂਕ ਵੱਲੋਂ ਰੇਪੋ ਦਰ ਘਟਾ ਕੇ 5.40 ਤੋਂ 5.15 ਫੀਸਦੀ ਕਰ ਦਿੱਤੀ ਗਈ ਹੈ। ਰੇਪੋ ਦਰ ਇਸ 0.25 ਫੀਸਦੀ ਦੀ ਕਟੌਤੀ ਨੂੰ ਮਿਲਾ ਕੇ ਇਸ ਸਾਲ ਵਿੱਚ ਹੁਣ ਤੱਕ ਕੁੱਲ 1.35 ਫੀਸਦੀ ਕਟੌਤੀ ਕੀਤੀ ਜਾ ਚੁੱਕੀ ਹੈ।
ਕੀ ਹੈ ਰੇਪੋ ਰੇਟ :
ਰੇਪੋ ਰੇਟ ਉਹ ਦਰ ਹੁੰਦੀ ਹੈ ਜਿਸ ਉੱਤੇ ਬੈਕਾਂ ਨੂੰ ਆਰਬੀਆਈ ਕਰਜ਼ ਦਿੰਦਾ ਹੈ। ਬੈਂਕ ਇਸ ਕਰਜ਼ ਰਾਹੀਂ ਆਮ ਲੋਕਾਂ ਨੂੰ ਲੋਨ ਅਤੇ ਕਰਜ਼ੇ ਦੀ ਸੁਵਿਧਾ ਮੁਹਇਆ ਕਰਵਾਉਂਦੇ ਹਨ। ਰੇਪੋ ਰੇਟ ਘੱਟ ਹੋਣ ਦਾ ਮਤਲਬ ਹੈ ਕਿ ਬੈਕਾਂ ਤੋਂ ਮਿਲਣ ਵਾਲੇ ਹਰ ਤਰ੍ਹਾਂ ਦੇ ਕਰਜ਼ੇ ਸਸਤੇ ਹੋ ਜਾਣਗੇ।
ਰੇਪੋ ਰੇਟ ਘਟਾਉਣ ਦਾ ਅਸਰ :
ਬੈਂਕ ਰੇਪੋ ਰੇਟ ਇਸ ਲਈ ਘਟਾਉਂਦੇ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਰਕਮ ਕਰਜ਼ੇ ਦੇ ਤੌਰ 'ਤੇ ਦਿੱਤੀ ਜਾ ਸਕੇ। ਇਸ ਨਾਲ ਆਮ ਲੋਕਾਂ ਨੂੰ ਬੈਂਕ ਤੋਂ ਕਰਜ਼ਾ ਲੈਣਾ ਸਸਤਾ ਪਵੇਗਾ। ਰੇਪੋ ਰੇਟ ਵਿੱਚ ਸਿੱਧੀ ਕਟੌਤੀ ਦਾ ਮਤਲਬ ਇਹ ਹੈ ਕਿ ਬੈਕਾਂ ਲਈ ਰਾਤ ਭਰ ਵਿੱਚ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਣਾ ਸੌਖਾ ਹੋ ਜਾਵੇਗਾ। ਇਸ ਤੋਂ ਇਲਾਵਾ ਬੈਕਾਂ ਨੂੰ ਵੀ ਹੋਰਨਾਂ ਲੋਕਾਂ ਨੂੰ ਕਰਜ਼ਾ ਦੇਣ ਤੋਂ ਪਹਿਲਾਂ ਕਰਜ਼ੇ ਲਈ ਤੈਅ ਕੀਤੀ ਗਈ ਵਿਆਜ ਦਰ ਨੂੰ ਘੱਟ ਕਰਨਾ ਪਵੇਗਾ।