ਨਵੀਂ ਦਿੱਲੀ : ਪਿਛਲੇ 7 ਸਾਲਾਂ ਵਿੱਚ ਅਰਥਚਾਰੇ ਦੀ ਵਿਕਾਸ ਦਰ ਸਭ ਤੋਂ ਹੇਠਲੇ ਪੱਧਰ 'ਤੇ ਆਉਣ ਤੋਂ ਬਾਅਦ ਸਿਆਸਤ ਵੀ ਗਰਮਾ ਗਈ ਹੈ। ਦੇਸ਼ ਦੀ ਵਿਗੜੀ ਅਰਥ-ਵਿਵਸਥਾ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬਿਆਨ ਦਿੱਤਾ ਹੈ। ਮਨਮੋਹਨ ਸਿੰਘ ਦੇ ਬਿਆਨ ਨੂੰ ਲੈ ਕੇ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਆਨ ਉੱਤੇ ਸਿੱਧੇ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ-ਵਿਵਸਥਾ ਦੀ ਸਥਿਤੀ 'ਤੇ ਬੋਲਦਿਆਂ ਕਿਹਾ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਤਿਮਾਹੀ ਦੀ ਜੀਡੀਪੀ ਵਿਕਾਸ ਦਰ 5 ਫ਼ੀਸਦੀ ਦਰਸਾਉਂਦੀ ਹੈ ਕਿ ਅਰਥ-ਵਿਵਸਥਾ ਲੰਮੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੀ ਹੈ। ਭਾਰਤ ਦੀ ਵਿਕਾਸ ਦਰ ਤੇਜ਼ ਹੋਣ ਦੀ ਸੰਭਾਵਨਾ ਹੈ ਪਰ ਮੋਦੀ ਸਰਕਾਰ ਦੇ ਸਹੀ ਤਰੀਕੇ ਦੀ ਕਾਰਗੁਜ਼ਾਰੀ ਨਾ ਹੋਣ ਕਾਰਨ ਮੰਦੀ ਹੈ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਨਿਰਮਾਣ ਖੇਤਰ ਦੀ ਵਿਕਾਸ ਦਰ 0.6% ਦੇ ਪੱਧਰ 'ਤੇ ਪਹੁੰਚ ਰਹੀ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਨੂੰ ਇੱਕ ਪਾਸੇ ਕਰ ਕੇ ਆਰਥਿਕਤਾ ਨੂੰ ਸੰਕਟ ਤੋਂ ਬਾਹਰ ਕੱਢਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਅਰਥ-ਵਿਵਸਥਾ ਨੂੰ ਮਨੁੱਖ ਵੱਲੋਂ ਪੈਦਾ ਕੀਤੇ ਸੰਕਟ ਤੋਂ ਬਾਹਰ ਕੱਢਣ ਲਈ ਸਹੀ ਸੋਚ ਸਮਝ ਵਾਲੇ ਲੋਕਾਂ ਨਾਲ ਸੰਪਰਕ ਕਰੋ।
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੀ ਉਨ੍ਹਾਂ ਅਜਿਹਾ ਕਿਹਾ ਹੈ? ਠੀਕ ਹੈ, ਤੁਹਾਡਾ ਧੰਨਵਾਦ, ਮੈਂ ਉਨ੍ਹਾਂ ਦੇ ਇਸ ਬਿਆਨ ਨੂੰ ਲੈਂਦੀ ਹਾਂ। ਇਹ ਮੇਰਾ ਜਵਾਬ ਹੈ।’
-
Finance Minister Nirmala Sitharaman on former PM Manmohan Singh's remarks: Is Dr Manmohan Singh saying that 'instead of indulging in political vendetta they should consult sane voices?' Has he said that? All right, thank you, I will take his statement on it. That is my answer. https://t.co/hkQ46ikLGt pic.twitter.com/Rr187L2oGE
— ANI (@ANI) September 1, 2019 " class="align-text-top noRightClick twitterSection" data="
">Finance Minister Nirmala Sitharaman on former PM Manmohan Singh's remarks: Is Dr Manmohan Singh saying that 'instead of indulging in political vendetta they should consult sane voices?' Has he said that? All right, thank you, I will take his statement on it. That is my answer. https://t.co/hkQ46ikLGt pic.twitter.com/Rr187L2oGE
— ANI (@ANI) September 1, 2019Finance Minister Nirmala Sitharaman on former PM Manmohan Singh's remarks: Is Dr Manmohan Singh saying that 'instead of indulging in political vendetta they should consult sane voices?' Has he said that? All right, thank you, I will take his statement on it. That is my answer. https://t.co/hkQ46ikLGt pic.twitter.com/Rr187L2oGE
— ANI (@ANI) September 1, 2019
ਨਿਰਮਲਾ ਸੀਤਾਰਮਨ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਜਦੋਂ ਉਹ ਚੇੱਨਈ ਵਿੱਚ ਟੈਕਸ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੀ ਸੀ।
ਇਹ ਵੀ ਪੜੋ: ਡਿੱਗਦੀ ਅਰਥ ਵਿਵਸਥਾ 'ਤੇ ਮਨਮੋਹਨ ਸਿੰਘ ਨੇ ਜਤਾਈ ਚਿੰਤਾ, ਮੋਦੀ ਸਰਕਾਰ ਨੂੰ ਦਿੱਤੀ ਇਹ ਸਲਾਹ
ਜਦੋਂ ਨਿਰਮਲਾ ਸੀਤਾਰਮਨ ਨੂੰ ਇਹ ਪੁੱਛਿਆ ਗਿਆ ਕਿ ਕੀ ਅਸੀਂ ਆਰਥਿਕ ਮੰਦੀ ਨੂੰ ਦੇਖ ਰਹੇ ਹਾਂ, ਕੀ ਸਰਕਾਰ ਇਸ ਨੂੰ ਮੰਨ ਰਹੀ ਹੈ? ਇਸ ਦੇ ਜਵਾਬ ਵਿੱਚ ਨਿਰਮਲਾ ਨੇ ਕਿਹਾ ‘ਮੈਂ ਇੰਡਸਟਰੀ ਨਾਲ ਮੀਟਿੰਗ ਕਰ ਰਹੀ ਹਾਂ, ਉਨ੍ਹਾਂ ਦੀ ਰਾਏ ਲੈ ਰਹੀ ਹਾਂ। ਉਨ੍ਹਾਂ ਦੇ ਸੁਝਾਅ ਲੈ ਰਹੀ ਹਾਂ ਉਹ ਆਖਿਰ ਕੀ ਚਾਹੁੰਦੇ ਹਨ ਅਤੇ ਸਰਕਾਰ ਤੋਂ ਕੀ ਉਮੀਦ ਕਰ ਰਹੇ ਹਨ। ਮੈਂ ਉਨ੍ਹਾਂ ਦਾ ਜਵਾਬ ਦੇ ਰਹੀ ਹਾਂ।