ਨਵੀਂ ਦਿੱਲੀ: ਪੇਟ੍ਰੋਲ ਅਤੇ ਡੀਜਲ ਦੇ ਦਾਮ ਵਿੱਚ ਪਿਛਲੇ ਚਾਰ ਦਿਨਾਂ ਤੋਂ ਕਟੋਤੀ ਹੋਣ ਦੇ ਨਾਲ ਲੋਕਾਂ ਨੂੰ ਜਿੱਥੇ ਥੋੜੀ ਰਾਹਤ ਮਿਲੀ ਹੈ, ਉੱਖੇ ਹੀ ਤਿਉਹਾਰ ਦੇ ਸੀਜਨ ਵਿੱਚ ਰਸੋਈ ਗੈਸ ਦੀ ਕੀਮਤ 'ਚ ਹੋਏ ਵਾਧੇ ਤੋਂ ਬਾਅਦ ਇਸ ਦੀ ਸਪਲਾਈ ਸਮੇਂ 'ਤੇ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਝਲਣੀ ਪੈ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਸਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਇਸ ਦਾ ਅਸਰ ਭਾਰਤ ਵਿੱਚ ਪੈਟਰੋਲੀਅਮ ਗੈਸ ਐਲਪੀਜੀ ਦੀ ਸਪਲਾਈ 'ਤੇ ਪੈ ਰਿਹਾ ਹੈ। ਭਾਰਤ ਐਲਪੀਜੀ ਦੀ ਆਪਣੀ ਕੁੱਲ ਖ਼ਪਤ ਦਾ 48.59 ਫ਼ੀਸਦੀ ਭਾਗ ਦਰਾਮਕ ਕਰਦਾ ਹੈ। ਪੈਟਰੋਲੀਅਮ ਪਲਾਨਿੰਗ ਅਤੇ ਐਨੀਲੀਸਿਸ ਸੈੱਲ ਦੇ ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਵਰ੍ਹੇ 2018-19 'ਚ ਭਾਰਤ ਵਿੱਚ ਐਲਪੀਜੀ ਦੀ ਕੁੱਲ ਖਪਤ 249 ਲੱਖ ਸੀ, ਜਦਕਿ ਐਲਪੀਜੀ ਦਾ ਘਰੇਲੂ ਉਤਪਾਦ 127.86 ਟਨ ਹੈ।
2 ਅਕਤੂਬਰ ਤੋਂ ਐਲਪੀਜੀ ਸਿਲੰਡਰ ਦੇ ਦਾਮ ਵਿੱਚ ਵਾਧਾ ਹੋ ਚੁੱਕਿਆ ਹੈ। ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ ਹੁਣ 605 ਰੁਪਏ, ਕੋਲਕਾਤਾ ਵਿੱਚ 630 ਰੁਪਏ, ਮੁੰਬਈ ਵਿੱਚ 574.50 ਰੁਪਏ ਅਤੇ ਚੇਨੱਈ ਵਿੱਚ 620 ਰੁਪਏ ਹੋ ਚੁੱਕੀ ਹੈ। ਐਲਪੀਜੀ ਸਿਲੰਡਰ ਦੇ ਦਾਮ ਵਿੱਚ ਨਿਰੰਤਰ ਦੂਜੇ ਮਹੀਨੇ ਵਾਧਾ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਗੈਸ ਦੀ ਸਪਲਾਈ ਸਮੇਂ 'ਤੇ ਨਹੀਂ ਹੋ ਰਹੀ ਹੈ, ਇਸ ਵਿੱਚ ਕਰੀਬ 3 ਤੋਂ 4 ਦਿਨਾਂ ਦਾ ਸਮਾਂ ਲੱਗ ਰਿਹਾ ਹੈ। ਉੱਥੇ ਹੀ ਮੁੰਬਈ ਦੀ ਰਹਿਣ ਵਾਲੀ ਪੂਜਾ ਸ਼ੁਕਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਲੰਡਰ ਬੁਕ ਕਰਵਾਏ ਚਾਰ ਦਿਨ ਹੋ ਗਏ ਹਨ ਪਰ ਹੁਣ ਤੱਕ ਉਨ੍ਹਾਂ ਦੇ ਘਰ ਸਿਲੰਡਰ ਨਹੀਂ ਪਹੁੰਚਿਆਂ ਹੈ।
ਇਹ ਵੀ ਪੜੋ- ਪੀਡੀਪੀ ਦੇ 10 ਮੈਂਬਰੀ ਵਫ਼ਦ ਦੀ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ ਮੁਲਤਵੀ