ਮੁੰਬਈ : ਇੰਡੀਗੋ ਨੇ ਜਹਾਜ਼ ਖ੍ਰੀਦਣ ਦਾ ਵੱਡਾ ਆਰਡਰ ਦਿੱਤਾ ਹੈ। ਕੰਪਨਈ ਆਪਣੀਆਂ ਮਹੱਤਵਪੂਰਨ ਯੋਜਨਾਵਾਂ ਦੇ ਨਾਲ ਯੂਰਪ ਦੀ ਏਅਰ ਬੱਸ ਇੰਡਸਟਰੀ ਨੂੰ ਏ 320 ਨਿਓ ਸ਼੍ਰੇਣੀ ਦੇ 300 ਜਹਾਜ਼ਾਂ ਦੀ ਪੂਰਤੀ ਦਾ ਆਰਡਰ ਦਿੱਤਾ ਹੈ।
ਹਾਲਾਂਕਿ ਕੰਪਨੀ ਨੇ ਸੌਦੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ, 2018 ਵਿੱਚ ਪ੍ਰਕਾਸ਼ਿਤ ਏ320 ਨਿਓ ਜਹਾਜ਼ ਦੀ ਕੀਮਤ ਸੂਚੀ ਨੂੰ ਦੇਖਦੇ ਹੋਏ ਆਰਡਰ 33 ਅਰਬ ਡਾਲਰ (2.3ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਦਾ ਹੋ ਸਕਦਾ ਹੈ।
ਬਾਜ਼ਾਰ ਹਿੱਸੇਦਾਰੀ ਦੇ ਹਿਸਾਬ ਪੱਖੋਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਇਨ ਏ320 ਨਿਓਜ ਅਤੇ ਏ321 ਤੋਂ ਇਲਾਵਾ, ਲੰਬੀ ਦੂਰੀ ਵਾਲੇ ਏ321 ਐਕਸਐੱਲਆਰ ਨੂੰ ਸ਼ਾਮਲ ਕਰੇਗੀ।
300 ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਕੰਪਨੀ ਨੇ ਆਰਡਰ ਦਾ ਐਲਾਨ ਕਰਦੇ ਹੋਏ ਇੰਡੀਗੋ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਏਅਰਬਸ ਲਈ ਕਿਸੇ ਇੱਕ ਏਅਰਲਾਇਨ ਵੱਲੋਂ ਇਹ ਇੱਕ ਵੱਡਾ ਆਰ਼ਡਰ ਹੋਵੇਗਾ।
ਇੰਡੀਗੋ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਰੋਨੋਜਾਏ ਦੱਤਾ ਨੇ ਦੱਸਿਆ ਕਿ ਇਹ ਆਰਡਰ ਇਤਿਹਾਸਕ ਹੈ। ਭਾਰਤ ਵਿੱਚ ਜਹਾਜ਼ ਦੇ ਖੇਤਰ ਵਿੱਚ ਵਾਧਾ ਜਾਰੀ ਰਹਿਣ ਦੀ ਉਮੀਦ ਹੈ। ਅਸੀਂ ਹੋਰ ਗਾਹਕਾਂ ਨੂੰ ਸੇਵਾ ਅਤੇ ਘੱਟ ਕਿਰਾਏ ਦੀ ਪੇਸ਼ਕਸ਼ ਸਮੇਤ ਆਪਣੇ ਹੋਰ ਵਾਅਦਿਆਂ ਨੂੰ ਪੂਰਾ ਕਰਨ ਦੇ ਰਸਤੇ ਉੱਤੇ ਹਾਂ।
ਉਨ੍ਹਾਂ ਕਿਹਾ ਕਿ ਏਅਰਲਾਇਨ ਨੇ ਏ321 ਐਕਸਐੱਲਆਰ ਨੂੰ ਸ਼ਾਮਿਲ ਕਰਨ ਦਾ ਨਿਰਣਾ ਕੀਤਾ ਹੈ ਕਿਉਂਕਿ ਉਸ ਨੂੰ ਆਪਣੇ ਪਰਿਚਰਾਨ ਦਾ ਦਾਇਰਾ ਵਧਾਉਣ ਦੀ ਜ਼ਰੂਰਤ ਹੈ।
ਪਿਛਲੇ ਮਹੀਨਿਆਂ ਵਿੱਚ ਇੰਡੀਗੋ ਨੇ ਇਸਤਾਨਬੁਲ, ਰਿਆਦ, ਹੋ ਚੀ ਮਿੰਹ, ਚੇਂਗਦੁ ਅਤੇ ਯਾਂਗੂਨ ਸਮੇਤ ਕਈ ਕੌਮਾਂਤਰੀ ਸਥਾਨਾਂ ਲਈ ਉੜਾਣ ਸੇਵਾ ਸ਼ੁਰੂ ਕੀਤੀ ਹੈ।
ਇਸ ਤੋਂ ਪਹਿਲਾ, ਇੰਡੀਗੋ ਨੇ 2005 ਤੋਂ 2015 ਵਿਚਕਾਰ 3 ਕਿਸ਼ਤਾਂ ਵਿੱਚ 530 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ ਸੀ।
ਇਹ ਵੀ ਪੜ੍ਹੋ : ਜਾਹਜ਼ 'ਚ ਯਾਤਰੀ ਵੱਲੋਂ ਹੰਗਾਮਾ ਕਰਨ ਤੇ ਕਰਵਾਉਣੀ ਪਈ ਐਮਰਜੈਂਸੀ ਲੈਡਿੰਗ