ਮੁੰਬਈ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਵਿਰੁੱਧ ਮਨੀ ਲਾਂਡਰਿੰਗ ਮਾਮਲਾ ਜਾਂਚ ਦੇ ਸਿਲਸਿਲੇ ਵਿਚ ਉਨ੍ਹਾਂ ਨੇ ਮੁੰਬਈ ਰਿਹਾਇਸ ਉੱਤੇ ਛਾਪਾ ਮਾਰਿਆ।
ਅਧਿਕਾਰੀਆਂ ਨੇ ਕਿਹਾ ਕਿ ਪੱਛਮੀ ਮਹਾਂਨਗਰ ਸਥਿਰ ਉਨ੍ਹਾਂ ਦੀ ਸਮੁੰਦਰ ਮਹਿਲ ਰਿਹਾਇਸ਼ ਉੱਤੇ ਛਾਪੇ ਮਾਰੇ ਜਾ ਰਹੇ ਹਨ।
ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਨਿਯਮ (ਪੀਐੱਮਐੱਲਏ) ਦੇ ਤਹਿਤ ਕੀਤੀ ਜਾ ਰਹੀ ਹੈ ਅਤੇ ਇਸ ਦਾ ਉਦੇਸ਼ ਜ਼ਿਆਦਾ ਸਬੂਤ ਇਕੱਠੇ ਕਰਨਾ ਹੈ।
ਯੈਸ ਬੈਂਕ 'ਤੇ ਆਰਬੀਆਈ ਦਾ ਸ਼ਿਕੰਜਾ: ਨਿਕਾਸੀ ਹੱਦ 50 ਹਜ਼ਾਰ ਨਿਰਧਾਰਿਤ, ਬੋਰਡ ਵੀ ਭੰਗ
ਕੇਂਦਰੀ ਏਜੰਸੀ ਕੂਪਰ ਦੀ ਭੂਮਿਕਾ ਇੱਕ ਕਾਰਪੋਰੇਟ ਇਕਾਈ ਨੂੰ ਕਰਜ਼ ਦੀ ਵੰਡ ਅਤੇ ਇਸ ਤੋਂ ਬਾਅਦ ਕਥਿਤ ਰੂਪ ਨਾਲ ਕਥਿਤ ਵਾਪਸੀ ਦੇ ਸਬੰਧ ਵਿੱਚ ਜਾਂਚ ਕਰ ਰਹੀ ਹੈ ਜੋ ਕਥਿਤ ਤੌਰ ਉੱਤੇ ਉਨ੍ਹਾਂ ਦੀ ਪਤਨੀ ਦੇ ਖ਼ਾਤਿਆਂ ਤੋਂ ਪ੍ਰਾਪਤ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਕੁੱਝ ਹੋਰ ਕਥਿਤ ਉਲੰਘਣਾ ਵੀ ਏਜੰਸੀ ਦੀ ਜਾਂਚ ਦੇ ਦਾਇਰੇ ਵਿੱਚ ਹੈ।