ਨਵੀਂ ਦਿੱਲੀ: ਦਿੱਲੀ ਆ ਰਹੀਆਂ 23 ਟ੍ਰੇਨਾਂ ਅੱਜ ਫ਼ਿਰ ਦੇਰ ਨਾਲ ਪਹੁੰਚ ਰਹੀਆਂ ਹਨ। ਜਾਣਕਾਰੀ ਮੁਤਾਬਕ ਟ੍ਰੇਨਾਂ ਇੱਕ ਤੋਂ ਸਾਢੇ ਤਿੰਨ ਘੰਟਿਆਂ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਰੇਲਵੇ ਮੁਤਾਬਕ ਟ੍ਰੇਨਾਂ ਦੇ ਦੇਰੀ ਨਾਲ ਆਉਣ ਦਾ ਮੁੱਖ ਕਾਰਨ ਕੋਹਰਾ ਅਤੇ ਠੰਢ ਹੈ।
ਦਿੱਲੀ ਆ ਰਹੀ ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ ਸਭ ਤੋਂ ਜ਼ਿਆਦਾ ਸਾਢੇ ਤਿੰਨ ਘੰਟੇ ਦੀ ਦੇਰੀ ਨਾਲ ਸਟੇਸ਼ਨ ਉੱਤੇ ਪਹੁੰਚ ਰਹੀਆਂ ਹਨ, ਜਦਕਿ ਮੁਜ਼ਫ਼ਰਪੁਰ-ਆਨੰਦ ਵਿਹਾਰ ਸਪਤਕ੍ਰਾਂਤੀ ਐਕਸਪ੍ਰੈੱਸ 1 ਘੰਟੇ ਦੀ ਦੇਰੀ ਦੇ ਨਾਲ ਪਹੁੰਚ ਰਹੀ ਹੈ।
ਇਸ ਤੋਂ ਇਲਾਵਾ ਗੋਰਖ਼ਪੁਰ-ਆਨੰਦ ਵਿਹਾਰ ਹਮਸਫਰ ਐਕਸਪ੍ਰੈੱਸ, ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈੱਸ ਅਤੇ ਗਿਆ-ਨਵੀਂ ਦਿੱਲੀ ਮੋਹਾਬੋਧੀ ਐਕਸਪ੍ਰੈਸ਼ ਢਾਈ ਘੰਟੇ ਦੀ ਦੇਰੀ ਨਾਲ ਦਿੱਲੀ ਤੋਂ ਰਹੀ ਹੈ।
ਦਰਭੰਗਾ-ਨਵੀਂ ਦਿੱਲੀ ਸੰਪਰਕ ਕ੍ਰਾਂਤੀ ਐਕਸਪ੍ਰੈੱਸ 1 ਘੰਟਾ 30 ਮਿੰਟ, ਡਿਬਰੂਗੜ੍ਹ-ਨਵੀਂ ਦਿੱਲੀ ਬ੍ਰਹਮਪੁੱਤਰ ਮੇਲ, ਬਰੌਨੀ-ਨਵੀਂ ਦਿੱਲ ਵੈਸ਼ਾਲੀ ਐਕਸਪ੍ਰੈੱਸ, ਵਾਸਕੋ-ਨਿਜ਼ਾਮੁਦੀਨ ਗੋਆ ਐਕਸਪ੍ਰੈੱਸ ਅਤੇ ਮੁੰਬਈ-ਅੰਮ੍ਰਿਤਸਰ ਦਾਦਰ ਐਕਸਪ੍ਰੈੱਸ ਵੀ ਢਾਈ ਘੰਟੇ ਦੀ ਦੇਰੀ ਨਾਲ ਦਿੱਲੀ ਪਹੁੰਚ ਰਹੀ ਹੀ ਹੈ।
ਜਾਣਕਾਰੀ ਮੁਤਾਬਕ ਇਹ ਲਗਾਤਾਰ ਚੌਥਾ ਦਿਨ ਹੈ ਕਿ ਰਾਜਧਾਨੀ ਦਿੱਲੀ ਨੂੰ ਆਉਣ ਵਾਲੀਆਂ ਰੇਲ-ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਰੇਲਾਂ ਦੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਉੱਤੇ ਪੁੱਜਣ ਵਿੱਚ ਕਾਫ਼ੀ ਮੁਸ਼ਕਲਾਂ ਹੋ ਰਹੀਆਂ ਹਨ।
ਜੇ ਗੱਲ ਕਰੀਏ ਲੋਕਲ ਚੱਲਣ ਵਾਲੀਆਂ ਟ੍ਰੇਨਾਂ ਦੀ ਤਾਂ ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਵੀ ਕੰਮ ਉੱਤੇ ਪੁੱਜਣ ਵਿੱਚ ਟ੍ਰੇਨਾਂ ਦੇ ਦੇਰੀ ਨਾਲ ਚੱਲਣ ਕਾਰਨ ਦੇਰੀ ਹੋ ਰਹੀ ਹੈ।