ਨਵੀਂ ਦਿੱਲੀ: ਭਾਰਤੀ ਏਅਰਟੈਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮੁਲਾਕਾਤ ਕੀਤੀ ਤੇ ਦੂਰਸੰਚਾਰ ਖੇਤਰ ਦੇ ਟੈਕਸ ਤੇ ਫ਼ੀਸਾਂ ਵਿੱਚ ਕਟੌਤੀ ਦੀ ਮੰਗ ਕੀਤੀ। ਮਿੱਤਲ ਦਾ ਕਹਿਣਾ ਹੈ ਕਿ ਏਅਰਟੈਲ ਐਡਜਸਟਿਡ ਗ੍ਰਾਸ ਰੈਵੇਨਿਊ ਬਕਾਏ ਉੱਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਨੂੰ ਲੈ ਕੇ ਵਚਨਬੱਧ ਹੈ।
ਹੋਰ ਪੜ੍ਹੋ: ਵੋਡਾਫ਼ੋਨ-ਆਇਡੀਆ ਨੇ ਏਜੀਆਰ ਬਕਾਏ ਦੇ 1000 ਕਰੋੜ ਰੁਪਏ ਦਾ ਕੀਤਾ ਭੁਗਤਾਨ
ਉਨ੍ਹਾਂ ਨੇ ਅੱਗੇ ਕਿਹਾ ਕਿ ਕੰਪਨੀ ਬਕਾਇਆ ਰਾਸ਼ੀ ਦਾ ਭੁਗਤਾਨ ਛੇਤੀ ਕਰੇਗੀ। ਉਨ੍ਹਾਂ ਕਿਹਾ,"ਉਦਯੋਗ ਲਈ ਏਜੀਆਰ ਦਾ ਮਾਮਲਾ ਅਚਨਚੇਤ ਸੰਕਟ ਹੈ। ਸਰਕਾਰ ਨਾਲ ਮਿਲ ਕੇ ਇਸ ਨਾਲ ਨਜਿੱਠਿਆ ਜਾ ਰਿਹਾ ਹੈ।" ਉਨ੍ਹਾਂ ਕਹਿਣਾ ਹੈ ਕਿ ਉਦਯੋਗ ਉੱਤੇ ਇਸ ਸਮੇ ਉੱਚੀ ਦਰ ਨਾਲ ਟੈਕਸ ਲਾਇਆ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਤੋਂ ਖੇਤਰ ਦੇ ਟੈਕਸਾਂ ਤੇ ਫ਼ੀਸਾਂ ਵਿੱਚ ਕਟੌਤੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਏਅਰਟੈਲ ਕੋਲ ਭੁਗਤਾਨ ਲਈ 17 ਮਾਰਚ ਤੱਕ ਦਾ ਸਮਾਂ ਹੈ। ਸਾਖ ਨਿਰਧਾਰਣ ਏਜੰਸੀ ਫਿਚ ਰੇਟਿੰਗਸ ਨੇ ਭਾਰਤੀ ਏਅਰਟੈਲ ਨੂੰ ਨਾਂਹ-ਪੱਖੀ ਨਿਗਰਾਨੀ ਸੂਚੀ ਤੋਂ ਹਟਾ ਦਿੱਤਾ ਹੈ ਤੇ ਸਥਿਰ ਸਿਨੇਰਿਓ ਦੇ ਨਾਲ ਉਸ ਦੀ ਬੀਬੀਬੀ ਰੇਟਿੰਗ ਨੂੰ ਬਰਕਰਾਰ ਰੱਖਿਆ ਹੈ।