ਮੁਬੰਈ: ਘਰੇਲੂ ਸ਼ੇਅਰ ਬਜ਼ਾਰ ’ਚ ਬੀਤ੍ਹੇ ਸ਼ੈਸ਼ਨ ਦੀ ਗਿਰਾਵਟ ਤੋਂ ਬਾਅਦ ਹਫ਼ਤੇ ਦੇ ਆਖ਼ਰੀ ਸ਼ੈਸ਼ਨ ’ਚ ਸ਼ੁੱਕਰਵਾਰ ਨੂੰ ਫੇਰ ਤੇਜ਼ੀ ਆਈ। ਸ਼ੁਰੂ ਦੇ ਕਾਰੋਬਾਰ ਦੌਰਾਨ ਪ੍ਰਮੁੱਖ ਸੰਵੇਦੀ ਸੂਚਕਾਂਕ ਸੈਂਸੇਕਸ ਅਤੇ ਨਿਫਟੀ ਨੇ ਫੇਰ ਨਵੀਆਂ ਉਚਾਈਆਂ ਨੂੰ ਛੂਹਿਆ। ਸੈਂਸਕੇਸ 46,200 ਤੋਂ ਉੱਪਰ ਤੱਕ ਗਿਆ ਅਤੇ ਨਿਫਟੀ ਵੀ 13,550 ਤੱਕ ਉੱਪਰ ਗਿਆ। ਸਵੇਰੇ 9:57 ਸੈਂਸੇਕਸ ਬੀਤ੍ਹੇ ਸ਼ੈਸ਼ਨ ਤੋਂ 231.76 ਅੰਕ ਭਾਵ 0.50 ਫ਼ੀਸਦੀ ਦੀ ਤੇਜ਼ੀ ਨਾਲ 46,191.64 ’ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਨਿਫਟੀ ਬੀਤ੍ਹੇ ਸ਼ੈਸ਼ਨ ਤੋਂ 68.30 ਅੰਕ ਭਾਵ 0.51 ਫ਼ੀਸਦੀ ਦੀ ਤੇਜ਼ੀ ਦਾ ਨਾਲ 13,546.60 ’ਤੇ ਬਣਿਆ ਹੋਇਆ ਸੀ।
ਮੁੰਬਈ ਸਟਾਕ ਐਕਸਚੈਂਜ (ਬੀਐੱਸਈ) ਦੇ 30 ਸ਼ੇਅਰਾਂ ’ਤੇ ਅਧਾਰਿਤ ਪ੍ਰਮੁੱਖ ਸੰਵੇਦੀ ਸੂਚਕਾਂਕ ਸੈਂਸੇਕਸ ਬੀਤ੍ਹੇ ਸ਼ੈਸ਼ਨ ਦੇ ਮੁਕਾਬਲੇ 100.44 ਅੰਕਾਂ ਦੀ ਤੇਜ਼ੀ ਦੇ ਨਾਲ 46,060.32 ’ਤੇ ਖੁੱਲਿਆ ਅਤੇ ਸ਼ੁਰੂ ਦੇ ਕਾਰੋਬਾਰ ਦੌਰਾਨ 46,247.43 ਤੱਕ ਚੜ੍ਹਿਆ ਜਦਕਿ ਇਸ ਦੌਰਾਨ ਸੈਂਸੇਕਸ ਦਾ ਹੇਠਲਾ ਪੱਧਰ 46,024.76 ਰਿਹਾ।
ਨੈਸ਼ਨਲ ਸਟਾਕ ਐਕਸਚੈਂਜ (ਐੱਨਐੱਸਈ) ਦੇ 50 ਸ਼ੇਅਰਾਂ ’ਤੇ ਅਧਾਰਿਤ ਪ੍ਰਮੁੱਖ ਸੰਵੇਦੀ ਸੂਚਕਾਂਕ ਨਿਫਟੀ ਬੀਤ੍ਹੇ ਸ਼ੈਸ਼ਨ ਤੋਂ 34 ਅੰਕਾਂ ਦੇ ਵਾਧੇ ਨਾਲ 13,512.30 ’ਤੇ ਖੁੱਲਿਆ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ 13,562 ਤੱਕ ਚੜ੍ਹਿਆ ਜਦਕਿ ਇਸ ਦੌਰਾਨ ਇਸਦਾ ਹੇਠਲਾ ਪੱਧਰ 13,505.15 ਰਿਹਾ।
ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਸਾਕਾਰਾਤਮਕ ਰੁਝਾਨ ਦੇ ਚੱਲਦਿਆਂ ਘਰੇਲੂ ਸ਼ੇਅਰ ਬਜ਼ਾਰ ’ਚ ਫੇਰ ਤੇਜ਼ੀ ਦਾ ਰੁਖ਼ ਬਣਿਆ ਹੈ। ਜਾਣਕਾਰ ਦੱਸਦੇ ਹਨ ਕਿ ਕੋਰੋਨਾ ਵੈਕਸੀਨ ਦੀ ਤਰੱਕੀ ਕਾਰਣ ਨਿਵੇਸ਼ਕਾਂ ਦਾ ਮਨੋਬਲ ਵਧਿਆ ਹੈ ਅਤੇ ਦੇਸ਼ ’ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦਾ ਪੈਸਾ ਆ ਰਿਹਾ ਹੈ, ਜਿਸ ਕਾਰਣ ਘਰੇਲੂ ਸ਼ੇਅਰ ਬਜ਼ਾਰ ਲਗਾਤਾਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।