ਨਵੀਂ ਦਿੱਲੀ: ਸੈਮਸੰਗ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਗਲੈਕਸੀ ਨੋਟ 10 ਅਤੇ ਗਲੈਕਸੀ ਨੋਟ 10 ਪਲੱਸ ਨੂੰ ਲਾਂਚ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਕੰਪਨੀ ਨੇ ਇਕੱਠੇ ਦੋ ਨੋਟ ਫ਼ੋਨਾਂ ਨੂੰ ਲਾਂਚ ਕੀਤਾ ਹੋਵੇ। ਕੰਪਨੀ ਦੇ ਫ਼ੋਨ 10 ਦੇ ਸ਼ੁਰੂਆਤੀ ਮਾਡਲ ਦੀ ਕੀਮਤ 67 ਹਜ਼ਾਰ ਅਤੇ ਨੋਟ 10 ਪਲੱਸ ਦੀ ਸ਼ੁਰੂਆਤੀ ਕੀਮਤ 78 ਹਜ਼ਾਰ ਰੱਖੀ ਗਈ ਹੈ। ਇਹ ਫ਼ੋਨ ਛੇਤੀ ਹੀ ਭਾਰਤ ਵਿੱਚ ਵੀ ਲਾਂਚ ਕੀਤੇ ਜਾਣਗੇ।
ਕੰਪਨੀ ਨੇ ਇਹ ਦੋਵੇਂ ਫ਼ੋਨ ਅੱਡ-ਅੱਡ ਵੈਰੀਐਂਟ ਵਿੱਚ ਲਾਂਚ ਕੀਤੇ ਹਨ। ਅਮਰੀਕਾ ਵਿੱਚ ਇਸ ਫ਼ੋਨ ਦੀ ਵਿੱਕਰੀ 23 ਅਗਸਤ ਤੋਂ ਸ਼ੁਰੂ ਹੋ ਜਾਵੇਗੀ। ਇਸ ਫ਼ੋਨ ਲਈ ਪ੍ਰੀ ਬੁਕਿੰਗ ਸ਼ੁਰੂ ਹੋ ਗਈ ਹੈ। ਕੰਪਨੀ ਦੀ ਮੰਨੀਏ ਤਾਂ ਨੋਟ 10 ਵਿੱਚ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ਼ ਵੈਰੀਐਂਟ ਵਾਲਾ ਇਹ ਫ਼ੋਨ 67 ਹਜ਼ਾਰ ਰੁਪਏ ਖ਼ਰਚ ਕੇ ਥੋੜੇ ਹੱਥ ਵਿੱਚ ਹੋਵੇਗਾ। ਜਦੋਂ ਕਿ ਨੋਟ 10 ਪਲੱਸ ਜਿਸ ਦੀ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ਼ ਵੈਰੀਐਂਟ ਵਾਲਾ ਫ਼ੋ 78 ਹਜ਼ਾਰ ਦਾ ਵੇਚਿਆ ਜਾਵੇਗਾ। ਹਾਲਾਂਕਿ ਕੰਪਨੀ ਨੇ ਅਜੇ ਤੱਕ 512 ਜੀਬੀ ਵਾਲੇ ਫ਼ੋਨ ਦੀ ਕੀਮਤ ਕੀਮਤ ਨਹੀਂ ਦੱਸੀ ਹੈ। ਜੇ ਇੰਨੇ ਮਹਿੰਗੇ ਫ਼ੋਨ ਦੀ ਗੱਲ ਹੋ ਰਹੀ ਹੈ ਤਾਂ ਇਹ ਤਾਂ ਦੱਸਣਾ ਬਣਦਾ ਹੈ ਕਿ ਕੰਪਨੀ ਐਚਡੀਐਫਸੀ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਤੇ 6 ਹਜ਼ਾਰ ਤੱਕ ਦਾ ਕੈਸ਼ ਦੇ ਰਹੀ ਹੈ।
ਜੇ ਹੁਣ ਫ਼ੋਨ ਦੀ ਦਿੱਖ ਅਤੇ ਅੰਦਰੂਨੀ ਢਾਂਚੇ ਦੀ ਗੱਲ ਕੀਤੀ ਜਾਵੇ ਤਾਂ ਨੋਟ 10 ਡਾਇਨਾਮੈਕ ਐਲਮੋਡ ਪੈਨਲ ਦੇ ਨਾਲ 6.3 ਫੁੱਲ ਐਚਡੀ ਪਲੱਸ ਦੀ ਡਿਸਪਲੇ ਨਾਲ ਮਿਲੇਗਾ ਜਦੋਂ ਕਿ ਨੋਟ ਪਲੱਸ ਵਿੱਚ 6.8 ਇੰਚ ਡਿਸਪਲੇ ਮਿਲ ਰਹੀ ਹੈ। ਇਨ੍ਹਾਂ ਦੋਵਾਂ ਫ਼ੋਨਾਂ ਵਿੱਚ ਇੱਕ ਹੀ ਫਰੰਟ ਕੈਮਰਾ ਮਿਲੇਗਾ ਜੋ ਕਿ ਸਰਕੀਰ ਦੇ ਵਿਚਾਲੇ ਹੋਵੇਗਾ ਪਰ ਨੋਟ ਅਤੇ ਨੋਟ ਪਲੱਸ ਵਿੱਚ ਤਿੰਨ ਰੀਅਰ ਕੈਮਰੇ ਮਿਲਣਗੇ। ਨੋਟ 10 ਵਿੱਚ 3500ਐਮਏਐਚ ਅਤੇ ਨੋਟ ਪਲੱਸ ਵਿੱਚ 4300ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।