ਨਵੀਂ ਦਿੱਲੀ: ਫਲਿੱਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬੰਸਲ ਨੇ ਕੈਬ ਸਰਵਿਸ ਮੁਹੱਈਆ ਕਰਵਾਉਣ ਵਾਲੀ ਭਾਰਤੀ ਕੰਪਨੀ ਓਲਾ 'ਚ ਲਗਭਗ 650 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਹੁਣ ਤੱਕ ਓਲਾ 'ਚ ਇਹ ਸਭ ਤੋਂ ਵੱਡਾ ਵਿਅਕਤੀਗਤ ਨਿਵੇਸ਼ ਹੈ।
ਇਹ ਨਿਵੇਸ਼ ਓਲਾ ਦੀ ਫੰਡਿੰਗ 'ਚ ਇੱਕ ਬਿਲਿਅਨ ਅਮਰੀਕੀ ਡਾਲਰ ਇਕੱਠਾ ਕਰਨ ਦੀ ਯੋਜਨਾ ਦਾ ਹਿੱਸਾ ਹੈ। ਪਿਛਲੇ ਸਾਲ ਅਕਤੂਬਰ 'ਚ ਬੈਂਗਲੁਰੂ ਸਥਿਤ ਕੰਪਨੀ ਨੇ ਚੀਨ ਦੇ ਟੇਨਸੈਂਟ ਹੋਲਡਿੰਗਸ ਅਤੇ ਸਾਫ਼ਟਬੈਂਕ ਗਰੁੱਪ 'ਚ 1.1 ਬਿਲੀਅਨ ਅਮਰੀਕੀ ਡਾਲਰ ਇਕੱਠੇ ਕਰਨ ਦਾ ਐਲਾਨ ਕੀਤਾ ਸੀ।