ਨਵੀਂ ਦਿੱਲੀ : ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਅਤੇ ਵੋਡਾਫ਼ੋਨ ਆਇਡੀਆ ਨੇ ਸਤੰਬਰ ਵਿੱਚ ਸਪੈਕਟ੍ਰਮ ਦੀ ਬਕਾਇਆ ਰਾਸ਼ੀ ਦੇ ਰੂਪ ਵਿੱਚ ਦੂਰ-ਸੰਚਾਰ ਵਿਭਾਗ ਨੂੰ ਲਗਭਗ 94 ਕਰੋੜ ਰੁਪਏ ਦਿੱਤੇ ਹਨ।
ਸੂਤਰਾਂ ਮੁਤਾਬਕ ਵੋਡਾਫ਼ੋਨ ਆਇਡੀਆ ਨੇ 54.52 ਕਰੋੜ ਰੁਪਏ ਜਦਕਿ ਰਿਲਾਇੰਸ ਜਿਓ ਨੇ ਲਗਭਗ 39.1 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਹੈ। ਇਹ ਭੁਗਤਾਨ ਸਮੇਂ ਸੀਮਾ ਦੇ ਅੰਦਰ ਕੀਤਾ ਗਿਆ ਹੈ।
ਰਿਲਾਇੰਸ ਜੀਓ ਨੇ ਈ-ਮੇਲ ਦਾ ਜਵਾਬ ਨਹੀਂ ਦਿੱਤਾ ਹੈ ਜਦਕਿ ਵੋਡਾਫ਼ੋਨ ਆਇਡੀਆ ਦੇ ਬੁਲਰੇ ਨੇ ਕਿਹਾ ਕਿ ਕੰਪਨੀ ਕਾਰੋਬਾਰ ਨਾਲ ਜੁੜੇ ਮਾਮਲਿਆਂ ਉੱਤੇ ਟਿੱਪਣੀ ਨਹੀਂ ਕਰਦੀ ਹੈ। ਸਰਕਾਰ ਨੇ ਕੰਪਨੀਆਂ ਨੂੰ ਸਪੈਕਟ੍ਰਮ ਦਾ ਪੈਸਾ ਕਿਸ਼ਤਾਂ ਵਿੱਚ ਵਾਪਸ ਦੇਣ ਦੀ ਸਹੂਲਿਅਤ ਦੇ ਰੱਖੀ ਹੈ।
ਸਰਕਾਰ ਨੇ ਪਿਛਲੇ ਸਾਲ ਸੰਕਟ ਵਿੱਚ ਆਏ ਦੂਰਸੰਚਾਰ ਖੇਤਰ ਨੂੰ ਰਾਹਤ ਦਿੰਦੇ ਹੋਏ ਸਪੈਕਟ੍ਰਮ ਭੁਗਤਾਨ ਲਈ ਦਿੱਤੀਆ ਜਾਣ ਵਾਲੀਆਂ ਕਿਸ਼ਤਾਂ ਦੀ ਗਿਣਤੀ ਨੂੰ 10 ਤੋਂ ਵਧਾ ਕੇ 16 ਕਰ ਦਿੱਤਾ ਸੀ।
ਮੁਸ਼ਕਿਲ ਹਾਲਾਤਾਂ ਵਿੱਚ ਵੋਡਾਫ਼ੋਨ ਗਰੁੱਪ ਦੇ ਚੇਅਰਮੈਨ ਜੇਰਾਡਰ ਕਿਲਸਟਰਲੀ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਨਿਕ ਰੀਡ ਨੇ ਦੂਰਸੰਚਾਰ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਕੰਪਨੀ ਨੇ ਸਪੈਕਟ੍ਰਮ ਦੇ ਭੁਗਤਾਨ ਦੀ ਵਸੂਲੀ ਨੂੰ 2 ਸਾਲ ਲਈ ਟਾਲਣ ਅਤੇ ਹੋਰ ਰਾਹਤ ਸੁਝਾਆਂ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਜੀਓ, ਵੋਡਾਫ਼ੋਨ ਅਤੇ ਏਅਰਟੈਲ ਦੇ 2 ਜੀਬੀ ਵਾਲੇ ਨਵੇਂ ਪਲਾਨ