ETV Bharat / business

ਭਾਰਤ ਤੋਂ ਅਮਰੀਕਾ ਲਈ ਕੌਮਾਂਤਰੀ ਉਡਾਣਾਂ ਅੱਜ ਤੋਂ ਸ਼ੁਰੂ - ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ

ਭਾਰਤ ਨੇ 17 ਜੁਲਾਈ ਤੋਂ ਅਮਰੀਕਾ ਅਤੇ ਫਰਾਂਸ ਦੇ ਨਾਲ ਇੰਡਿਵਿਜੂਅਲ ਬਾਈ-ਲੈਟਰਲ ਬੱਬਲ ਦੇ ਤਹਿਤ ਅੰਤਰ ਰਾਸ਼ਟਰੀ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਫ਼ੋਟੋ।
ਫ਼ੋਟੋ।
author img

By

Published : Jul 17, 2020, 8:36 AM IST

ਨਵੀਂ ਦਿੱਲੀ: ਭਾਰਤ ਸਰਕਾਰ ਨੇ ਲਗਭਗ 90 ਦਿਨਾਂ ਬਾਅਦ ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਫਰਾਂਸ ਅਤੇ ਅਮਰੀਕਾ ਨਾਲ ਦੁਵੱਲੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਮੁਤਾਬਕ ਹੁਣ ਇਹ ਦੇਸ਼ ਸ਼ੁੱਕਰਵਾਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰ ਸਕਣਗੇ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਜਰਮਨੀ ਅਤੇ ਫਰਾਂਸ ਨਾਲ ਵੀ ਇਸੇ ਤਰ੍ਹਾਂ ਦੇ ਸਮਝੌਤੇ ਸਹੀਬੰਦ ਕੀਤੇ ਜਾਣਗੇ। ਇਸ ਦਾ ਮਤਲਬ ਹੈ ਕਿ ਜੁਲਾਈ ਜਾਂ ਅਗਸਤ ਵਿਚ ਹੁਣ ਅੰਤਰ ਰਾਸ਼ਟਰੀ ਉਡਾਣਾਂ ਵੀ ਜਰਮਨੀ ਅਤੇ ਫਰਾਂਸ ਵਰਗੇ ਦੇਸ਼ਾਂ ਲਈ ਸ਼ੁਰੂ ਹੋ ਸਕਦੀਆਂ ਹਨ।

ਆਉਣ ਵਾਲੇ ਦਿਨਾਂ ਵਿਚ, ਭਾਰਤ ਅਤੇ ਇੰਗਲੈਂਡ ਵਿਚਾਲੇ ਦਿੱਲੀ-ਲੰਡਨ ਦੀ ਉਡਾਣ ਦਿਨ ਵਿਚ ਦੋ ਵਾਰ ਉਡਾਣ ਭਰੇਗੀ। ਭਾਰਤ ਤੋਂ ਏਅਰ ਇੰਡੀਆ ਫਰਾਂਸ ਅਤੇ ਅਮਰੀਕਾ ਲਈ ਉਡਾਣ ਭਰੇਗੀ।

18 ਜੁਲਾਈ ਤੋਂ ਏਅਰ ਫਰਾਂਸ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਪੈਰਿਸ ਦਰਮਿਆਨ 28 ਕੌਮਾਂਤਰੀ ਉਡਾਣਾਂ ਸ਼ੁਰੂ ਕਰੇਗੀ। ਅਮਰੀਕਾ ਵੱਲੋਂ ਯੂਨਾਈਟਿਡ ਏਅਰਲਾਇੰਸ 17 ਜੁਲਾਈ ਤੋਂ 31 ਜੁਲਾਈ ਤੱਕ 18 ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ ਕਰੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.