ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਚੇ ਕਰਾਂ ਕਾਰਨ ਭਾਰਤ ਕਈ ਸਾਲਾਂ ਤੋਂ ਅਮਰੀਕਾ ਦੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਆਪਣੀ ਪਹਿਲੀ ਭਾਰਤ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨਗੇ।
ਜਾਣਕਾਰੀ ਮੁਤਾਬਕ ਟਰੰਪ ਆਪਣੀ ਪਤਨੀ ਮੇਲਾਨਿਆ ਟਰੰਪ ਦੇ ਨਾਲ 24-25 ਫ਼ਰਵਰੀ ਨੂੰ ਭਾਰਤ ਯਾਤਰਾ ਉੱਤੇ ਆ ਰਹੇ ਹਨ। ਟਰੰਪ ਨੇ ਬੁੱਧਵਾਰ ਨੂੰ ਕੋਲਰਾਡੋ ਵਿੱਚ 'ਕੀਪ ਅਮਰੀਕ ਗ੍ਰੇਟ' ਰੈਲੀ ਵਿੱਚ ਕਿਹਾ ਕਿ ਮੈਂ ਅਗਲੇ ਹਫ਼ਤੇ ਭਾਰਤ ਜਾ ਰਿਹਾ ਹਾਂ ਅਤੇ ਅਸੀਂ ਵਪਾਰ ਉੱਤੇ ਗੱਲ ਕਰਨ ਵਾਲੇ ਹਾਂ। ਭਾਰਤ ਸਾਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕਰ ਰਿਹਾ ਹੈ।
ਟਰੰਪ ਨੇ ਆਪਣੇ ਹਜ਼ਾਰਾਂ ਸਮੱਰਥਕਾਂ ਦੇ ਸਾਹਮਣੇ ਕਿਹਾ ਕਿ ਉਹ ਅਸਲ ਵਿੱਚ ਮੋਦੀ ਨੂੰ ਪਸੰਦ ਕਰਦੇ ਹਨ ਅਤੇ ਉਹ ਆਪਸ ਵਿੱਚ ਵਪਾਰ ਉੱਤੇ ਗੱਲਬਾਤ ਕਰਾਂਗੇ। ਉਨ੍ਹਾਂ ਨੇ ਕਿਹਾ ਅਸੀਂ ਥੋੜੀ ਸਾਧਾਰਣ ਗੱਲਬਾਤ ਕਰਾਂਗੇ, ਥੋੜੀ ਵਪਾਰਕ ਗੱਲਬਾਤ ਕਰਾਂਗੇ। ਭਾਰਤ ਸਾਡੇ ਉੱਤੇ ਕਰ ਲਾ ਰਿਹਾ ਹੈ ਅਤੇ ਭਾਰਤ ਵਿੱਚ ਇਹ ਦੁਨੀਆਂ ਦੀ ਸਭ ਤੋਂ ਜ਼ਿਆਦਾ ਦਰਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਸੁਨੀਲ ਮਿੱਤਲ ਨੇ ਟੈਲੀਕਾਮ ਸੈਕਟਰ ਟੈਕਸਾਂ, ਫੀਸਾਂ ਵਿੱਚ ਕਟੌਤੀ ਦੀ ਕੀਤੀ ਮੰਗ
ਇਸ ਯਾਤਰਾ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਅਤੇ ਅਮਰੀਕਾ ਇੱਕ ਵੱਡੇ ਵਪਾਰਕ ਸਮਝੌਤੇ ਵੱਲ ਵੱਧ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ-ਅਮਰੀਕਾ ਵਿਚਕਾਰ ਮਾਲ ਅਤੇ ਸੇਵਾ ਵਿੱਚ ਦੋ-ਪੱਖੀ ਕਾਰੋਬਾਰ ਅਮਰੀਕਾ ਦੇ ਵਿਸ਼ਵੀ ਵਪਾਰ ਦਾ 3 ਫ਼ੀਸਦੀ ਹੈ।
ਕਾਂਗਰੇਸਨਲ ਰਿਸਰਚ ਸਰਵਿਸ (ਸੀਆਰਐੱਸ) ਦਾ ਹਾਲਿਆ ਰਿਪੋਰਟ ਮੁਤਾਬਕ ਭਾਰਤ ਦੇ ਲਈ ਵਪਾਰਕ ਰਿਸ਼ਤਾ ਅਹਿਮ ਹੈ। 2018 ਵਿੱਚ ਭਾਰਤ ਦੇ ਲਈ ਅਮਰੀਕਾ ਦੂਸਰਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਰਿਹਾ ਹੈ। ਪਹਿਲੇ ਸਥਾਨ ਉੱਤੇ ਯੂਰਪੀ ਸੰਘ ਸੀ।
ਭਾਰਤ ਦੇ ਕੁੱਲ ਨਿਰਯਾਤ ਵਿੱਚ ਅਮਰੀਕਾ ਦੀ ਹਿੱਸੇਦਾਰੀ 16 ਫ਼ੀਸਦੀ ਅਤੇ ਯੂਰਪੀ ਸੰਘ ਦੀ 17.8 ਫ਼ੀਸਦੀ ਰਹੀ। ਭਾਰਤ ਹੁਣ ਮਾਲ ਅਤੇ ਸੇਵਾਵਾਂ ਦੇ ਵਪਾਰਕ ਮਾਮਲੇ ਵਿੱਚ ਅਮਰੀਕਾ ਦਾ 8ਵਾਂ ਸਭ ਤੋਂ ਵੱਡਾ ਹਿੱਸੇਦਾਰ ਦੇਸ਼ ਹੈ।
(ਪੀਟੀਆਈ-ਭਾਸ਼ਾ)