ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫ਼ੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਵੱਲੋਂ ਨਵੀਂ ਦਿੱਲੀ ਵਿਖੇ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਰਪੋਰੇਟ ਭਾਰਤ ਦੇ ਮੈਂਬਰਾਂ ਨੂੰ ਦੱਸਿਆ ਕਿ ਕੇਂਦਰੀ ਬਜਟ ਵਿੱਚ ਤਜਵੀਜ਼ੀ ਖਰਚ ਨੂੰ ਸੰਪਤੀ ਸਿਰਜਣ ਦੀ ਸਪੱਸ਼ਟ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਹੈ।
ਸੀਤਾਰਮਨ ਨੇ ਕਿਹਾ ਕਿ ਸਰਕਾਰ ਬਹੁਤ ਸਾਰੀਆਂ ਉਮੀਦਾਂ ਦੇ ਬਾਵਜੂਦ ਸੂਝਵਾਨ ਹੋ ਕੇ ਕੰਮ ਕਰ ਰਹੀ ਹੈ ਕਿ ਸਰਕਾਰ ਆਰਥਿਕਤਾ ਨੂੰ ਗਤੀ ਵਿੱਚ ਲਿਆਏਗੀ।
ਸੀਤਾਰਮਨ ਨੇ ਅੱਗੇ ਕਿਹਾ ਕਿ ਅੱਜ ਦੀ ਹਾਲਾਤਾਂ ਵਿੱਚ ਲੋਕ ਚਾਹੁੰਦੇ ਹਨ ਕਿ ਸਰਕਾਰ ਅਰਥ-ਵਿਵਸਥਾ ਨੂੰ ਗਤੀ ਦੇਵੇ। ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਪੂਰੀ ਤਰ੍ਹਾਂ ਸੋਚ-ਵਿਚਾਰ ਕੇ ਅਤੇ ਪੂਰੀ ਤਰ੍ਹਾਂ ਸਮਝਦਾਰੀ ਨਾਲ ਹੱਲਾਂ ਨੂੰ ਚੁਣਿਆ ਜਾ ਰਿਹਾ ਹੈ।
ਵਿੱਤ ਮੰਤਰੀ ਦਾ ਕਹਿਣਾ ਹੈ ਕਿ ਅਸੀਂ ਤਾਂ ਹੀ ਖ਼ਰਚ ਕਰਾਂਗੇ ਜੇ ਸਾਡੇ ਕੋਲ ਕੁੱਝ ਹੋਵੇਗਾ। ਪਰ ਅਸੀਂ ਸ਼ੇਖੀ ਮਾਰਨ ਦੀਆਂ ਪਿਛਲੀਆਂ ਗਲਤੀਆਂ ਨੂੰ ਨਹੀਂ ਦੁਹਰਾਵਾਂਗੇ। ਅਸੀਂ ਹੁਣ ਸੰਪਤੀ ਬਣਾਉਣ ਦੀ ਸਾਫ਼ ਤਸਵੀਰ ਦੇ ਨਾਲ ਖ਼ਰਚ ਕਰ ਰਹੇ ਹਾਂ।
ਇਹ ਵੀ ਪੜ੍ਹੋ : ਬਜਟ 2020 ਦਸ ਵਿੱਚੋਂ ਪੂਰਾ ਛੇ ਨੰਬਰੀ : ਐੱਚਐੱਸ ਸੱਚਦੇਵਾ
ਅਸੀਂ ਉੱਥੇ ਹੀ ਪੈਸਾ ਖ਼ਰਚ ਕਰਾਂਗੇ ਜਿੱਥੋਂ ਸੰਪਤੀ ਦਾ ਨਿਰਮਾਣ ਹੋ ਸਕੇ। ਜਦੋਂ ਸਰਕਾਰ ਇੰਫ਼ਰਾਸਟ੍ਰੱਕਚਰ ਉੱਤੇ ਪੈਸਾ ਲਾਉਂਦੀ ਹੈ ਤਾਂ ਇਸ ਦਾ ਪਰਿਵਰਤਨਸ਼ੀਲ ਪ੍ਰਭਾਵ ਹੋਵੇਗਾ।
ਸੀਤਾਰਮਨ ਨੇ ਕਿਹਾ ਕਿ ਅਸੀਂ ਟੈਕਸ ਅਦਾ ਕਰਨ ਵਾਲਿਆਂ/ਮੁਲਾਂਕਣ ਕਰਨ ਵਾਲਿਆਂ ਅਤੇ ਅਧਿਕਾਰੀਆਂ ਨੂੰ ਜ਼ਿਆਦਾ ਉਦੇਸ਼ਪੂਰਵਕ ਹੋਣ ਲਈ ਭੋਰਸਾ ਕਰਦੇ ਹਾਂ। ਇਸ ਲਈ ਅਸੀਂ ਚਿਹਰਾ ਰਹਿਤ ਮੁਲਾਂਕਣ ਲਿਆਉਣ ਲਈ ਤਕਨੀਕੀ ਤੌਰ ਉੱਤੇ ਭਰੋਸਾ ਕਰ ਰਹੇ ਹਾਂ ਤੇ ਨਾਲ ਹੀ ਅਸੀਂ ਇੱਕ ਟੈਕਸ ਅਦਾ ਕਰਨ ਵਾਲਿਆਂ ਦਾ ਚਾਰਟਰ ਵੀ ਖੋਲ੍ਹ ਰਹੇ ਹਾਂ।